Menu

ਫਾਜ਼ਿਲਕਾ : ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਨੇ ਲਗਵਾਈ ਕਰੋਨਾ ਵੈਕਸੀਨ ਦੀ ਦੂਜੀ ਡੋਜ਼

ਫਾਜ਼ਿਲਕਾ 30 ਅਪ੍ਰੈਲ (ਰਿਤਿਸ਼) – ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਨੇ ਅੱਜ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾਉਦੇ ਹੋਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਣ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਉਨ੍ਹਾਂ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲਗਵਾਈ ਸੀ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਤੰਦਰੁਸਤ ਹਨ ਤੇ ਉਨ੍ਹਾਂ ਦੇ ਸ਼ਰੀਰ ਨੂੰ ਕੋਈ ਬੁਰਾ ਪ੍ਰਭਾਵ ਨਹੀਂ ਹੋਇਆ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਕਰੋਨਾ ਵਾਇਰਸ ਦਾ ਫੈਲਾਅ ਅੱਗੇ ਨਾਲੋਂ ਵਧਿਆ ਹੈ ਸੋ ਸਭਨਾਂ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਹੈ।ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਦੀ ਧਰਮ ਪਤਨੀ ਸ਼੍ਰੀਮਤੀ ਸੋਨੀਕਾ ਮੰਗਲਾ ਨੇ ਵੀ ਵੈਕਸੀਨੇਸ਼ਨ ਲਗਵਾਈ।ਇਸ ਮੌਕੇ ਉਨ੍ਹਾ ਨੇ ਦੱਸਿਆ ਕਿ ਟੀਕਾਕਰਣ ਲਈ ਪ੍ਰੀ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਹੈ ਕਿਉਂਕਿ ਇਹ ਸਿਰਫ ਹੈਲਥ ਕੇਅਰ ਵਰਕਰਾਂ (ਐਚ.ਸੀ.ਡਬਲਯੂ) ਅਤੇ ਫਰੰਟਲਾਈਨ ਵਰਕਰਾਂ (ਐੱਫ.ਐੱਲ.ਡਬਲਯੂ) ਦੇ ਮਾਮਲੇ ਵਿਚ ਪਿਛਲੇ ਗੇੜ ਦੌਰਾਨ ਲਾਜ਼ਮੀ ਸੀ।
ਉਨ੍ਹਾਂ ਦੱਸਿਆ ਕਿ 1 ਮਈ ਤੋਂ 18 ਸਾਲ ਤੋ ਵੱਧ ਉਮਰ ਦੇ ਲੋਕਾਂ ਲਈ ਸਰਕਾਰ ਨੇ ਟੀਕਾਕਰਨ ਦਾ ਪ੍ਰਾਵਧਾਨ ਰਖਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਹਰੇਕ ਮਨੁੱਖ ਨੂੰ ਵੈਕਸੀਨੇਸਨ ਨਹੀਂ ਲਗ ਜਾਂਦੀ ਉਦੋਂ ਤੱਕ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰੀ ਬਣਾਇਆ ਜਾਵੇ। ਜਦੋਂ ਵੀ ਸਿਹਤ ਵਿਭਾਗ ਦੀਆਂ ਟੀਮਾਂ ਆਉਂਦੀਆਂ ਹਨ ਤਾਂ ਸੈਂਪਲਿੰਗ ਜਰੂਰ ਕਾਰਵਾਈ ਜਾਵੇ।
ਉਨ੍ਹਾ ਦੇ ਨਾਲ ਏ.ਸੀ.ਜੇ.ਐਮ ਸ਼੍ਰੀ ਰਵਿੰਦਰਜੀਤ ਸਿੰਘ ਬਾਜਵਾ ਅਤੇ ਸ੍ਰੀ ਰਵੀ ਗੁਲਾਟੀ, ਮਾਨਯੋਗ ਸੀ.ਜੇ.ਅੇਮ. ਨੇ ਵੀ ਵੈਕਸੀਨ ਲਗਵਾਈ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In