Menu

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੱਲਰ ਖੇੜਾ ਦੇ ਸਟਾਫ ਵਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਇਕੱਤਰ ਕਰਕੇ ਸਕੂਲ ਦੀ ਸਵਾਰੀ ਜਾਵੇਗੀ ਦਿੱਖ

ਫਾਜ਼ਿਲਕਾ, 30 ਅਪ੍ਰੈਲ (ਰਿਤਿਸ਼) – ਸੂਬੇ ਵਿੱਚ ਸਰਕਾਰੀ ਸਕੂਲਾਂ ਦੀ ਦਿੱਖ ਵਿੱਚ ਸੁਧਾਰ ਲਗਾਤਾਰ ਜਾਰੀ ਹੈ, ਪਿਛਲੇ ਸਮੇਂ ਦੌਰਾਨ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ।ਇਸੇ ਲੜੀ ਵਿੱਚ ਸਰਕਾਰੀ ਸੀਨੀਅਰ ਸਮਾਰਟ ਸਕੂਲ ਕੱਲਰ ਖੇੜਾ ਦੇ ਪ੍ਰਿੰਸੀਪਲ ਸ਼੍ਰੀ ਭਜਨ ਲਾਲ ਅਤੇ ਸਮੂਹ ਸਟਾਫ ਵਲੋਂ ਸਕੂਲ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ 103100 (ਇੱਕ ਲੱਖ ਤਿੰਨ ਹਜ਼ਾਰ ਇੱਕ ਸੌ ਰੁਪਏ) ਦੀ ਰਾਸ਼ੀ ਇਕੱਤਰ ਕਰਕੇ ਅੱਜ ਪ੍ਰਿਸੀਪਲ ਸ਼੍ਰੀ ਭਜਨ ਲਾਲ ਨੂੰ ਸਟਾਫ ਵਲੋਂ ਸੌਪੀ ਗਈ।
ਸਕੂਲ ਦੇ ਮੀਡੀਆ ਇਨਚਾਰਜ ਸ਼੍ਰੀ ਹਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਸ਼ੀ ਪ੍ਰਿੰਸੀਪਲ ਅਤੇ ਸਕੂਲ ਦੇ ਸਮੂਹ ਸਟਾਫ ਵਲੋਂ ਇੱਕਤਰ ਕੀਤੀ ਗਈ ਹੈ ਜਿਸਦੀ ਵਰਤੋਂ ਸਕੂਲ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।ਸਕੂਲ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਸਕੂਲ ਦੇ ਨਾਮ ਦਾ ਲਾਇਟ ਬੋਰਡ ਨੂੰ ਨੈਸ਼ਨਲ ਹਾਈਵੇ 62 ਉੱਤੇ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਰਾਹਗੀਰਾਂ ਨੂੰ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਜਾਣੂ ਕਰਵਾਇਆ ਜਾ ਸਕੇ।
ਪ੍ਰਿਸੀਪਲ ਭਜਨ ਲਾਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦਾ ਮੇਹਨਤੀ ਸਟਾਫ ਜਿੱਥੇ ਸਕੂਲ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ ਉੱਥੇ ਸਟਾਫ ਵੱਲੋ ਕਿਰਤਦਾਨ ਪ੍ਰੋਗਰਾਮ ਤਹਿਤ ਸਕੂਲ ਕੈਂਪਸ ਦੀ ਦਿੱਖ ਸਵਾਰਨ ਲਈ ਆਪਣੇ ਹੱਥੀ ਕੰਮ ਕਰਕੇ ਇੱਕ ਮਿਸਾਲ ਪੈਦਾ ਕੀਤੀ ਜਾ ਰਹੀ ਹੈ।ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ ਤ੍ਰਿਲੋਚਨ ਸਿੰਘ ਸਿੱਧੂ ਨੇ ਕਿਹਾ ਕਿ ਸਕੂਲ ਸਟਾਫ ਵੱਲੋ ਵਿਦਿਆ ਦੇ ਇਸ ਮੰਦਰ ਲਈ ਦਾਨ ਦੇਣ ਦੀ ਇਸ ਨਿਵੇਕਲੀ ਪਹਿਲਕਦਮੀ ਦੀ ਉਹ ਪ੍ਰਸ਼ੰਸ਼ਾ ਕਰਦੇ ਹਨ। ਇਸ ਸਕੂਲ ਦਾ ਸਟਾਫ ਦੂਸਰਿਆਂ ਲਈ ਪ੍ਰੇਰਨਾ ਸਰੋਤ ਬਣੇਗਾ।
ਸਕੂਲ ਦੇ ਵਿਗਿਆਨ ਅਧਿਆਪਕ ਅਤੇ ਡੀ.ਐਮ. ਵਿਗਿਆਨ ਸ਼੍ਰੀ ਨਰੇਸ਼ ਸ਼ਰਮਾ ਦਾ ਇਸ ਵਿੱਚ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਮੌਕੇ ਐਸ ਐਮ ਸੀ ਦੇ ਚੇਅਰਮੈਨ ਸ਼੍ਰੀ ਸੁਸ਼ੀਲ ਕੁਮਾਰ,ਐਸ ਐਮ ਸੀ ਦੇ ਮੈਂਬਰ ਸ਼੍ਰੀ ਹਰੀ ਕ੍ਰਿਸ਼ਨ, ਡੀ ਐਮ ਵਿਗਿਆਨ ਸ਼੍ਰੀ ਨਰੇਸ਼ ਸ਼ਰਮਾ, ਅਧਿਆਪਕ ਸ਼੍ਰੀ ਸ਼ਸ਼ੀ ਬੱਤਰਾ ਸ਼੍ਰੀ ਅੰਮ੍ਰਿਤਪਾਲ ਸਿੰਘ, ਸ਼੍ਰੀ ਰਤਨ ਲਾਲ ਅਤੇ ਸਮੂਹ ਸਟਾਫ ਮੌਜੂਦ ਸੀ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In