Menu

22 ਸਾਲਾ ਉੜੀਆ ਗੈਰ-ਸਿੱਖ ਨੌਜਵਾਨ ਇਤਿਹਾਸਕਾਰ ਨੇ ਸਿੱਖ ਗੁਰੂਆਂ ਬਾਰੇ ਲਿਖੀਆਂ ਦਰਜਨ ਤੋਂ ਵੱਧ ਕਿਤਾਬਾਂ, ਸਿੱਖ ਜਗਤ ਵਿੱਚ ਹੋ ਰਹੀ ਹੈ ਸ਼ਲਾਂਘਾ

ਬਠਿੰਡਾ, 29 ਅਪ੍ਰੈਲ (ਜਸਪ੍ਰੀਤ): ਕੇਵਲ 22 ਸਾਲ ਦੀ ਉਮਰ ਚ ਆਪਣੀ ਕਲਮ ਤੇ ਕਲਾ ਰਾਹੀਂ ਸਿੱਖ ਪੰਥ ਦੀ ਵੱਢ-ਮੁੱਲੀ ਸੇਵਾ ਕਰਨ ਵਾਲੇ ਉੜੀਆ ਅਬੀਨਾਸ਼ ਮਹਾਪਾਤਰਾ ਨੇ ਭਾਵੇਂ ਕਿ ਸਿੱਖ ਪਰਿਵਾਰ ਵਿੱਚ ਜਨਮ ਨਹੀ ਲਿਆ ਪਰ ਉਸ ਦੁਆਰਾ ਪੰਥ ਲਈ ਸ਼ਲਾਂਘਾਯੋਗ ਕੰਮ ਲਗਾਤਾਰ ਜਾਰੀ ਹਨ। ਜਿਕਰਯੋਗ ਹੈ ਕਿ ਅਬੀਨਾਸ਼ ਵੱਲੋਂ ਜਿੱਥੇ ਹੁਣ ਤੱਕ ਦਰਜਨਾ ਕਿਤਾਬਾਂ ਸਿੱਖ ਪੰਥ ਦੇ ਇਤਿਹਾਸ ‘ਤੇ ਗੁਰੂ ਸਾਹਿਬਾਨ ਦੇ ਜੀਵਨ ਤੇ ਲਿਖੀਆਂ ਜਾ ਚੁੱਕੀਆਂ ਹਨ, ਜਿੰਨ੍ਹਾਂ ਨੂੰ ਸਿੱਖ ਪੰਥ ਵੱਲੋਂ ਪ੍ਰਮਾਣਿਤ ਵੀ ਕੀਤਾ ਜਾ ਚੁੱਕਾ ਹੈ। ਉਥੇ ਹੀ ਸੰਗੀਤ ਵਿਸ਼ਾਰਦ ਕੋਰਸ ਕਰ ਚੁੱਕੇ ਇਸ ਨੌਜਵਾਨ ਵੱਲੋਂ ਗੁਰਮਤਿ ਸੰਗੀਤ ਨਾਲ ਜੁੜ ਕੇ ਵੀ ਧਾਰਮਿਕ ਤੇ ਰੂਹਾਨੀ ਰੰਗ ਵਿੱਚ ਬਾਣੀ ਸੰਗਤ ਤੱਕ ਪਹੁੰਚਾਈ ਜਾ ਰਹੀ ਹੈ।

ਉੜੀਸਾ ਦੇ ਜਿਲਾ ਬਲਾਸੌਰ ਵਿੱਚ ਜਨਮ ਲੈਣ ਵਾਲਾ ਅਬੀਨਾਸ਼ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਐਮਐਸੀ ਲਾਈਫ ਸਾਇੰਸਜ਼ ਕਰ ਰਹੇ ਇਸ ਨੌਜਵਾਨ ਮੁਤਾਬਿਕ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈ. ਦੀ ਵਿਸਾਖੀ ਮੌਕੇ ਕੀਤੀ ਗਈ ਖਾਲਸਾ ਪੰਥ ਦੀ ਸਾਜਣਾ ਦੌਰਾਨ ਚੁਣੇ ਗਏ ਪੰਜ ਪਿਆਰਿਆਂ ਵਿੱਚੋਂ ਇੱਕ ਭਾਈ ਹਿੰਮਤ ਸਿੰਘ ਜੀ ਜੋ ਪੁਰੀ, ਉੜੀਸਾ ਦੇ ਰਹਿਣ ਵਾਲੇ ਸਨ, ਉਹ ਉਨ੍ਹਾਂ ਦੇ ਹੀ ਕਬੀਲੇ ਨਾਲ ਸਬੰਧ ਰੱਖਦਾ ਹੈ। ਅਬੀਨਾਸ਼ ਦਾ ਕਹਿਣਾ ਹੈ ਕਿ ਹਰ ਇਨਸਾਨ ਆਪਣੀ ਮੰਜ਼ਿਲ ਵੱਲ੍ਹ ਆਪੇ ਖਿੱਚਿਆ ਜਾਂਦਾ ਹੈ। ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਲੱਗੀ ਚੇਟਕ ਸਦਕਾ ਉਹ ਸਿੱਖ ਗੁਰੂਆਂ, ਸਿੱਖ ਇਤਿਹਾਸ ਅਤੇ ਸਿੱਖ ਕਿਰਦਾਰਾਂ ਵੱਲ੍ਹ ਆਪੇ ਖਿੱਚਿਆ ਚਲਿਆ ਗਿਆ। ਇਸ ਦੌਰਾਨ ਜਦੋਂ ਕੁਝ ਗੱਲ੍ਹਾਂ ‘ਤੇ ਇਤਿਹਾਸਿਕ ਘਟਨਾਵਾਂ ਬਾਰੇ ਉਸਦੇ ਮਨ ਵਿੱਚ ਸ਼ੰਕੇ ਖੜੇ ਹੋਣ ਲੱਗੇ ਤਾਂ ਉਹਨਾਂ ਨੂੰ ਦੂਰ ਕਰਨ ਅਤੇ ਸਹੀ ਤਰ੍ਹਾਂ ਇਤਿਹਾਸ ਸਮਝਣ ਦੀ ਇੱਛਾ ਵਿੱਚ ਕੰਮ ਕਰਦੇ ਉਹ ਖੁੱਦ ਇਤਿਹਾਸਕਾਰ ਵਜੋਂ ਸਥਾਪਿਤ ਹੋ ਗਿਆ। ਖੋਜ ਕਾਰਜਾਂ ਦੌਰਾਨ ਪੁਰੀ ਸਥਿਤ ਗੁਰੂਦੁਆਰਾ ਸਾਹਿਬ ਵਿੱਚ ਰਹਿਣ ਵਾਲੇ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਜਗਦੀਪ ਸਿੰਘ ਨੇ ਉਸਨੂੰ ਗੁਰਮੁੱਖੀ ਪੜ੍ਹਨ ਤੇ ਸਮਝਣ ਵਿੱਚ ਸਹਾਇਤਾ ਕੀਤੀ।

ਉਸ ਵੱਲੋਂ ‘ਸਿੱਖ ਹਿਸਟਰੀ ਆੱਫ ਈਸਟ ਇੰਡੀਆ’ ਅਤੇ ‘ਸਿੱਖ ਹਿਸਟਰੀ ਆੱਫ ਡੈਕਨ ਇੰਡੀਆ’ ਨਾਮਕ ਅਲੱਗ ਅੱਲਗ ਕਿਤਾਬਾਂ ਦੇ ਦੋ ਸੈੱਟ ਲਿਖੇ ਗਏ, ਜਿੰਨ੍ਹਾਂ’ਚ ਕੁਲ 15 ਕਿਤਾਬਾਂ ਸ਼ਾਮਿਲ ਹਨ। ਉਸਦੀਆਂ ਇਨ੍ਹਾਂ ਕਿਤਾਬਾਂ ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਤਖਤ ਸ਼ੀ੍ਰ ਹਜ਼ੂਰ ਸਾਹਿਬ, ਭਾਰਤ ਸਰਕਾਰ ਦੇ ਰਾਜ ਭਾਸ਼ਾ ਵਿਭਾਗ, ਉੜੀਸਾ ਤੇ ਕਈ ਹੋੲ ਰਾਜ-ਸਰਕਾਰਾਂ ਵੱਲੋ ਸਲਾਹਿਆ ਜਾ ਚੁੱਕਾ ਹੈ ਅਤੇ ਉਸਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਹੋਏ ਹਨ। ਉੜੀਸਾ ਸੂਬੇ ਦੇ ਰਾਜਪਾਲ ਗਣੇਸ਼ੀ ਲਾਲ ਵੱਲੋਂ ਵੀ ਉਸਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਕਿਤਾਬਾਂ ਦਾ ਪ੍ਰਕਾਸ਼ਨ ਗਲੋਬਲ ਪੰਜਾਬੀ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਹੈ, ਜਿਸਦੇ ਉੜੀਸਾ ਚੈਪਟਰ ਦਾ ਪ੍ਰਧਾਨ ਵੀ ਹੈ। ਬਤੌਰ ਨੌਜਵਾਨ ਸਿਖ ਇਤਿਹਾਸਕਾਰ ਉਸਦੀ ਇੱਕ ਅਗਲੀ ਕਿਤਾਬ ਨੇਪਾਲ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੀ ਗੱਲ੍ਹ ਕਰੇਗੀ ਜਿਸ ਲਈ ਉਸਨੂੰ ਐਸਜੀਪੀਸੀ ਤੇ ਨੇਪਾਲ ਸਰਕਾਰ ਦਾ ਸਹਿਯੋਗ ਵੀ ਮਿਲਿਆ।

ਅਬੀਨਾਸ਼ ਵੱਲੋ ਬਾਲਾਸੌਰ ਸਥਿਤ ਉੜੀਆ ਗੁਰੂਦੁਆਰੇ ਅਤੇ ਹੋਰ ਸਥਾਨਾਂ ਤੇ ਗੁਰਮਤਿ ਸੰਗੀਤ ਨਾਲ ਵੀ ਸੰਗਤ ਨੂੰ ਨਿਹਾਲ ਕੀਤਾ ਜਾਂਦਾ ਹੈ, ਗੁਰੂ ਸਾਹਿਬਾਨਾਂ ਵੱਲੋ ਸਜਾਏ ਗਏ ਰਾਗਾਂ ਅਤੇ ਸੰਗੀਤਕ ਯੰਤਰਾਂ ਬਾਰੇ ਵੀ ਉਸਦਾ ਗਹਿਰਾ ਅਧਿਐਨ ਹੈ। ਉਸਨੂੰ ਗੁਰਬਾਣੀ ਦੀਆਂ ਤੁਕਾਂ ਅਤੇ ਸਿੱਖ ਕਿਰਦਾਰਾਂ ਦੇ ਨਾਮ ਜ਼ੁਬਾਨੀ ਯਾਦ ਹਨ। ਉਹ ਐਸਜੀਪੀਸੀ, ਬਿਹਾਰ ਦੇ ਲੀਗਲ ਸੈਲ ਦੇ ਪ੍ਰਧਾਨ ਵਜੋਂ ਵੀ ਆਪਣੀਆਂ ਸੇਵਾਂਵਾਂ ਨਿਭਾ ਰਿਹਾ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40287 posts
  • 0 comments
  • 0 fans