Menu

ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਦੇ ਆਸਪਾਸ ਵਗਦੇ ਸੇਮ ਨਾਲੇ ਤੋਂ ਮਰ ਚੁੱਕੀ ਮੱਛੀ ਫੜਨ ਵਾਲਿਆਂ ਦੀ ਕੀਤੀ ਗਈ ਛਾਣ-ਬੀਨ

ਫਿਰੋਜ਼ਪੁਰ 26 ਅਪ੍ਰੈਲ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਜੁਆਇੰਟ ਕਮਿਸ਼ਨਰ ਫੂਡ ਸੇਫਟੀ, ਖਰੜ ਵੱਲੋ ਪ੍ਰਾਪਤ ਹੋਈ ਸ਼ਿਕਾਇਤ ਦੇ ਸਬੰਧ ਵਿੱਚ ਡਾ:ਰਜਿੰਦਰ ਰਾਜ ਸਿਵਲ ਸਰਜਨ ਫਿਰੋਜ਼ਪੁਰ, ਡਾ: ਮੀਨਾਕਸੀ ਅਬਰੋਲ ਡੈਜੀਗਨੇਟਿਡ ਅਫਸਰ ਫੂਡ ਸੇਫਟੀ ਦੇ ਆਦੇਸ਼ਾਂ ਅਨੁਸਾਰ ਸ੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਫਿਰੋਜ਼ਪੁਰ ਸਮੇਤ ਫੂਡ ਟੀਮ ਦਲਬੀਰ ਸਿੰਘ, ਏ.ਡੀ.ਐਫ. ਮੱਛੀ ਪਾਲਣ ਵਿਭਾਗ, ਫਿਰੋਜ਼ਪੁਰ ਵੱਲੋ ਸਾਝੀ ਚੈਕਿੰਗ ਦੌਰਾਨ ਜਿਲ੍ਹਾ ਫਿਰੋਜ਼ਪੁਰ ਦੇ ਪਿੰਡਾਂ ਫਿਰੋਜਸ਼ਾਹ, ਘੱਲ ਖੁਰਦ, ਮਿਸ਼ਰੀ ਵਾਲਾ,ਰੱਤਾ ਖੇੜਾ,  ਸ਼ਕੂਰ ਅਤੇ ਸ਼ਹਿਜਾਦੀ ਆਦਿ ਪਿੰਡਾਂ ਦੇ ਆਸਪਾਸ ਵੱਗਦੇ ਸੇਮ ਨਾਲੇ ਅਤੇ ਨਹਿਰਾ ਤੋਂ ਮਰ ਚੁੱਕੀ ਮੱਛੀ ਫੜਨ ਵਾਲੇ ਵਿਅਕਤੀਆਂ ਦੀ ਛਾਣ-ਬੀਨ ਕੀਤੀ ਗਈ.

ਜਿਸ ਦੌਰਾਨ ਕੋਈ ਵੀ ਵਿਅਕਤੀ ਮੱਛੀਆਂ ਫੜਦਾ ਨਹੀਂ ਪਾਇਆ ਗਿਆ ਅਤੇ ਨਾ ਹੀ ਸੇਮ ਨਾਲੇ ਵਿੱਚ ਮੱਛੀਆਂ ਸਨ. ਇਸ ਦੇ ਨਾਲ ਆਸ^ਪਾਸ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੋਈ ਵੀ ਵਿਅਕਤੀ ਸੇਮ ਨਾਲੇ ਵਿੱਚ ਮੱਛੀਆਂ ਫੜਦਾ ਦੇਖਿਆ ਜਾਂਦਾ ਹੈ ਤਾ ਵਿਭਾਗ ਨੂੰ ਸੁਚਿਤ ਕੀਤਾ ਜਾਵੇ ਅਤੇ ਨਾਲ ਹੀ ਇਹ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਵਿਅਕਤੀ ਮਰ ਚੁੱਕੀ ਮੱਛੀ ਨੂੰ ਬਜਾਰ ਵਿੱਚ ਵੇਚਦਾ ਹੈ ਤਾਂ ਉਸ ਉਪਰ ਫੂਡ ਸੇਫਟੀ ਸਟੈਡਰਡ ਐਕਟ 2006 ਰੂਲਜ 2011 ਦੇ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ.ਇਸ ਦੇ ਨਾਲ ਹੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਮਰ ਚੁੱਕੀ ਮੱਛੀ ਅਤੇ ਬਦਬੂ ਮਾਰਦੀ ਮੱਛੀ ਖਾਣ ਨਾਲ ਸਿਹਤ ਤੇ ਮਾੜਾ ਅਸਰ ਪੈਦਾ ਹੈ।

ਅਮਿਤ ਸ਼ਾਹ ਨੇ ਗਾਂਧੀਨਗਰ ਲੋਕ ਸਭਾ ਸੀਟ…

ਨਵੀਂ ਦਿੱਲੀ, 19 ਅਪ੍ਰੈਲ 2024- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੀ ਰਵਾਇਤੀ ਗਾਂਧੀਨਗਰ ਲੋਕ ਸਭਾ ਸੀਟ ਤੋਂ…

“ਯਾਦ ਰੱਖੋ, ਤੁਹਾਡੀ ਇੱਕ-ਇੱਕ ਵੋਟ…

ਨਵੀਂ ਦਿੱਲੀ, 19 ਅਪ੍ਰੈਲ: ਲੋਕ ਸਭਾ ਚੋਣਾਂ…

ਜੇਜੇਪੀ ਨੂੰ ਇਕ ਹੋਰ ਝਟਕਾ,ਅੰਬਾਲਾ…

ਅੰਬਾਲਾ, 19 ਅਪ੍ਰੈਲ : ਲੋਕ ਸਭਾ ਚੋਣਾਂ ਤੋਂ…

‘ਆਪ’ ‘ਚ ਬਗਾਵਤ: ਡਿਪਟੀ ਮੇਅਰ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39820 posts
  • 0 comments
  • 0 fans