Menu

ਦਲਿਤ ਵਿਦਿਆਰਥੀਆਂ ਦੇ ਫੰਡਾਂ ‘ਚ ਘੁਟਾਲਾ ਕਰਨ ਵਾਲੇ, ਹੁੱਣ ਦਲਿਤਾਂ ‘ਤੇ ਰਾਜਨੀਤੀ ਕਰ ਰਹੇ ਨੇ: ਹਰਪਾਲ ਚੀਮਾ

ਚੰਡੀਗੜ, 15 ਅਪ੍ਰੈਲ – ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਵਸ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤਾਂ ਦੇ ਲਈ ਕੀਤੇ ਗਏ ਝੂਠੇ ਐਲਾਨਾਂ ਸਬੰਧੀ ਪ੍ਰਤੀਕਿਰਿਆਂ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਤੇ ਬਾਦਲ ਨੇ ਹਮੇਸ਼ਾਂ ਦਲਿਤਾਂ ਦੇ ਨਾਂ ਉਪਰ ਰਾਜਨੀਤੀ ਕੀਤੀ ਹੈ। ਜੇ ਉਨਾਂ ਨੂੰ ਸੱਚਮੁੱਚ ਦਲਿਤਾਂ ਦੀ ਚਿੰਤਾਂ ਹੁੰਦੀ ਤਾਂ ਅੱਜ ਪੰਜਾਬ ‘ਚ ਦਲਿਤਾਂ ਦੀ ਬੁਰੀ ਸਥਿਤੀ ਨਾ ਹੁੰਦੀ। ਉਨਾਂ ਕਿਹਾ ਕਿ ਦਸ ਸਾਲਾਂ ਦੀ ਅਕਾਲੀ ਸਰਕਾਰ ਅਤੇ ਚਾਰ ਸਾਲਾਂ ਦੀ ਕੈਪਟਨ ਸਰਕਾਰ ਦੌਰਾਨ ਦਲਿਤਾਂ ਦੀ ਸਥਿਤੀ ਸੁਧਾਰਨ ਲਈ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਪਰ ਜਦੋਂ ਹੁਣ ਵਿਧਾਨ ਸਭਾ ਦੀਆਂ ਆਮ ਚੋਣਾਂ ਨੇੜੇ ਆ ਗਈਆਂ ਤਾਂ ਇਨਾਂ ਲੋਕਾਂ ਨੂੰ ਦਲਿਤਾਂ ਦੀ ਯਾਦ ਆ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਦਲਿਤਾਂ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦਲਿਤ ਵਿਦਿਆਰਥੀਆਂ ਦੀ ਪੜਾਈ ਦੀਆਂ ਵੱਖ ਵੱਖ ਯੋਜਨਾਵਾਂ ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ, ਵਰਦੀਆਂ ਅਤੇ ਕਿਤਾਬਾਂ ਆਦਿ ਦੇ ਫੰਡਾਂ ਵਿੱਚ ਕੀਤੇ ਕਰੋੜਾਂ ਰੁਪਏ ਦੇ ਘੁਟਾਲਿਆਂ ਦਾ ਹਿਸਾਬ ਦੇਣ। ਉਨਾਂ ਕਿਹਾ ਕਿ ਜੇ ਕੈਪਟਨ ਨੇ ਸੱਚਮੁੱਚ ਹੀ ਦਲਿਤਾਂ ਦੇ ਉਥਾਨ ਲਈ ਕੰਮ ਕਰਨਾ ਹੁੰਦਾ ਤਾਂ ਉਹ ਵਜ਼ੀਫ਼ਾ ਘੁਟਾਲੇ ਵਿੱਚ ਸ਼ਾਮਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਕੈਬਨਿਟ ਤੋਂ ਬਰਖ਼ਾਸਤ ਕਰਦੇ, ਪਰ ਉਨਾਂ ਅੱਜ ਵੀ ਧਰਮਸੋਤ ਨੂੰ ਚੰਗੇ ਮਹਿਕਮੇ ਸੌਂਪੇ ਹੋਏ ਨੇ। ਦਲਿਤ ਵਿਦਿਆਰਥੀਆਂ ਦੇ ਫੰਡਾਂ ‘ਚ ਹੋਏ ਘੁਟਾਲਿਆਂ ਦੇ ਕਾਰਨ ਹਜ਼ਾਰਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ ਕਿਉਂਕਿ ਵਿਦਿਆਰਥੀਆਂ ਨੂੰ ਆਪਣੀ ਪੜਾਈ ਅੱਧ ਵਿਚਕਾਰ ਹੀ ਛੱਡਣੀ ਪੈ ਗਈ ਸੀ। ਚੀਮਾ ਨੇ ਕਿਹਾ ਕਿ ਕੈਪਟਨ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ ਜਿੰਨੇ ਵੀ ਵਾਅਦੇ ਕੀਤੇ ਸਨ, ਚਾਰ ਸਾਲ ਬੀਤ ਜਾਣ ‘ਤੇ ਉਨਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦਾ ਅਪਮਾਨ ਕਰਕੇ ਸੰਵਿਧਾਨ ਦੀਆਂ ਕਾਪੀਆਂ ਜਲਾਉਣ ਵਾਲੇ ਕੈਪਟਨ ਤੇ ਬਾਦਲ ਅੱਜ ਦਲਿਤਾਂ ਦੇ ਮਸੀਹਾ ਬਣਨ ਦਾ ਪਖੰਡ ਕਰ ਰਹੇ ਹਨ। ਉਨਾਂ ਕਿਹਾ ਕਿ ਅਸਲ ਵਿੱਚ ਬਾਦਲ ਤੇ ਕੈਪਟਨ ਦੋਵਾਂ ਨੇ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਕੰਮ ਕੀਤੇ ਹਨ। ਬਾਬਾ ਸਾਹਿਬ ਵੱਲੋਂ ਸੰਵਿਧਾਨ ਵਿੱਚ ਲਿਖੀ ਇੱਕ ਵੀ ਗੱਲ ਨੂੰ ਇਨਾਂ ਦੋਵਾਂ ਨੇ ਕਦੀ ਲਾਗੂ ਨਹੀਂ ਕੀਤਾ, ਸਗੋਂ ਆਪਣੇ ਪਰਿਵਾਰਾਂ ਦੀਆਂ ਜਾਇਦਾਦਾਂ ਵਧਾਉਣ ਦਾ ਹੀ ਕੰਮ ਕੀਤਾ ਹੈ। ਉਨਾਂ ਕਿਹਾ ਕਿ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦਲਿਤਾਂ ਦੇ ਮਸੀਹੇ ਬਣਨ ਦਾ ਝੂਠਾ ਨਾਟਕ ਕਰ ਰਹੇ  ਹਨ।
ਅਕਾਲੀ ਦਲ ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸੇਧਦਿਆਂ ਚੀਮਾ ਨੇ ਕਿਹਾ ਬਾਦਲ ਸਰਕਾਰ ਦੇ ਸਮੇਂ ਦਲਿਤਾਂ ‘ਤੇ ਬਹੁਤ ਜ਼ਿਆਦਾ ਜ਼ੁਲਮ ਹੋਏ। ਬਾਦਲ ਨੇ ਕਦੇਂ ਦਲਿਤਾਂ ਦੀ ਸਮਾਜਿਕ ਦਸ਼ਾ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਜੇ ਬਾਦਲਾਂ ਨੂੰ ਦਲਿਤਾਂ ਦੀ ਪ੍ਰਵਾਹ ਹੁੰਦੀ ਤਾਂ ਪ੍ਰਕਾਸ਼ ਸਿੰਘ ਬਾਦਲ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਦੀ ਥਾਂ ਕਿਸੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਂਦੇ। ਉਹ ਐਨੇ ਪਰਿਵਾਰਵਾਦੀ ਹਨ ਕਿ ਕੇਂਦਰ ਸਰਕਾਰ ਵਿੱਚ ਵੀ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਹੀ ਮੰਤਰੀ ਬਣਾਇਆ ਅਤੇ ਪੰਜਾਬ ਵਿੱਚ ਆਪਣੇ ਬੇਟੇ ਨੂੰ ਕਮਾਂਡ ਦੇ ਦਿੱਤੀ। ਪੰਜਾਬ ਵਿੱਚ ਦਲਿਤਾਂ ਦੀ ਸਥਿਤੀ ਨੂੰ ਸਭ ਤੋਂ ਜ਼ਿਆਦਾ ਬਾਦਲ ਸਰਕਾਰ ਨੇ ਖ਼ਰਾਬ ਕੀਤਾ। ਬਾਦਲਾਂ ਨੇ ਕੇਵਲ ਦਲਿਤਾਂ ਨਾਲ ਹੀ ਨਹੀਂ ਸਗੋਂ ਸਾਰੇ ਵਰਗਾਂ ਦੇ ਨਾਲ ਬੇਇਨਸਾਫ਼ੀ ਕੀਤੀ। ਉਨਾਂ ਨੇ ਧਾਰਮਿਕ ਮਾਮਲਿਆਂ ਜਾਂ ਆਰਥਿਕ ਮਾਮਲਿਆਂ ‘ਚ ਪੰਜਾਬ ਦੇ ਲੋਕਾਂ ਨੂੰ ਹਰ ਤਰਾਂ ਨਾਲ ਸੱਟ ਮਾਰੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਦੇ ਹਰ ਵਰਗ ਦੇ ਲੋਕ ਬਾਦਲ ਪਰਿਵਾਰ ਨੂੰ ਨਫ਼ਰਤ ਕਰਦੇ ਹਨ। ਬਾਦਲਾਂ ਨੇ ਸੱਤਾ ਵਿੱਚ ਰਹਿੰਦਿਆਂ ਬਹੁਤ ਹੀ ਘਿਣਾਉਣੇ ਕੰਮ ਕੀਤੇ ਹਨ, ਜਿਨਾਂ ਨੂੰ ਪੰਜਾਬ ਦੀ ਜਨਤਾ ਕਦੇ ਨਹੀਂ ਭੁਲਾ ਸਕਦੀ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In