Menu

ਅਮਰੀਕਾ: ਟ੍ਰੈਫਿਕ ਸਟਾਪ ਦੌਰਾਨ ਡਾਂਟੇ ਰਾਈਟ ਨੂੰ ਮਾਰਨ ਵਾਲੀ ਮਹਿਲਾ ਪੁਲਿਸ ਅਧਿਕਾਰੀ ਨੇ ਦਿੱਤਾ ਅਸਤੀਫਾ

ਫਰਿਜ਼ਨੋ (ਕੈਲੀਫੋਰਨੀਆ), 14 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਮਿਨੇਸੋਟਾ ਵਿੱਚ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਇੱਕ ਕਾਲੇ ਮੂਲ ਦੇ ਆਦਮੀ ਡਾਂਟੇ ਰਾਈਟ ਨੂੰ ਮਾਰਨ ਵਾਲੀ ਇੱਕ ਗੋਰੀ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਸ਼ਹਿਰ ਦੇ ਪੁਲਿਸ ਮੁਖੀ ਸਮੇਤ ਅਸਤੀਫਾ ਦੇ ਦਿੱਤਾ ਹੈ। ਬਰੁਕਲਿਨ ਸੈਂਟਰ ਦੀ ਇਹ ਅਧਿਕਾਰੀ, ਕਿਮ ਪੋਟਰ(26) ਜਿਸਨੇ 20 ਸਾਲਾ ਡਾਂਟੇ ਰਾਈਟ ਨੂੰ ਮਾਰਿਆ, ਅਤੇ ਪੁਲਿਸ ਮੁਖੀ ਟਿਮ ਗੈਨਨ ਦੋਵਾਂ ਨੇ ਅਸਤੀਫਾ ਦਿੱਤਾ ਹੈ। ਪਰ ਇਸਦੇ ਬਾਵਜੂਦ ਵੀ ਇਸ ਮੌਤ ਦੇ ਵਿਰੁੱਧ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ  ਬਾਅਦ ਵਿੱਚ ਮਿਨੀਆਪੋਲਿਸ ‘ਚ ਲਗਾਤਾਰ ਤੀਜੀ ਰਾਤ ਝੜਪ ਹੋਈ ਅਤੇ ਅਧਿਕਾਰੀਆਂ ਵੱਲੋਂ ਤਕਰੀਬਨ 60 ਗਿਰਫਤਾਰੀਆਂ ਵੀ ਕੀਤੀਆਂ ਗਈਆਂ । ਇਸ ਸੰਬੰਧ ਵਿੱਚ ਵਾਸ਼ਿੰਗਟਨ ਕਾਉਂਟੀ ਦੇ ਅਟਾਰਨੀ ਪੀਟ ਓਰਪੁਟ, ਉਹ ਬੁੱਧਵਾਰ ਨੂੰ ਦੋਸ਼ ਲਗਾਉਣ ਵਾਲਾ ਫੈਸਲਾ ਲੈਣ ਦੀ ਉਮੀਦ ਰੱਖਦਾ ਹੈ। ਸੋਮਵਾਰ ਨੂੰ ਵੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨਾਂ ਦੀ ਕੀਤੇ ਗਏ, ਜਿਸ ਦੌਰਾਨ ਪੁਲਿਸ ਨੇ ਦੱਸਿਆ ਕਿ 40 ਪ੍ਰਦਰਸ਼ਨਕਾਰੀ ਗ੍ਰਿਫਤਾਰ ਕੀਤੇ ਗਏ ਸਨ। ਪੁਲਿਸ ਅਨੁਸਾਰ ਕੁੱਝ ਅਫਸਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਲੁੱਟ ਦੀਆਂ ਵੀ ਕੁੱਝ ਘਟਨਾਵਾਂ ਵਾਪਰੀਆਂ ਸਨ।ਇਸ ਹੱਤਿਆ ਦੇ ਸੰਬੰਧ ਵਿੱਚ ਪੁਲਿਸ ਮੁਖੀ  ਗੈਨਨ ਨੇ ਕਿਹਾ ਕਿ ਅਧਿਕਾਰੀ ਪੋਟਰ ਨੇ ਉਸ ਸਮੇਂ ਟੀਜ਼ਰ ਦੀ ਵਰਤੋਂ ਕਰਨੀ ਸੀ ਪਰ ਇਸ ਦੀ ਬਜਾਏ ਉਸ ਨੇ ਆਪਣੀ ਬੰਦੂਕ ਹੱਥ ਵਿੱਚ ਲੈ ਲਈ।ਇਸ ਸੰਬੰਧੀ ਮਿਨੇਸੋਟਾ ਬਿਊਰੋ ਆਫ ਕ੍ਰਿਮੀਨਲ ਅਪਰੈਸਨ  ਇਸ ਜਾਨਲੇਵਾ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans