Menu

ਅਮਰੀਕਾ: ਮਡੇਰਾ ਕਾਉਂਟੀ ਵਿੱਚ ਪੁਲਿਸ ਨੇ ਜ਼ਬਤ ਕੀਤੀ ਨਸ਼ਿਆਂ ਦੀ ਵੱਡੀ ਖੇਪ

ਫਰਿਜ਼ਨੋ (ਕੈਲੀਫੋਰਨੀਆ), 13 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੀ ਮਡੇਰਾ ਕਾਉਂਟੀ ਨਾਰਕੋਟਿਕ ਇਨਫੋਰਸਮੈਂਟ ਟੀਮ ਨੇ ਸੋਮਵਾਰ ਨੂੰ ਕਾਉਂਟੀ ਦੇ ਦੱਖਣ-ਪੱਛਮੀ ਹਿੱਸੇ ਵਿੱਚ 300 ਤੋਂ ਘੱਟ ਦੀ ਕਿਸਾਨੀ ਆਬਾਦੀ ਵਾਲੇ ਛੋਟੇ ਖੇਤਰ ਲਾ ਵਿਨਾ ਵਿੱਚ ਨਸ਼ਿਆਂ ਦੀ ਵੱਡੀ ਖੇਪ ਨੂੰ ਜ਼ਬਤ ਕਰਨ ਦੀ ਘੋਸ਼ਣਾ ਕੀਤੀ ਹੈ। ਨਸ਼ਿਆਂ ਦੇ ਇਸ ਗਿਰੋਹ ਦੀ  ਅਗਵਾਈ ਜੁਆਨ ਜਿਮੇਨੇਜ਼ , ਉਸ ਦੀ ਪਤਨੀ ਮਾਰੀਆ ਹਿਡਲਗੋ ਅਤੇ ਬੇਟੇ ਅਲੈਕਸਿਸ “ਨੇਸੀ” ਜਿਮੇਨੇਜ਼ ਕਰ ਰਹੇ ਸਨ, ਜੋ ਇਸ ਕੇਸ ਵਿੱਚ ਗ੍ਰਿਫਤਾਰ 38 ਵਿਅਕਤੀਆਂ ਵਿਚੋਂ ਤਿੰਨ ਸਨ। ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਦੇ ਨਤੀਜੇ ਵਜੋਂ 18 ਪੌਂਡ ਮੀਥੈਮਫੇਟਾਮਾਈਨ, 60 ਗ੍ਰਾਮ ਕੋਕੀਨ, 3.7 ਪੌਂਡ ਹੈਰੋਇਨ, ਲੱਗਭਗ 25 ਪੌਂਡ ਭੰਗ ਅਤੇ 3,400 ਫੈਂਟਨੈਲ ਦੀਆਂ ਗੋਲੀਆਂ ਜ਼ਬਤ ਕੀਤੀਆਂ ਗਈਆਂ। ਇਹਨਾਂ ਨਸ਼ੀਲੇ ਪਦਾਰਥਾਂ ਦੀ ਕੀਮਤ 420,000 ਡਾਲਰ ਤੋਂ ਵੱਧ ਦੱਸੀ ਗਈ ਹੈ। ਇਸ ਸੰਬੰਧੀ ਜੁਲਾਈ 2020 ਵਿੱਚ ਜਾਂਚ ਸ਼ੁਰੂ ਹੋਈ ਸੀ,ਇਸ  ਵਿੱਚ 14 ਹਥਿਆਰ ਵੀ ਬਰਾਮਦ ਕੀਤੇ ਗਏ ਹਨ।ਇਸਨੂੰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਮਡੇਰਾ ਕਾਉਂਟੀ ਨਾਰਕੋਟਿਕ ਇਨਫੋਰਸਮੈਂਟ ਟੀਮ ਦੁਆਰਾ ਕੀਤੀ ਗਈ ਸਭ ਤੋਂ ਵੱਡੀ ਗਿਰੋਹ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਮੰਨਿਆ ਜਾਂਦਾ ਹੈ।ਪੁਲਿਸ ਵੱਲੋਂ ਇਸ ਜਾਂਚ ਨੂੰ ਓਪਰੇਸ਼ਨ ਕ੍ਰਿਸਟਲ ਵਾਈਨ ਦਾ ਨਾਮ ਦਿੱਤਾ ਗਿਆ ਸੀ। ਅਧਿਕਾਰੀਆਂ ਅਨੁਸਾਰ ਜੁਆਨ ਜਿਮੇਨੇਜ਼ ਮੈਕਸੀਕੋ ਤੋਂ ਨਸ਼ੀਲੇ ਪਦਾਰਥਾਂ ਦੀ ਖਰੀਦ ਕਰਕੇ ਅਤੇ ਕੈਲੀਫੋਰਨੀਆ  ਵਿੱਚ ਵੰਡ ਰਿਹਾ ਸੀ। ਇਸ ਕੇਸ ਵਿੱਚ ਗ੍ਰਿਫ਼ਤਾਰੀਆਂ ਅਤੇ ਗੁੰਡਾਗਰਦੀ ਦੇ ਦੋਸ਼ ਲਾਏ ਗਏ ਹਨ ਜਿਨ੍ਹਾਂ ਵਿੱਚ ਸਾਜਿਸ਼, ਨਸ਼ੀਲੇ ਪਦਾਰਥਾਂ ਦੀ ਵੰਡ, ਹਥਿਆਰਬੰਦ ਅਪਰਾਧ ਆਦਿ ਸ਼ਾਮਿਲ ਹਨ, ਅਤੇ ਇਹਨਾਂ ਕੇਸਾਂ ਵਿੱਚ ਜ਼ਮਾਨਤ 100,000 ਡਾਲਰ ਤੋਂ 5 ਮਿਲੀਅਨ ਡਾਲਰ ਤੱਕ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ 18-44…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

Listen Live

Subscription Radio Punjab Today

Our Facebook

Social Counter

  • 19363 posts
  • 1 comments
  • 0 fans

Log In