Menu

ਲੂਈਸਿਆਨਾ ਵਿੱਚ ਗਲਤੀ ਨਾਲ ਔਰਤ ਦੇ ਖਾਤੇ ‘ਚ ਆਏ ਲੱਖਾਂ ਡਾਲਰ, ਖਰੀਦਿਆ ਘਰ ਅਤੇ ਕਾਰ

ਫਰਿਜ਼ਨੋ (ਕੈਲੀਫੋਰਨੀਆ), 12 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਲੂਈਸਿਆਨਾ ਦੀ ਇੱਕ ਮਹਿਲਾ ਦੇ ਖਾਤੇ ਵਿੱਚ ਗਲਤੀ ਨਾਲ ਲੱਖਾਂ ਡਾਲਰ ਆ ਜਾਣ ਤੇ, ਉਸ ਮਹਿਲਾ ਵੱਲੋਂ ਪੈਸੇ ਵਾਪਿਸ ਮੋੜਨ ਦੀ ਜਗ੍ਹਾ ਘਰ ਅਤੇ ਕਾਰ ਆਦਿ ਖਰੀਦਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੂਈਸਿਆਨਾ ਦੀ ਇਕ ਔਰਤ ਜਿਸ ਦੇ ਖਾਤੇ ਵਿੱਚ ਗਲਤੀ ਨਾਲ 82.56 ਡਾਲਰ ਦੀ ਬਜਾਏ 1.2 ਮਿਲੀਅਨ ਡਾਲਰ ਜਮ੍ਹਾਂ ਹੋ ਗਏ ਸਨ ਅਤੇ ਔਰਤ ਵੱਲੋਂ ਇਸ ਰਕਮ ਨੂੰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।ਇਸ 33 ਸਾਲਾਂ ਕੈਲਿਨ ਸਪੈਡੋਨੀ ਨਾਮ ਦੀ ਔਰਤ ਨੇ ਉਸ ਵਿੱਚੋਂ ਕੁੱਝ ਪੈਸੇ ਇੱਕ ਨਵਾਂ ਘਰ ਅਤੇ ਕਾਰ ਖਰੀਦਣ ਲਈ ਇਸਤੇਮਾਲ ਕੀਤੇ। ਇਸ ਸੰਬੰਧੀ ਹਾਰਵੇ ਨਿਵਾਸੀ ਸਪੈਡੋਨੀ ਨੂੰ 911 ਡਿਸਪੈਸਰ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ, ਅਤੇ ਉਸ ‘ਤੇ ਚੋਰੀ, ਬੈਂਕ ਧੋਖਾਧੜੀ ਅਤੇ ਧਨ ਰਾਸ਼ੀ ਦੇ ਗੈਰਕਾਨੂੰਨੀ ਸੰਚਾਰਨ ਦੇ ਦੋਸ਼ ਲਗਾਏ ਗਏ ਸਨ। ਫੈਡਰਲ ਕੋਰਟ ਦੇ ਦਸਤਾਵੇਜ਼ਾਂ ਅਨੁਸਾਰ, ਸਪੈਡੋਨੀ ਨੇ ਚਾਰਲਸ ਸਵੈਬ ਨਾਲ ਇੱਕ ਖਾਤਾ ਖੋਲ੍ਹਿਆ ਸੀ ਅਤੇ ਇੱਕ ਸਾੱਫਟਵੇਅਰ ਅਪਗ੍ਰੇਡ ਹੋਣ ਤੋਂ ਬਾਅਦ ਵਿੱਤੀ ਕੰਪਨੀ ਨੇ ਉਸ ਨੂੰ ਫਰਵਰੀ ਵਿੱਚ ਗਲਤੀ ਨਾਲ ਬਹੁਤ ਜ਼ਿਆਦਾ ਪੈਸੇ ਟ੍ਰਾਂਸਫਰ ਕਰ ਦਿੱਤੇ ਸਨ। ਜਦੋਂ ਚਾਰਲਸ ਸਵੈਬ ਨੇ 33 ਸਾਲਾ ਮਹਿਲਾ ਨੂੰ ਇਸ ਗਲਤੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਕਾਲਾਂ ਅਤੇ ਈਮੇਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਸ ਲਈ ਕੰਪਨੀ ਨੇ ਮੰਗਲਵਾਰ ਨੂੰ ਇੱਕ  ਮੁਕੱਦਮਾ ਦਾਇਰ ਕਰਦਿਆਂ ਸਪੈਡੋਨੀ ‘ਤੇ ਪੈਸੇ ਵਾਪਸ ਨਾ ਕਰਨ ਦਾ ਦੋਸ਼ ਲਾਇਆ। ਅਧਿਕਾਰੀਆਂ ਅਤੇ ਚਾਰਲਸ ਸਵੈਬ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਲੱੱਗਭਗ 75% ਪੈਸੇ ਜੋ ਕਿ ਗਲਤੀ ਨਾਲ ਸਪੈਡੋਨੀ ਨੂੰ ਦਿੱਤੇ ਗਏ ਸਨ, ਦੀ ਵਸੂਲੀ ਕਰਨ ਦੇ ਯੋਗ ਹੋ ਗਏ ਹਨ। ਇਸ ਮਾਮਲੇ ਵਿੱਚ ਸਪੈਡੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਊ ਓਰਲੀਨਜ਼ ਦੇ ਬਿਲਕੁਲ ਬਾਹਰ ਜੈਫਰਸਨ ਪੈਰਿਸ਼ ਜੇਲ੍ਹ ਵਿੱਚ ਲਿਜਾਇਆ ਗਿਆ ਸੀ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In