Menu

ਮਿਨੀਆਪੋਲਿਸ ਪੁਲਿਸ ਨੇ ਮਾਰੀ 20 ਸਾਲਾਂ ਡਰਾਈਵਰ ਨੂੰ ਗੋਲੀ, ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 12 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਮਿਨੀਆਪੋਲਿਸ ਦੇ ਉਪਨਗਰ ਵਿੱਚ ਪੁਲਿਸ ਅਨੁਸਾਰ ਇੱਕ ਅਧਿਕਾਰੀ ਨੇ ਐਤਵਾਰ ਨੂੰ ਟ੍ਰੈਫਿਕ ਸਟਾਪ ਦੌਰਾਨ ਇੱਕ ਡਰਾਈਵਰ ਨੂੰ ਗੋਲੀ ਮਾਰ ਕੇ ਜਾਨ ਤੋਂ ਮਾਰ ਦਿੱਤਾ ,ਜਿਸ ਨਾਲ ਪ੍ਰਦਰਸ਼ਨਕਾਰੀਆਂ ਅਤੇ ਅਧਿਕਾਰੀਆਂ ਵਿਚਕਾਰ  ਝੜਪ ਵੀ ਹੋਈ ਹੈ। ਇਹ ਜਾਨਲੇਵਾ ਮੁਕਾਬਲਾ ਅਤੇ ਇਸ ਤੋਂ ਬਾਅਦ ਹੋਇਆ ਪ੍ਰਦਰਸ਼ਨ ਜਾਰਜ ਫਲਾਇਡ ਦੀ ਹੱਤਿਆ ਲਈ ਡੇਰੇਕ ਚੌਵਿਨ ਦੀ ਸੁਣਵਾਈ ਦੇ ਵਿਚਕਾਰ ਹੋਇਆ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਅਨੁਸਾਰ ਬਰੁਕਲਿਨ ਸੈਂਟਰ ਸ਼ਹਿਰ ਦੇ ਅਧਿਕਾਰੀਆਂ ਨੇ ਇੱਕ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਜਿਸ ਲਈ ਉਹਨਾਂ ਕੋਲ ਵਾਰੰਟ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵਾਪਸ ਆਪਣੀ ਗੱਡੀ ਵਿੱਚ ਆ ਗਿਆ ਅਤੇ ਭੱਜ ਗਿਆ। ਇਸ ਦੌਰਾਨ  ਇੱਕ ਅਧਿਕਾਰੀ ਨੇ ਵਾਹਨ ‘ਤੇ ਫਾਇਰ ਕਰ ਦਿੱਤਾ ਜੋ ਕਿ ਡਰਾਈਵਰ ਦੇ ਲੱਗਿਆ। ਗੋਲੀ ਲੱਗਣ ਉਪਰੰਤ ਗੱਡੀ ਇੱਕ ਹੋਰ  ਵਾਹਨ ਨੂੰ ਟੱਕਰ ਮਾਰਨ ਤੋਂ ਪਹਿਲਾਂ ਕਾਫੀ ਦੂਰ ਜਾ ਕੇ ਰੁਕੀ। ਉਸ ਦੂਜੇ ਵਾਹਨ ਵਿੱਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਪਹਿਲੀ ਗੱਡੀ ਦੇ ਡਰਾਈਵਰ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪੁਲਿਸ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਗੋਲੀਬਾਰੀ ਦੇ ਸਮੇਂ ਅਧਿਕਾਰੀ ਨੇ  ਬਾਡੀ ਕੈਮਰੇ ਪਹਿਨੇ ਹੋਏ ਸਨ। ਘਟਨਾ ਸਥਾਨ ਤੇ ਬਾਅਦ ਦੁਪਹਿਰ  ਭੀੜ ਇਕੱਠੀ ਹੋਣ ਲੱਗੀ। ਸ਼ਾਮ 6 ਵਜੇ ਤੋਂ ਬਾਅਦ, ਪ੍ਰਦਰਸ਼ਨਕਾਰੀਆਂ ਅਤੇ ਪੀੜਤ ਪਰਿਵਾਰ ਨੇ  ਕਾਨੂੰਨ ਤੋਂ ਇਸ ਘਟਨਾ ਦਾ ਜਵਾਬ ਮੰਗਿਆ ਜਦਕਿ ਭੀੜ ਨੇ ਘਟਨਾ ਸਥਾਨ ਤੇ ਲਗਾਈ ਟੇਪ ਨੂੰ ਵੀ ਪਾੜ ਦਿੱਤਾ। ਇਸ ਦੌਰਾਨ ਡਰਾਈਵਰ ਦੀ ਮਾਂ ਕੈਟੀ ਰਾਈਟ ਨਾਮ ਦੀ ਮਹਿਲਾ ਨੇ ਭੀੜ ਨੂੰ ਦੱਸਿਆ ਕਿ ਉਸ ਦਾ ਬੇਟਾ 20 ਸਾਲਾਂ  ਡੌਨਟ ਰਾਈਟ  ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਟ੍ਰੈਫਿਕ ਸਟਾਪ ਦੇ ਦੌਰਾਨ ਆਪਣੀ ਮਹਿਲਾ ਮਿੱਤਰ ਨਾਲ ਕਾਰ ਵਿੱਚ ਸੀ,ਜਿਸ ਨੂੰ ਹਾਦਸੇ ਵਿੱਚ ਸੱਟਾਂ ਦਾ ਸਾਹਮਣਾ ਕਰਨ ਤੇ ਹਸਪਤਾਲ ਲਿਜਾਇਆ ਗਿਆ। ਪ੍ਰਦਰਸ਼ਨਕਾਰੀ ਬਾਅਦ ਵਿੱਚ ਬਰੁਕਲਿਨ ਸੈਂਟਰ ਪੁਲਿਸ ਹੈੱਡਕੁਆਰਟਰ ਵਿਖੇ ਇਕੱਠੇ ਹੋਏ ਅਤੇ ਇਮਾਰਤ ਦੀ ਸੁਰੱਖਿਆ ਲਈ ਪੁਲਿਸ ਨੇ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕਰਨ ਲਈ ਫਲੈਸ਼ਬੈਂਗਾਂ ਅਤੇ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In