Menu

ਫਿਲਾਡੇਲਫਿਆ ਵਿੱਚ 24 ਘੰਟਿਆਂ ਦੌਰਾਨ 11 ਲੋਕਾਂ ਤੇ ਹੋਈ ਗੋਲੀਬਾਰੀ

ਫਰਿਜ਼ਨੋ (ਕੈਲੀਫੋਰਨੀਆ), 12 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਗਿਰਾਵਟ ਨਹੀਂ ਆ ਰਹੀ ਹੈ। ਇਸ ਸੰਬੰਧੀ
ਪੁਲਿਸ ਦੇ ਅਨੁਸਾਰ 24 ਘੰਟਿਆਂ ਦੇ ਸਮੇਂ ਵਿੱਚ 11 ਲੋਕਾਂ ਨੂੰ ਗੋਲੀਆਂ ਮਾਰੀਆਂ ਜਾਣ ਤੋਂ ਬਾਅਦ ਫਿਲਾਡੇਲਫਿਆ ਵਿੱਚ ਬੰਦੂਕਾਂ ਦੀ ਹਿੰਸਾ ਹਫਤੇ ਦੇ ਅੰਤ ਵਿੱਚ ਜਾਰੀ ਰਹੀ ਹੈ। ਇਸ ਗੋਲੀਬਾਰੀ ਦੇ ਨਤੀਜੇ ਵਜੋਂ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ ਅਤੇ ਜ਼ਖਮੀ ਹੋਏ ਲੋਕਾਂ ਵਿੱਚ ਇੱਕ 10 ਸਾਲਾਂ ਦਾ ਬੱਚਾ ਵੀ ਸ਼ਾਮਿਲ ਹੈ। ਅਧਿਕਾਰੀਆਂ ਅਨੁਸਾਰ ਪੀੜਤਾਂ ਵਿਚ ਇੱਕ 34 ਸਾਲਾ ਵਿਅਕਤੀ ਵੀ ਸੀ ਜਿਸ ਨੂੰ ਸਿਰ ਦੇ ਪਿਛਲੇ ਹਿੱਸੇ ਵਿਚ ਤਿੰਨ ਵਾਰ ਗੋਲੀ ਮਾਰ ਦਿੱਤੀ ਗਈ ਸੀ। ਇਸਦੇ ਇਲਾਵਾ ਪਿਛਲੇ ਸੋਮਵਾਰ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ ਸਨ। ਐਸੋਸੀਏਟਡ ਪ੍ਰੈਸ ਅਨੁਸਾਰ 29 ਮਾਰਚ ਨੂੰ ਬੰਦੂਕ ਦੀ ਹਿੰਸਾ ਬਾਰੇ ਇੱਕ ਵੀਡੀਓ ‘ਤੇ ਕੰਮ ਕਰ ਰਹੇ ਇੱਕ ਵਿਅਕਤੀ ਨੂੰ ਜਾਨ ਤੋਂ ਮਾਰ ਦਿੱਤਾ ਗਿਆ।  ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਸ਼ਹਿਰ ਦੇ ਸਟ੍ਰਾਬੇਰੀ ਮੈਨਸਨ ਦੇ ਗੁਆਂਢ ਵਿੱਚ ਇੱਕ ਨਿੱੱਜੀ ਰਿਹਾਇਸ਼ ‘ਤੇ ਬੰਦੂਕ ਦੀ ਹਿੰਸਾ ਦੇ ਪੀੜਤ ਪਰਿਵਾਰਕ ਮੈਂਬਰਾਂ ਦੀ ਇੰਟਰਵਿਊ ਅਤੇ ਫਿਲਮਾਂਕਣ ਕਰ ਰਿਹਾ ਸੀ, ਜਦੋਂ ਉਸਦੀ ਵੈਨ ਵਿਚੋਂ ਹੋਰ ਸਾਮਾਨ ਕੱਢਣ ਦੌਰਾਨ ਉਸ ਨੂੰ ਕਈ ਵਾਰ ਗੋਲੀ ਮਾਰ ਦਿੱਤੀ ਗਈ ਅਤੇ 27 ਮਾਰਚ ਨੂੰ ਗੋਲਫ ਐਂਡ ਸੋਸ਼ਲ ਕਲੱਬ ਦੇ ਸਪੋਰਟਸ ਬਾਰ ਦੇ ਬਾਹਰ ਹੋਈ ਗੋਲੀਬਾਰੀ ਵਿੱਚ ਸੱਤ ਲੋਕ ਜ਼ਖਮੀ ਹੋ ਗਏ ਸਨ।ਕਾਰਜਕਾਰੀ ਅਟਾਰਨੀ ਜੈਨੀਫਰ ਆਰਬੀਟੀਅਰ ਵਿਲੀਅਮਜ਼ ਨੇ ਜਾਣਕਾਰੀ ਦਿੱਤੀ ਕਿ 2020 ਵਿੱਚ, ਫਿਲਾਡੇਲਫੀਆ ਵਿੱਚ ਬੰਦੂਕ ਦੀ ਹਿੰਸਾ ਦੇ ਨਤੀਜੇ ਵਜੋਂ 499 ਲੋਕ ਮਾਰੇ ਗਏ ਸਨ ਜੋ ਕਿ 2019 ਤੋਂ 40% ਵੱਧ ਹੈ।  ਵਿਲੀਅਮਜ਼ ਅਨੁਸਾਰ ਇਹ ਸ਼ਹਿਰ 2021 ਵਿੱਚ 600 ਗੋਲੀਬਾਰੀ ਦੀਆਂ ਮੌਤਾਂ ਨੂੰ ਪਾਰ ਕਰਨ ਦੀ ਗਤੀ ‘ਤੇ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans