Menu

ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਨੁੱਕੜ ਨਾਟਕ ਹੋਏ ਸਹਾਈ

ਫਾਜ਼ਿਲਕਾ, 12 ਅਪ੍ਰੈਲ (ਰਿਤਿਸ਼) – ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁੁੁੁਮਾਰ ਆਈ.ਏ.ਐਸ  ਦੀ ਯੋਗ ਅਗਵਾਈ ਵਿੱਚ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਡਾ. ਤਿਰਲੋਚਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁੁੁਸਾਰ ਦਾਖਲਾ ਮੁਹਿੰਮ ਚਰਮ ਸੀਮਾ ਤੇ ਚੱਲ ਰਹੀ ਹੈ।ਇਸ ਸੰਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਯੋਗ ਅਗਵਾਈ ਵਿੱਚ ਅਬੋਹਰ ਦੇ ਮਹਾਰਾਣਾ ਪ੍ਰਤਾਪ ਨਗਰ ਅਤੇ ਚੰਡੀਗਡ਼੍ਹ ਮੁਹੱਲਾ ਦੇ ਬੇਸਿਕ ਪ੍ਰਾਇਮਰੀ ਸਕੂਲ ਅਤੇ ਬੇਸਿਕ ਮਿਡਲ ਸਕੂਲ ਅਬੋਹਰ ਲਈ ਸਰਕਾਰੀ ਮਿਡਲ ਸਕੂਲ ਤੇਲੂਪੁਰਾ ਦੀ ਟੀਮ ਦੁਆਰਾ ਨਿਰਦੇਸ਼ਕ  ਦੀਪਕ ਕੰਬੋਜ ਦੀ ਰਹਿਨੁਮਾਈ ਵਿੱਚ ਦੋ ਨੁੱਕੜ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ।
ਦਾਖਲੇ ਸੰਬੰਧੀ ਲੋਕਾਂ ਨੂੰ ਅਪੀਲ ਕਰਦੇ ਹੋਏ ਡਾ ਸਿੱਧੂ ਨੇ ਦੱਸਿਆ ਕਿ ਹੁਣ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਚੁੱਕੀ ਹੈ ਅਤੇ ਉਹ ਕਿਸੇ ਵੀ ਪੱਖੋਂ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹਨ।ਇਸ ਦੌਰਾਨ ਐਮ.ਸੀ. ਨਰਿੰਦਰ ਵਰਮਾ ਵੱਲੋਂ ਵੀ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਦੀ ਅਪੀਲ ਕੀਤੀ।ਇਸ ਤੋਂ ਬਾਅਦ ਡਾ ਸਿੱਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰ ਖੇੜਾ ਵਿਖੇ ਪਹੁੰਚੇ ਅਤੇ ਸਕੂਲ ਦੁਆਰਾ ਦਾਖਲਾ ਮੁਹਿੰਮ ਵਿਚ ਸ਼ਿਰਕਤ ਕੀਤੀ ਅਤੇ ਖੁਦ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਸਬੰਧੀ ਲੋਕਾਂ ਨੂੰ ਅਪੀਲ ਕੀਤੀ।
ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਬਾਇਆ ਵਿਖੇ ਬੀ.ਐਨ.ਓ. ਸ੍ਰੀ ਪੰਕਜ ਅੰਗੀ ਦੁਆਰਾ ਜਲਾਲਾਬਾਦ-1 ਦੇ ਸਮੂਹ ਸਕੂਲ ਮੁਖੀਆਂ ਦੀ ਇਨਰੋਲਮੈਂਟ ਸੰਬੰਧੀ ਲਈ ਜਾ ਰਹੀ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ ਤਰਲੋਚਨ ਸਿੰਘ ਅਤੇ ਜ਼ਿਲ੍ਹਾ ਡੀ ਐਮ ਗੌਤਮ ਗੌਡ਼ ਉਚੇਚੇ ਤੌਰ ਤੇ ਪਹੁੰਚੇ।ਇਸ ਦੌਰਾਨ ਡਾ ਸਿੱਧੂ ਨੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਸਕੂਲ ਮੀਡੀਆ ਇੰਚਾਰਜ ਸਕੂਲਾਂ ਦੁਆਰਾ ਚੱਲ ਰਹੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਅਪਲੋਡ ਕਰਨ।ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲਾਂ ਦੀ ਇਨਰੋਲਮੈਂਟ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਜ਼ਿਲ੍ਹਾ ਡੀਐਮ ਗੌਤਮ ਗੌਡ਼ ਨੇ ਬੱਚਿਆਂ ਦੀ ਹਾਜ਼ਰੀ ਰਜਿਸਟਰ ਸੰਬੰਧੀ, ਸਕੂਲ ਟਾਈਮ ਟੇਬਲ, ਨਵੇਂ ਵਿਦਿਆਰਥੀਆਂ ਦੀਆਂ ਕਿਤਾਬਾਂ ਦੀ ਵੰਡ, ਆਨਲਾਈਨ ਕਲਾਸਾਂ ਅਤੇ ਉਸਦੇ ਟਾਈਮ ਟੇਬਲ ਨੂੰ  ਵਿਦਿਆਰਥੀਆਂ ਨਾਲ ਸ਼ੇਅਰ ਕਰਨ ਸਬੰਧੀ ਅਤੇ ਐਨ.ਏ.ਐਸ. ਦੇ ਪੇਪਰ ਦੀ ਤਿਆਰੀ ਸੰਬੰਧੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਈ.ਬੀ.ਸੀ. ਦੀ ਇਕ ਨਵੀਂ ਐਕਟੀਵਿਟੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਸਿੱਖਿਆ ਸਕੱਤਰ ਵੱਲੋਂ ਹਰ ਹਫ਼ਤੇ ਦੋ ਟੌਪਿਕ ਦਿੱਤੇ ਜਾਣਗੇ ਅਤੇ ਈ.ਬੀ.ਸੀ.ਸਟਾਰ ਵਿਦਿਆਰਥੀ ਇੱਕ ਤੋਂ ਦੋ ਮਿੰਟ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ।
ਇਸ ਮੌਕੇ ਪ੍ਰਿੰਸੀਪਲ ਕਸ਼ਮੀਰੀ ਲਾਲ, ਬੀਪੀਈਓ ਅਜੇ ਛਾਬੜਾ, ਤਹਿਸੀਲ  ਇੰਚਾਰਜ ਪ੍ਰਿੰਸੀਪਲ ਸੁਭਾਸ਼ ਸਿੰਘ ਅਤੇ ਜਲਾਲਾਬਾਦ-1 ਦੇ ਸਮੂਹ ਸਕੂਲ ਮੁਖੀ ਹਾਜ਼ਰ ਸਨ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In