Menu

ਵਰਜੀਨੀਆ ਪੁਲਿਸ ਨੇ ਕਾਲੇ ਮੂਲ ਦੇ ਆਰਮੀ ਅਫਸਰ ਤੇ ਕੀਤੀ ਸਪਰੇਅ

ਫਰਿਜ਼ਨੋ (ਕੈਲੀਫੋਰਨੀਆ), 11 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕੀ ਸੈਨਾ ਦਾ ਇੱਕ ਅਧਿਕਾਰੀ ਦਸੰਬਰ ਵਿੱਚ ਟਰੈਫਿਕ ਸਟਾਪ ਦੌਰਾਨ ਰੋਕਣ ਤੋਂ ਬਾਅਦ ਵਰਜੀਨੀਆ ਦੇ ਦੋ ਪੁਲਿਸ ਅਧਿਕਾਰੀਆਂ ਖਿਲਾਫ ਮੁਕੱਦਮਾ ਕਰ ਰਿਹਾ ਹੈ। ਇਸ ਸਟਾਪ ਦੌਰਾਨ ਪੁਲਿਸ ਅਧਿਕਾਰੀਆਂ ਨੇ ਇਸ ਫੌਜੀ ਅਧਿਕਾਰੀ ਨੂੰ ਹਥਿਆਰ ਦਿਖਾਏ ਅਤੇ ਪੀਪਰ ਸਪਰੇਅ ਦੀ ਵਰਤੋਂ ਵੀ ਕੀਤੀ। ਇਸਦੇ ਇਲਾਵਾ ਅਧਿਕਾਰੀਆਂ ਵੱਲੋਂ ਫੌਜੀ ਨੂੰ ਧਮਕਾਇਆ ਵੀ ਗਿਆ। ਇਸ ਮਾਮਲੇ ਵਿੱਚ ਦੱਖਣ-ਪੂਰਬੀ ਵਰਜੀਨੀਆ ਦੇ ਵਿੰਡਸਰ ਵਿੱਚ ਪੁਲਿਸ ਨੇ  ਲੈਫਟੀਨੈਂਟ ਕੈਰਨ ਨਜ਼ਾਰੀਓ ਜੋ ਕਿ ਕਾਲੇ ਅਤੇ ਲਾਤੀਨੀ ਮੂਲ ਨਾਲ ਸੰਬੰਧਿਤ ਹੈ ਬਾਰੇ ਕੋਈ ਟਿੱਪਣੀ ਜਾਰੀ ਨਹੀਂ ਕੀਤੀ ਜਦੋਂ ਕਿ ਅਧਿਕਾਰੀਆਂ ਨੇ ਉਸਨੂੰ ਇੱਕ ਗੈਸ ਸਟੇਸ਼ਨ ਤੇ ਉਸਦੀ ਕਾਰ ਵਿੱਚੋਂ ਬਾਹਰ ਆਉਣ ਦਾ ਆਦੇਸ਼ ਦਿੱਤਾ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਨੋਰਫੋਕ ਦੀ ਯੂ ਐਸ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੀਤੇ ਮੁਕੱਦਮੇ ਅਨੁਸਾਰ ਅਧਿਕਾਰੀਆਂ ਨੇ ਸਟਾਪ ਦੇ ਦੌਰਾਨ ਨਜ਼ਾਰੀਓ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਅਤੇ ਅਧਿਕਾਰੀਆਂ ਨੇ ਬੇਬੁਨਿਆਦ ਅਪਰਾਧਿਕ ਦੋਸ਼ਾਂ ਦੀ ਇੱਕ ਲੜੀ ਨਾਲ ਲੈਫਟੀਨੈਂਟ ਦੇ ਫੌਜੀ ਕੈਰੀਅਰ ਨੂੰ ਨਸ਼ਟ ਕਰਨ ਦੀ ਧਮਕੀ ਵੀ ਦਿੱਤੀ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ 5 ਦਸੰਬਰ ਦੀ ਇਸ ਘਟਨਾ ਦਾ ਵੀਡੀਓ ਦੋਹਾਂ ਅਧਿਕਾਰੀਆਂ ਦੇ ਸਰੀਰ ਦੇ ਕੈਮਰੇ ਅਤੇ ਨਜ਼ਾਰੀਓ ਦੇ ਸੈੱਲ ਫ਼ੋਨ ‘ਤੇ ਰਿਕਾਰਡ ਹੋਇਆ  ਸੀ।ਅਦਾਲਤ ਵਿੱਚ ਸ਼ਾਮਿਲ ਆਪਣੀ ਰਿਪੋਰਟ ਵਿੱਚ, ਵਿੰਡਸਰ ਪੁਲਿਸ ਅਧਿਕਾਰੀ ਡੈਨੀਅਲ ਕਰੌਕਰ ਨੇ  ਬਿਨਾਂ ਲਾਇਸੈਂਸ ਪਲੇਟ ਦੇ ਇੱਕ ਵਾਹਨ ਨਾਲ ਮੁਕਾਬਲਾ ਹੋਣ ਦੀ ਖ਼ਬਰ ਦਿੱਤੀ ਸੀ, ਜਿਸ ਨੂੰ ਰੇਡੀਓ ਪ੍ਰਸਾਰਣ ਵਿੱਚ ਖਤਰੇ ਵਾਲਾ ਟ੍ਰੈਫਿਕ ਸਟਾਪ ਦੱਸਿਆ ਸੀ ਅਤੇ ਮੁਕੱਦਮੇ ਦੇ ਅਨੁਸਾਰ, ਨਜ਼ਾਰੀਓ ਨੇ ਦੱਸਿਆ ਕਿ ਉਸਦੀ ਕਾਰ ਨਵੀਂ ਸੀ।ਫੁਟੇਜ ਵਿੱਚ ਸਪਰੇਅ ਕਰਨ ਵਾਲੀ ਘਟਨਾ ਨੂੰ  ਕਈ ਵਾਰ ਦਿਖਾਇਆ ਗਿਆ ਹੈ ਕਿਉਂਕਿ ਅਧਿਕਾਰੀ ਉਸ ਨੂੰ ਆਪਣੀ ਸੀਟ ਬੈਲਟ ਹਟਾਉਣ ਅਤੇ ਉਸਦੀ ਗੱਡੀ ਤੋਂ ਬਾਹਰ ਨਿਕਲਣ ਦਾ ਆਦੇਸ਼ ਦਿੰਦੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans