Menu

ਕੈਲੀਫੋਰਨੀਆ ਦੇ ਹਾਈਵੇਅ 180 ਉੱਪਰ ਟਕਰਾਏ ਤਿੰਨ ਵਾਹਨ, ਇੱਕ ਮਹਿਲਾ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 11 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੁੰਦੀਆਂ ਮੌਤਾਂ ਵਿੱਚ ਸ਼ਨੀਵਾਰ ਨੂੰ ਇੱਕ ਹੋਰ ਮੌਤ ਦਾ ਵਾਧਾ ਹੋਇਆ ਹੈ। ਸੂਬੇ ਦੀ ਫਰਿਜ਼ਨੋ ਕਾਉਂਟੀ ਦੇ ਹਾਈਵੇਅ 180 ਤੇ ਸ਼ਨੀਵਾਰ ਦੁਪਹਿਰ ਤਿੰਨ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਕਰਕੇ ਇੱਕ ਔਰਤ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਵਿਅਕਤੀਆਂ ਨੂੰ ਭਾਰੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਬਾਰੇ ਕੈਲੀਫੋਰਨੀਆ ਹਾਈਵੇ ਪੈਟਰੋਲ (ਸੀ ਐਚ ਪੀ ) ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਦੇ ਲੱਗਭਗ 4:45 ਵਜੇ ਜੀ.ਐੱਮ.ਸੀ. ਯੂਕੋਨ  ਕਾਰ ਵਿੱੱਚ ਇੱਕ ਵਿਅਕਤੀ ਡੇਵੋਲਫ ਐਵੀਨਿਊ ਨੇੜੇ ਹਾਈਵੇਅ 180 ਤੇ ਪੂਰਬ ਵੱਲ ਜਾ ਰਿਹਾ ਸੀ ਜਿਸ ਦੌਰਾਨ ਗੱਡੀ ਦਾ ਸੱਜਾ ਰੀਅਰ ਟਾਇਰ ਫਟ ਗਿਆ ਅਤੇ ਕਾਰ ਨਿਯੰਤਰਣ ਤੋਂ ਬਾਹਰ ਹੋ ਗਈ। ਜਿਸ ਕਰਕੇ ਇਹ ਵਾਹਨ  ਇੱਕ ਆਡੀ ਐਸ ਯੂ ਵੀ ਦੇ ਨਾਲ ਨਾਲ ਇੱਕ ਫੋਰਡ ਫੋਕਸ ਨਾਲ ਟਕਰਾ ਗਿਆ। ਇਸ ਜਬਰਦਸਤ ਹਾਦਸੇ ਕਾਰਨ ਸੀ ਐਚ ਪੀ ਨੇ ਦੱਸਿਆ ਕਿ ਆਡੀ ਚਲਾ ਰਹੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸਦੇ ਇਲਾਵਾ  ਯੂਕੋਨ ਵਿਚਲੇ ਵਿਅਕਤੀ ਅਤੇ ਫੋਕਸ ਚਲਾ ਰਹੇ ਵਿਅਕਤੀ ਨੂੰ  ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਫਰਿਜ਼ਨੋ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ। ਸੀ ਐਚ ਪੀ ਦੇ ਅਨੁਸਾਰ, ਇਸ ਟੱਕਰ ਵਿੱਚ ਕੋਈ ਹੋਰ ਲੋਕ ਜਾਂ ਵਾਹਨ ਸ਼ਾਮਿਲ ਨਹੀਂ ਸਨ ਅਤੇ ਮੁੱਢਲੀ ਜਾਂਚ ਅਨੁਸਾਰ ਨਾ ਤਾਂ ਸ਼ਰਾਬ ਅਤੇ ਨਾ ਕੋਈ ਹੋਰ ਨਸ਼ਾ ਹਾਦਸੇ ਦਾ ਕਾਰਨ ਸੀ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In