Menu

ਨਿਊਯਾਰਕ ਸਿਟੀ ਪੁਲਿਸ ਨੇ ਏਸ਼ੀਅਨ ਅਮਰੀਕੀਆਂ ‘ਤੇ 3 ਵੱਖ-ਵੱਖ ਹਮਲਿਆਂ ਲਈ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ), 9 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਨਿਊਯਾਰਕ ਸਿਟੀ ਵਿੱਚ ਤਿੰਨ ਵੱਖ-ਵੱਖ ਮੌਕਿਆਂ ‘ਤੇ ਏਸ਼ੀਅਨ ਅਮਰੀਕੀ ਲੋਕਾਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਿਊਯਾਰਕ ਸਿਟੀ ਪੁਲਿਸ ਵਿਭਾਗ ਦੇ ਅਨੁਸਾਰ, ਜੋਸੇਫ ਰੂਸੋ (27) ਨੂੰ ਬੁੱਧਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਵਿਅਕਤੀ ਨੂੰ ਨਫ਼ਰਤੀ ਅਪਰਾਧ ਦੇ ਤੌਰ ਤੇ ਹਮਲੇ ਦੀਆਂ ਤਿੰਨਾਂ ਘਟਨਾਵਾਂ ਦੇ ਸੰਬੰਧ ਵਿੱਚ ਦੋਸ਼ ਲਗਾਏ ਗਏ ਹਨ। ਇਸ ਸੰਬੰਧੀ ਪਹਿਲੀ ਘਟਨਾ ਬਰੁਕਲਿਨ ਨੇੜੇ ਗ੍ਰੇਵਸੇਂਡ ਵਿੱਚ 5 ਮਾਰਚ ਨੂੰ ਸਵੇਰੇ 9: 20 ਵਜੇ ਵਾਪਰੀ।  ਰੂਸੋ ਨੇ ਕਥਿਤ ਤੌਰ ‘ਤੇ ਇੱਕ 64 ਸਾਲਾ ਏਸ਼ੀਅਨ ਅਮਰੀਕੀ ਔਰਤ ਨੂੰ ਫੁੱਟਪਾਥ ‘ਤੇ ਧੱਕਾ ਦਿੱਤਾ, ਅਤੇ ਉਸਨੂੰ ਥੱਲੇ ਸੁੱਟ ਦਿੱਤਾ। ਜਦਕਿ ਦੂਜੀ ਘਟਨਾ 22 ਮਾਰਚ ਨੂੰ ਬਰੁਕਲਿਨ ਦੇ ਮੈਡੀਸਨ ਨੇੜਲੇ ਨੇੜੇ ਵਾਪਰੀ।  ਰੂਸੋ ਨੇ ਇੱਕ 32 ਸਾਲਾ ਏਸ਼ੀਅਨ ਅਮਰੀਕੀ ਔਰਤ ਨੂੰ ਫੁੱਟਪਾਥ ‘ਤੇ ਫੜ ਲਿਆ ਅਤੇ ਉਸ ਦੇ ਵਾਲ ਖਿੱਚ ਲਏ, ਜਿਸ ਨਾਲ ਉਸਦੇ ਸਿਰ ਅਤੇ ਗਰਦਨ ਵਿੱਚ ਦਰਦ ਹੋਇਆ। ਇਸਦੇ ਇਲਾਵਾ ਤੀਜੀ ਅਤੇ ਸਭ ਤੋਂ ਤਾਜ਼ਾ ਘਟਨਾ ਸੋਮਵਾਰ ਨੂੰ ਸਵੇਰੇ 11: 15 ਵਜੇ ਬਰੁਕਲਿਨ ਦੇ ਹੋਮਕ੍ਰੇਸਟ ਵਿੱਚ ਵਾਪਰੀ।  ਰੂਸੋ ਨੇ  ਇੱਕ 77 ਸਾਲਾ ਏਸ਼ੀਅਨ ਅਮਰੀਕੀ ਵਿਅਕਤੀ ਨੂੰ ਧੱਕਾ ਮਾਰਿਆ ਜੋ ਸਬਜ਼ੀਆਂ  ਵੇਖ ਰਿਹਾ ਸੀ। ਨਿਊਯਾਰਕ ਸਿਟੀ ਅਤੇ ਦੇਸ਼ ਭਰ ਵਿੱਚ ਏਸ਼ੀਅਨ ਅਮਰੀਕੀ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਹਮਲੇ ਤਾਜ਼ਾ ਸਨ।   19 ਮਾਰਚ, 2020 ਤੋਂ, 28 ਫਰਵਰੀ, 2021 ਤੱਕ, ਅਮਰੀਕਾ ਵਿੱਚ ਏਸ਼ੀਆਈ ਅਮਰੀਕੀ ਅਤੇ ਪੈਸੀਫਿਕ ਆਈਸਲੈਂਡਜ਼ ਵਿਰੁੱਧ ਜ਼ੁਬਾਨੀ ਅਤੇ ਸਰੀਰਕ ਹਮਲੇ ਸਮੇਤ ਤਕਰੀਬਨ 3,795 ਤੋਂ ਵੱਧ ਨਫ਼ਰਤ ਦੀਆਂ ਘਟਨਾਵਾਂ ਵਾਪਰੀਆਂ ਹਨ। ਇਹਨਾਂ ਨੂੰ ਇੱਕ ਸੰਗਠਨ ਏ ਪੀ ਆਈ ਹੇਟ,  ਟਰੈਕ ਕਰਦਾ ਹੈ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans