ਬਠਿੰਡਾ, 9 ਅਪ੍ਰੈਲ – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਇੰਡੋਟੈਕ ਇੰਜਨੀਅਰ ਪ੍ਰੋਡਕਟ ਕੰਪਨੀ ਦੇ ਸਹਿਯੋਗ ਨਾਲ ਹੈਲਪਰ ਅਤੇ ਪਾਵਰ ਪ੍ਰੈੱਸ ਉਪਰੇਟਰ ਦੀਆਂ ਅਸਾਮੀਆਂ ਲਈ 12 ਅਪ੍ਰੈਲ 2021 ਨੂੰ ਸਵੇਰੇ 10:30 ਵਜੇ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨਜ਼, ਬਠਿੰਡਾ ਵਿਖੇ ਪਲੇਸਮੈਂਟ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਸੀ.ਈ.ਓ ਸ਼੍ਰੀ ਤੀਰਥਪਾਲ ਸਿੰਘ ਨੇ ਦਿੱਤੀ।
ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਬਾਰਵੀਂ ਅਤੇ ਆਈ.ਟੀ.ਆਈ. ਪਾਸ ਉਮੀਦਵਾਰ ਲੜਕੇ-ਲੜਕੀਆਂ, ਜਿਨਾਂ ਦੀ ਉਮਰ 18 ਤੋਂ 35 ਸਾਲ ਤੱਕ ਹੋਵੇ ਭਾਗ ਲੈ ਸਕਦੇ ਹਨ। ਉਮੀਦਵਾਰ ਆਪਣਾ ਬਾਇਓਡਾਟਾ, ਫੋਟੋਆਂ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਸਿਲੈਕਟ ਹੋਏ ਪ੍ਰਾਰਥੀਆਂ ਨੂੰ 9500 ਰੁ: ਤਨਖਾਹ ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ। ਪ੍ਰਾਰਥੀ ਕੋਵਿਡ-19 ਦੇ ਮੱਦੇਨਜ਼ਰ ਮਾਸਕ ਪਾ ਕੇ ਆਉਣਾ ਯਕੀਨੀ ਬਣਾੳਣ।