Menu

ਅਮਰੀਕਾ: ਏਸ਼ੀਅਨ ਅਮਰੀਕੀ ਲੋਕਾਂ ‘ਤੇ ਮਹਾਂਮਾਰੀ ਕਾਰਨ ਸਭ ਤੋਂ ਵੱਧ ਪਈ ਮਹਾਂਮਾਰੀ ਦੀ ਮਾਰ

ਫਰਿਜ਼ਨੋ (ਕੈਲੀਫੋਰਨੀਆ), 8 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈਣ ਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਵੱਡਾ ਧੱਕਾ ਮਾਰਿਆ ਹੈ। ਲੱਖਾਂ ਹੀ ਲੋਕ ਸੈਕੜੇ ਕਾਰੋਬਾਰ ਬੰਦ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਹਨ ,ਜਿਹਨਾਂ ਵਿੱਚ ਅੰਕੜਿਆਂ ਅਨੁਸਾਰ ਏਸ਼ੀਅਨ ਅਮਰੀਕੀ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਏਸ਼ੀਅਨ ਅਮੈਰੀਕਨ ਅਤੇ ਪੈਸੀਫਿਕ ਆਈਲੈਂਡਰਜ਼  ਲੋਕਾਂ ਨੇ ਕੋਵਿਡ -19 ਮਹਾਂਮਾਰੀ ਕਾਰਨ ਹੋਟਲ, ਰੈਸਟੋਰੈਂਟ, ਖਰੀਦਦਾਰੀ ਕੇਂਦਰ,  ਸੈਲੂਨ ਅਤੇ ਆਰਥਿਕਤਾ ਦੇ ਹੋਰ ਖੇਤਰਾਂ ਦੇ ਬੰਦ ਹੋਣ ਕਾਰਨ ਇੱੱਕ ਸਾਲ ਤੋਂ ਵੀ ਵੱਧ ਸਮੇਂ ਲਈ ਬੇਰੁਜ਼ਗਾਰੀ ਦਾ ਸਾਹਮਣਾ ਕੀਤਾ ਹੈ। ਲੇਬਰ ਸਟੈਟਿਸਟਿਕਸ ਬਿਊਰੋ ਦੇ ਅਨੁਸਾਰ, ਏਸ਼ੀਅਨ ਭਾਈਚਾਰੇ ਦੇ 48 % ਵਿੱਚੋਂ ਅਨੁਮਾਨਿਤ 615,000 ਬੇਰੁਜ਼ਗਾਰ ਇਸ ਸਾਲ ਦੀ ਪਹਿਲੀ ਤਿਮਾਹੀ ਦੇ ਨਾਲ ਛੇ ਮਹੀਨਿਆਂ ਤੋਂ ਬਿਨਾਂ ਕੰਮ ਤੋਂ ਰਹਿ ਰਹੇ ਸਨ।  ਇਹ ਅੰਕੜਾ ਕਾਲੇ ਮੂਲ ਦੀ ਆਬਾਦੀ ਲਈ  (43%), ਚਿੱਟੇ ਮੂਲ ਲਈ (39%) ਅਤੇ ਹਿਸਪੈਨਿਕ ਆਬਾਦੀ ਲਈ (39%) ਹੈ। ਮਾਹਰਾਂ ਨੇ ਦੱਸਿਆ ਕਿ ਕਮਿਊਨਿਟੀ ਦੀ ਲੰਬੇ ਸਮੇਂ ਦੀ ਬੇਰੁਜ਼ਗਾਰੀ ਦੇ ਪੱਧਰ ਏਸ਼ਿਆਈ ਅਤੇ ਪ੍ਰਸ਼ਾਂਤ ਆਈਸਲੈਂਡ ਦੇ ਮਜ਼ਦੂਰਾਂ ਦੀ ਘੱਟ ਸਿੱਖਿਆ ਵਾਲੀ ਆਬਾਦੀ ਅਤੇ ਘੱਟ ਵੇਤਨ ਉਦਯੋਗਾਂ ਦੀ ਹੌਲੀ ਵਾਪਸੀ ਨੂੰ ਦਰਸਾਉਂਦੇ ਹਨ। ਇਸਦੇ ਇਲਾਵਾ ਇਹਨਾਂ ਅੰਕੜਿਆਂ ਵਿੱਚ ਉਹ ਲੋਕ ਸ਼ਾਮਿਲ ਨਹੀਂ ਹਨ, ਜਿਨ੍ਹਾਂ ਨੇ ਭਾਸ਼ਾ ਜਾਂ ਸੱਭਿਆਚਾਰਕ ਰੁਕਾਵਟਾਂ ਕਾਰਨ ਬੇਰੁਜ਼ਗਾਰੀ ਦੇ ਲਾਭਾਂ ਲਈ ਅਰਜ਼ੀ ਨਹੀਂ ਦਿੱਤੀ ਹੈ। ਅਮਰੀਕਾ ਵਿੱਚ 10 ਵਿੱਚੋਂ 7 ਤੋਂ ਵਧੇਰੇ ਏਸ਼ੀਅਨ ਵਿਦੇਸ਼ੀ ਹਨ ਅਤੇ ਬਹੁਤ ਸਾਰੇ ਹਾਲ ਹੀ ਵਿੱਚ ਆਏ ਹੋਏ ਪ੍ਰਵਾਸੀ ਜਾਂ ਸ਼ਰਨਾਰਥੀ ਹਨ । ਦੇਸ਼ ਦੀ ਏਸ਼ੀਅਨ ਆਬਾਦੀ ਦਾ ਤਕਰੀਬਨ ਤੀਜਾ ਹਿੱਸਾ ਕੈਲੀਫੋਰਨੀਆ ਵਿੱਚ ਰਹਿੰਦਾ ਹੈ, ਅਤੇ ਨਿਊਜਰਸੀ, ਇਲੀਨੋਏ, ਹਵਾਈ ਅਤੇ ਵਾਸ਼ਿੰਗਟਨ  ਵਿੱਚ ਵੀ ਇਹਨਾਂ ਦੀ ਮਹੱਤਵਪੂਰਨ ਆਬਾਦੀ ਹੈ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In