Menu

ਫਲੋਰਿਡਾ ਦੇ ਸੰਸਦ ਮੈਂਬਰਾਂ ਨੇ ਪਿੰਨੀ ਪੁਆਇੰਟ ਨੂੰ ਸਾਫ਼ ਕਰਨ ਲਈ 3 ਮਿਲੀਅਨ ਡਾਲਰ ਦਾ ਬਣਾਇਆ ਬਜਟ

ਫਰਿਜ਼ਨੋ (ਕੈਲੀਫੋਰਨੀਆ), 8 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਫਲੋਰਿਡਾ ਸਥਿਤ ਪਿੰਨੀ ਪੁਆਇੰਟ, ਜੋ ਕਿ ਇੱਕ ਫਾਸਫੇਟ ਮਾਈਨਿੰਗ ਸਹੂਲਤ ਹੈ ਅਤੇ ਟੈਂਪਾ ਬੇਅ ਖੇਤਰ ਵਿੱਚ ਸੰਭਾਵਤ ਤੌਰ ਤੇ ਜ਼ਹਿਰੀਲੇ ਪਾਣੀ ਦੀ ਲੀਕੇਜ ਕਰ ਰਹੀ ਹੈ, ਜਲਦੀ ਹੀ ਸਾਫ ਹੋ ਸਕਦੀ ਹੈ। ਇਸਦੇ ਨਾਲ ਹੀ ਇਹ ਸਥਾਈ ਤੌਰ ਤੇ ਬੰਦ ਹੋਣ ਵੱਲ ਜਾ ਰਹੀ ਹੈ। ਬੁੱਧਵਾਰ ਨੂੰ, ਫਲੋਰਿਡਾ ਰਾਜ ਦੇ ਸੈਨੇਟਰਾਂ ਨੇ ਇੱਕ ਸੋਧ ਪਾਸ ਕੀਤੀ ਹੈ, ਜਿਸ ਵਿੱਚ ਗੰਦੇ ਪਾਣੀ ਦੀ ਸਫਾਈ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰੇ ਲਈ 3 ਮਿਲੀਅਨ ਡਾਲਰ ਦੀ ਵੰਡ ਕੀਤੀ ਜਾਵੇਗੀ । ਇਹ ਸਹੂਲਤ ਜੋ ਕਿ ਦਹਾਕਿਆਂ ਤੋਂ ਸਥਾਨਕ ਲੋਕਾਂ ਅਤੇ ਵਾਤਾਵਰਣ ਪ੍ਰੇਮੀਆਂ ਵਿੱਚ ਚਿੰਤਾ ਅਤੇ ਨਿਰਾਸ਼ਾ ਦਾ ਕਾਰਨ ਬਣੀ ਹੋਈ ਹੈ।
ਸੈਨੇਟਰ ਜਿਮ ਬੋਇਡ ਦੁਆਰਾ ਪੇਸ਼ ਕੀਤੀ ਗਈ ਸੋਧ, ਪਿੰਨੀ ਪੁਆਇੰਟ ਦੇ ਐਮਰਜੈਂਸੀ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਨੂੰ ਆਉਣ ਵਾਲੇ ਵਿੱਤੀ ਬਜਟ ਵਿਚੋਂ 3 ਮਿਲੀਅਨ ਡਾਲਰ ਗੰਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਅਤੇ ਸਾਈਟ ਦੀ ਸਫਾਈ ਕਰਨ ਲਈ ਅਲਾਟ ਕਰਦੀ ਹੈ। ਇਹ ਸੋਧ ਜਨਰਲ ਐਕਟ ਦਾ ਹਿੱਸਾ ਹੈ, ਜੋ ਅਗਲੇ ਵਿੱਤੀ ਵਰ੍ਹੇ ਲਈ ਰਾਜ ਦਾ ਬਜਟ ਨਿਰਧਾਰਤ ਕਰਦੀ ਹੈ। ਰਾਜ ਦੀ ਸੈਨੇਟ ਇਸ ਮਹੀਨੇ ਦੇ ਅਖੀਰ ਵਿੱਚ ਬਜਟ ਨੂੰ ਅੰਤਮ ਰੂਪ ਦੇਣ ਲਈ ਤਿਆਰ ਹੈ। ਇਸ ਵਾਟਰ ਟ੍ਰੀਟਮੈਂਟ ਸੋਧ ਸੰਬੰਧੀ ਸੈਨੇਟਰ ਡੈਰੀਅਲ ਰੂਸਨ ਨੇ ਬੁੱਧਵਾਰ ਨੂੰ ਸੈਨੇਟਰਾਂ ਨੂੰ ਦੱਸਿਆ ਕਿ ਪਿੰਨੀ ਪੁਆਇੰਟ ਤੋਂ ਲੀਕ ਹੋਣ ਵਾਲੇ ਪਾਣੀ ਦੇ ਵਾਤਾਵਰਣ ਉੱਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ। ਅਧਿਕਾਰੀਆਂ ਅਨੁਸਾਰ ਬੁੱਧਵਾਰ ਤੱਕ, ਤਕਰੀਬਨ 258 ਮਿਲੀਅਨ ਗੈਲਨ ਪਾਣੀ ਦੱਖਣ ਦੇ ਗੰਦੇ ਪਾਣੀ ਦੇ ਤਲਾਬ ਵਿੱਚ ਰਿਹਾ ਹੈ, ਜੋ ਕਿ ਲੀਕ ਹੋ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਪ੍ਰਤੀ ਦਿਨ 38 ਮਿਲੀਅਨ ਗੈਲਨ ਕੱਢਰਹੇ ਹਨ ਅਤੇ 173 ਮਿਲੀਅਨ ਗੈਲਨ ਪੋਰਟ ਮਾਨਾਟੀ ਵਿੱਚ ਛੱਡ ਦਿੱਤੇ ਗਏ ਹਨ।  ਪਾਣੀ ਦੇ ਨਮੂਨਿਆਂ ਨੇ ਦਿਖਾਇਆ ਹੈ ਕਿ ਪੋਰਟ ਮਾਨਾਟੀ ਵਿੱਚ ਡਿਸਚਾਰਜ ਪੁਆਇੰਟ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਫਾਸਫੋਰਸ ਦਾ ਉੱਚ ਪੱਧਰ ਹੈ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In