Menu

ਚੰਨੀ ਵਲੋਂ ਉੱਘੇ ਪੱਤਰਕਾਰ ਅਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 8 ਅਪ੍ਰੈਲ – ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਜਨ ਸਮਾਚਾਰ ਦੇ ਸੰਸਥਾਪਕ ਸੰਪਾਦਕ  ਅਤੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਬਲਦੇਵ ਸਿੰਘ ਕੋਰੇ (79)  ਦੇ ਦੇਹਾਂਤ ’ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਕੋਰੇ ਨੇ ਅੱਜ ਸਵੇਰੇ ਮਾਓ ਹਸਪਤਾਲ ਮੁਹਾਲੀ ਵਿਖੇ ਆਪਣੇ ਆਖਰੀ ਸਾਹ ਲਏ।
ਆਪਣੇ ਸ਼ੋਕ ਸੰਦੇਸ਼ ਵਿੱਚ ਸ਼੍ਰੀ ਚੰਨੀ ਨੇ ਕਿਹਾ ਕਿ ਸ਼੍ਰੀ ਕੋਰੇ ਇੱਕ ਬਹੁਪੱਖੀ ਸ਼ਖਸੀਅਤ ਸਨ। ਉਹ ਬੀ.ਡੀ.ਪੀ.ਓ. ਵਜੋਂ ਆਪਣੀ ਸਰਕਾਰੀ ਸੇਵਾ ਨਿਭਾਉਣ ਉਪਰੰਤ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਦਾਖਲ ਹੋਏ। ਉਹਨਾਂ ਨੇ  ਇੱਕ ਅਖਬਾਰ ਜਨ ਸਮਾਚਾਰ ਸ਼ੁਰੂ ਕੀਤਾ। ਸ੍ਰੀ ਕੋਰੇ ਰੂਪਨਗਰ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਸਨ ਅਤੇ ਉੱਭਰ ਰਹੇ ਪੱਤਰਕਾਰਾਂ ਅਤੇ ਲੇਖਕਾਂ ਲਈ ਮਾਰਗ ਦਰਸ਼ਕ ਬਣੇ ਰਹੇ । ਉਹ ਜਿਲਾ ਲਿਖਾਰੀ ਸਭਾ ਦੇ  ਪ੍ਰਧਾਨ ਵੀ ਰਹੇ। ਉਹਨਾਂ ਨੇ ਨਾਟਕਾਂ ਅਤੇ ਕਹਾਣੀਆਂ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ 45 ਕਿਤਾਬਾਂ ਲਿਖੀਆਂ। ਉਹਨਾਂ ਇਤਿਹਾਸਕ ਅਤੇ ਧਾਰਮਿਕ ਸਮਾਗਮਾਂ ਸਬੰਧੀ ਵਿਸ਼ਿਆਂ ’ਤੇ ਵੀ  ਕਿਤਾਬਾਂ  ਲਿਖੀਆਂ। ਸ੍ਰੀ ਕੋਰੇ ਆਪਣੇ ਪਿੱਛੇ 7 ਬੱਚੇ ਛੱਡ ਗਏ ਹਨ। ਸ੍ਰੀ ਚੰਨੀ ਨੇ ਦੁਖੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In