Menu

ਨਿਊਯਾਰਕ ਅਤੇ ਮੈਰੀਲੈਂਡ  ਵਿੱਚ ਲੱਗਣਗੇ 16 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਟੀਕੇ

ਫਰਿਜ਼ਨੋ (ਕੈਲੀਫੋਰਨੀਆ), 6 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। ਸਰਕਾਰ ਵੱਲੋਂ ਜ਼ਿਆਦਾਤਰ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਕਰਕੇ ਸੂਬਾ ਸਰਕਾਰਾਂ ਵੱਲੋਂ ਟੀਕਾ ਲਗਵਾਉਣ ਲਈ ਉਮਰ ਦੀ ਸੀਮਾਂ ਵਿੱਚ ਛੋਟ ਦਿੱਤੀ ਜਾ ਰਹੀ ਹੈ।  ਜਿਸਦੇ ਤਹਿਤ ਹੁਣ ਨਿਊਯਾਰਕ ਅਤੇ ਮੈਰੀਲੈਂਡ ਉਨ੍ਹਾਂ ਲੋਕਾਂ ਲਈ ਟੀਕੇ ਦੀ ਉਪਲੱਬਧੀ ਕਰਵਾਉਣਗੇ ਜੋ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਇਹ ਫੈਸਲਾ ਕਈ ਹੋਰ ਰਾਜਾਂ ਵੱਲੋਂ ਅਜਿਹਾ ਕਰਨ ਦੇ ਬਾਅਦ ਕੀਤਾ ਗਿਆ ਹੈ। ਇਸ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਹੋਰ ਰੂਪਾਂ ਦੇ ਫੈਲਣ ਦਾ ਖਤਰਾ ਵਧ ਰਿਹਾ ਹੈ, ਇਸ ਲਈ ਜਿਆਦਾ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਟੀਕਾਕਰਨ ਦੀ ਇਹ ਦੌੜ  ਜਾਰੀ ਹੈ। ਇਹ ਦੋਵੇਂ ਰਾਜ ਤਕਰੀਬਨ ਇੱਕ ਦਰਜਨ ਹੋਰਨਾਂ ਰਾਜਾਂ ਨਾਲ ਸ਼ਾਮਿਲ ਹੋਣਗੇ ਜਿਨ੍ਹਾਂ ਨੇ 16 ਸਾਲਾਂ ਦੇ ਲੋਕਾਂ ਲਈ ਟੀਕਾਕਰਨ ਖੋਲ੍ਹਿਆ ਹੈ। ਉਹਨਾਂ ਰਾਜਾਂ ਵਿੱਚ ਅਲਾਬਮਾ, ਫਲੋਰਿਡਾ, ਆਈਡਾਹੋ, ਆਇਓਵਾ, ਕੈਂਟਕੀ, ਨੇਬਰਾਸਕਾ, ਨੇਵਾਡਾ, ਨਿਊ ਮੈਕਸੀਕੋ, ਮਿਸ਼ੀਗਨ, ਸਾਊਥ ਡਕੋਟਾ, ਟੇਨੇਸੀ ਅਤੇ ਵਿਸਕਾਨਸਿਨ ਆਦਿ ਸ਼ਾਮਿਲ ਹਨ। ਟੀਕਿਆਂ ਦੀ ਵਧ ਰਹੀ ਉਪਲੱਬਧਤਾ ਦਾ ਇਹ ਨਤੀਜਾ ਦੇਸ਼ ਭਰ ਵਿੱਚ ਕੋਵਿਡ -19 ਦੇ ਰੂਪਾਂਤਰਾਂ ਵਿੱਚ ਵਾਧਾ ਹੋਣ ਉਪਰੰਤ ਆਇਆ ਹੈ, ਜਿਸ ਪ੍ਰਤੀ 16,000 ਤੋਂ ਵੱਧ ਕੇਸਾਂ ਦੀ ਰਿਪੋਰਟ ਕੀਤੀ ਗਈ ਹੈ। ਟੀਕਾਕਰਨ ਲਈ ਕੇਂਦਰੀ ਤੌਰ ਤੇ ਚਲਾਏ ਜਾ ਰਹੇ ਟੀਕਾਕਰਨ ਕੇਂਦਰਾਂ ਵਿੱਚ ਵੀ ਵਾਧਾ ਜਾਰੀ ਹੈ, ਜਿਹਨਾਂ ਵਿੱਚ ਵ੍ਹਾਈਟ ਹਾਊਸ ਦੁਆਰਾ ਸੋਮਵਾਰ ਨੂੰ ਤਿੰਨ ਹੋਰਾਂ ਦਾ ਐਲਾਨ ਕੀਤਾ ਗਿਆ ਹੈ। ਸਾਊਥ ਕੈਰੋਲਿਨਾ, ਕੋਲੋਰਾਡੋ ਅਤੇ ਮਿਨੇਸੋਟਾ ਵਿਚਲੀਆਂ ਸਾਈਟਾਂ ਨਾਲ ਟੀਕਾਕਰਨ ਸਾਈਟਾਂ ਦੀ ਕੁੱਲ ਗਿਣਤੀ 28 ਤੱਕ ਆ ਗਈ ਹੈ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In