Menu

ਕੈਲੀਫੋਰਨੀਆ ‘ਚ ਖਾਈ ਵਿੱਚ ਡਿੱਗੀ ਕਾਰ , ਮਾਂ ਅਤੇ ਧੀ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 6 ਅਪ੍ਰੈਲ(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਵਿੱਚ ਚੱਟਾਨ ਤੋਂ ਇੱਕ ਕਾਰ ਦੇ ਖਾਈ ਵਿੱਚ ਡਿੱਗਣ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਪੀੜਤਾਂ ਦੀ ਐਸ ਯੂ ਵੀ ਤਕਰੀਬਨ 100 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ । ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਬੁਲਾਰੇ ਡੇਵਿਡ ਡੀਰੁੱਟ ਨੇ ਕਿਹਾ ਕਿ 64 ਸਾਲਾ ਮਾਰੀਆ ਟੇਕਸੀਰਾ ਨਾਲ ਇਹ ਹਾਦਸਾ ਸਾਨ ਫ੍ਰਾਂਸਿਸਕੋ ਤੋਂ ਲੱਗਭਗ 70 ਮੀਲ ਉੱਤਰ ਵੱਲ, ਬੋਡੇਗਾ ਬੇ ਵਿੱਚ ਇੱਕ ਪਾਰਕਿੰਗ ਵਾਲੀ ਥਾਂ ਤੇ ਬੈਰੀਅਰ ਨੂੰ ਟੱਕਰ ਮਾਰਨ ਤੋਂ ਬਾਅਦ ਵਾਪਰਿਆ। ਅਧਿਕਾਰੀਆਂ ਅਨੁਸਾਰ ਇਹ ਅਜੇ ਅਸ਼ਪੱਸਟ ਹੈ ਕਿ ਪਾਰਕਿੰਗ ਦੇ ਬਾਵਜੂਦ ਮਹਿਲਾ ਨਾਲ ਇਹ ਹਾਦਸਾ ਕਿਵੇਂ ਵਾਪਰਿਆ। ਸ਼ਨੀਵਾਰ ਸਵੇਰੇ 11:00 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਵਿੱਚ ਟੇਕਸੀਰਾ ਦੀ ਧੀ, ਐਲਿਜ਼ਾਬੈਥ ਕੋਰਰੀਆ (41 ) ਦੀ ਯਾਤਰੀ ਵਜੋਂ ਸ਼ਨਾਖਤ ਹੋਈ ਹੈ। ਡੀਰੁੱਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੋਯੋਟਾ ਐਸ ਯੂ ਵੀ  ਪਾਰਕਿੰਗ ਵਾਲੀ ਜਗ੍ਹਾ ਦੇ ਬੱਜਰੀ ਵਾਲੇ ਸਥਾਨ ਵਿੱਚ ਦਾਖਲ ਹੋਈ ਸੀ ਅਤੇ ਸਧਾਰਣ ਰਫਤਾਰ ਨਾਲ ਚਲ ਰਹੀ ਸੀ। ਇਸ ਦੌਰਾਨ ਇਹ ਚੱਟਾਨ ਵੱਲ ਗਈ ਅਤੇ ਰੁਕੀ ਨਹੀ। ਅਧਿਕਾਰੀਆਂ ਨੇ ਦੱਸਿਆ ਕਿ ਵਾਹਨ ਦੀ ਜਾਂਚ ਕਰਵਾਉਣ ਦੀ ਜ਼ਰੂਰਤ ਹੈ, ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਤਾ ਚੱਲੇਗਾ ਕਿ ਟੇਕਸੀਰਾ ਹਾਦਸੇ ਦੇ ਸਮੇਂ ਡਾਕਟਰੀ ਸਥਿਤੀ ਦਾ ਸਾਹਮਣਾ ਕਰ ਰਹੀ ਸੀ ਜਾਂ ਨਹੀਂ। ਇਹ ਦੋਵੇਂ ਮਾਂ ਅਤੇ ਧੀ ਸਾਨ ਫਰਾਂਸਿਸਕੋ ਬੇ-ਏਰੀਆ ਦੇ ਉਪਨਗਰ ਪਲੀਜੈਂਟਨ ਨਾਲ ਸੰਬੰਧਿਤ ਸਨ ਅਤੇ ਦੋਵੇਂ ਖੇਤਰ ਦੇ ਐਲੀਮੈਂਟਰੀ ਸਕੂਲ ਵਿੱਚ ਕੰਮ ਕਰਦੀਆਂ ਸਨ। ਕੋਰਰੀਆ ਪਹਿਲੇ ਦਰਜੇ ਦੇ ਅਧਿਆਪਕ ਵਜੋਂ ਅਤੇ ਟੇਕਸੀਰਾ ਮੁੱਖ  ਨਿਗਰਾਨ ਵਜੋਂ ਕੰਮ ਕਰਦੀ ਸੀ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans