Menu

ਕੈਲੀਫੋਰਨੀਆ ਨਿਵਾਸੀ ‘ਤੇ ਲੱਗੇ ਏਸ਼ੀਅਨ ਅਮਰੀਕੀ ਔਰਤ ਉੱਪਰ ਪੱਥਰ ਸੁੱਟਣ ਦੇ ਦੋਸ਼

ਫਰਿਜ਼ਨੋ (ਕੈਲੀਫੋਰਨੀਆ), 6 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਵਿੱਚ ਇੱਕ ਵਿਅਕਤੀ ਜਿਸ ਨੇ ਕਥਿਤ ਤੌਰ ‘ਤੇ ਏਸ਼ੀਅਨ ਔਰਤ ਅਤੇ ਉਸ ਦੇ 6 ਸਾਲ ਦੇ ਬੇਟੇ ‘ਤੇ ਪੱਥਰ ਸੁੱਟੇ ਸਨ, ਉੱਪਰ ਸੋਮਵਾਰ ਨੂੰ ਨਫ਼ਰਤੀ ਅਪਰਾਧ ਦੇ ਦੋਸ਼ ਲਗਾਏ ਗਏ ਹਨ, ਅਤੇ ਇਹ ਹਮਲਾ  ਏਸ਼ੀਆਈ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ  ਦੀ ਤਾਜ਼ੀ ਘਟਨਾ ਹੈ। ਇਸ ਮਾਮਲੇ ਵਿੱਚ ਆਰੇਂਜ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ  ਅਨੁਸਾਰ 28 ਸਾਲਾ ਰੋਜਰ ਜਾਨਕੇ ਨੂੰ ਨਾਗਰਿਕ ਅਧਿਕਾਰਾਂ ਦੀ ਉਲੰਘਣਾ, ਇੱਕ ਵਾਹਨ ‘ਤੇ ਪੱਥਰ ਸੁੱਟਣ ਅਤੇ ਨਫ਼ਰਤ ਭਰੇ ਅਪਰਾਧਾਂ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਨਕੇ ‘ਤੇ ਏਸ਼ੀਅਨ ਔਰਤ ਅਤੇ ਉਸ ਦੇ ਬੇਟੇ ਉੱਪਰ ਦੋ ਪੱਥਰ ਸੁੱਟਣ ਦਾ ਦੋਸ਼ ਹੈ ਜਦੋਂ ਉਹ ਲਾਸ ਏਂਜਲਸ ਤੋਂ 25 ਮੀਲ ਦੱਖਣ ਪੂਰਬ ‘ਚ ਫੁੱਲਰਟਨ ਵਿੱਚ ਗੱਡੀ ਚਲਾ ਰਹੇ ਸਨ।ਅਧਿਕਾਰੀਆਂ ਅਨੁਸਾਰ ਪੱਥਰਾਂ ਨੇ ਔਰਤ ਦੀ ਟੇਸਲਾ ਕਾਰ ਦੀ ਵਿੰਡਸ਼ੀਲਡ ਨੂੰ ਤੋੜ ਦਿੱਤਾ ਅਤੇ ਉਸ ਦੇ ਬੰਪਰ ਨੂੰ ਵੀ ਨੁਕਸਾਨ ਪਹੁੰਚਾਇਆ। ਦੋਸ਼ੀ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਖੇਤਰ ਦੇ ਕੋਰੀਅਨ  ਲੋਕ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀ ਨੂੰ ਵੱਧ ਤੋਂ ਵੱਧ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਇਹ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਏਸ਼ੀਆਈ ਅਮਰੀਕੀਆਂ ਨੂੰ ਨਿਸ਼ਾਨਾ ਬਣਾ ਰਹੇ ਨਫ਼ਰਤੀ ਜੁਰਮਾਂ ਦੀ ਤਾਜ਼ਾ ਘਟਨਾ ਹੈ।  ਸਾਨ ਫਰਾਂਸਿਸਕੋ ਅਧਾਰਿਤ ਸੰਸਥਾ ਸਟਾਪ ਏ ਪੀ ਆਈ ਹੇਟ ਨੂੰ ਤਕਰੀਬਨ 3,800 ਘਟਨਾਵਾਂ ਦੀ ਖ਼ਬਰ ਮਿਲੀ ਹੈ ਜੋ ਏਸ਼ੀਆਈ ਅਮੈਰੀਕਨ ਅਤੇ ਪੈਸੀਫਿਕ ਟਾਪੂ ਵਾਸੀਆਂ ਪ੍ਰਤੀ ਵਿਤਕਰੇ ਨਾਲ ਸੰਬੰਧਿਤ ਹਨ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In