Menu

ਦਿੱਲੀ ‘ਚ ਨਾਈਟ ਕਰਫਿਊ ਲਾਗੂ, ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

ਨਵੀਂ ਦਿੱਲੀ, 6 ਅਪ੍ਰੈਲ – ਦਿੱਲੀ ‘ਚ ਵਧਦੇ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਮੰਗਲਵਾਰ ਰਾਤ ਤੋਂ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਆਉਣ ਵਾਲੀ 30 ਅਪ੍ਰੈਲ ਤਕ ਲਾਏ ਗਏ ਨਾਈਟ ਕਰਫਿਊ ਤਹਿਤ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਲੋਕਾਂ ਨੂੰ ਘਰੋਂ ਨਿਕਲਣ ‘ਤੇ ਮਨਾਹੀ ਹੋਵੇਗੀ। ਦਿੱਲੀ ਸਰਕਾਰ ਨਾਲ ਜੁੜੇ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਹੀ ਕਿਹਾ ਸੀ ਕਿ ਰਾਤ ਦੇ ਕਰਫਿਊ ਲਾਉਣ ਦਾ ਪ੍ਰਸਤਾਵ ਵਿਚਾਰਧੀਨ ਸੀ। ਕਰਫਿਊ ਦਾ ਸਮਾਂ ਮਿਆਦ 10 ਵਜੇ ਤੋਂ ਸਵੇਰੇ ਪੰਜ ਵਜੇ ਤੈਅ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਦਿੱਲ਼ੀ ‘ਚ ਕੋਰੋਨਾ ਦੇ ਸੰਕ੍ਰਮਣ ਦੀ ਚੌਥੀ ਲਹਿਰ ਚੱਲ਼ ਰਹੀ ਹੈ ਪਰ ਲਾਕਡਾਊਨ ਲਾਉਣ ‘ਤੇ ਅਜੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਅਸੀਂ ਲਾਕਡਾਊਨ ਲਾਉਣ ‘ਤੇ ਵਿਚਾਰ ਨਹੀਂ ਕਰ ਰਹੇ ਹਨ। ਅਸੀਂ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ ਤੇ ਇਸ ਤਰ੍ਹਾਂ ਦਾ ਫ਼ੈਸਲਾ ਸਾਰਿਆਂ ਦੀ ਸਹਿਮਤੀ ਤੋਂ ਬਾਅਦ ਹੀ ਲਿਆ ਜਾਵੇਗਾ।

– ਨਾਈਟ ਕਰਫਿਊ ਦੌਰਾਨ ਯਾਨੀ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਬੱਸ, ਦਿੱਲੀ ਮੈਟਰੋ, ਆਟੋ, ਟੈਕਸੀ ਤੇ ਹੋਰ ਆਉਣ ਜਾਣ ਵਾਲੇ ਸਾਧਨਾਂ ਨੂੰ ਛੋਟ ਮਿਲੇਗੀ। ਇਹ ਛੋਟ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਕੋਲ ਕਰਫਿਊ ਤੋਂ ਰਾਹਤ ਹੋਵੇਗੀ।
– ਦਿੱਲ਼ੀ ਸਰਕਾਰ ਵੱਲੋਂ ਜ਼ਰੂਰੀ ਸੇਵਾਵਾਂ ਨੂੰ ਕਰਫਿਊ ਤੋਂ ਮੁਕਤ ਰੱਖਿਆ ਗਿਆ ਹੈ।

– ਲੋਕਾ ਦੀ ਆਵਾਜਾਹੀ ਤੇ ਜ਼ਰੂਰੀ ਵਸਤੂਆਂ ਤੇ ਸੇਵਾਵਾਂ ‘ਤੇ ਨਿਯਮ ਲਾਗੂ ਰਹੇਗਾ।
– ਨਿੱਜੀ ਡਾਕਟਰਾਂ, ਨਰਸਾਂ ਤੇ ਪੈਰਾਮੈਡੀਕਲ ਸਟਾਫ ਨੂੰ ਛੋਟ ਮਿਲੇਗੀ। ਹਾਲਾਂਕਿ, ਇਸ ਦੌਰਾਨ ਮੰਗਣ ‘ਤੇ ਉਨ੍ਹਾਂ ਨੂੰ ਪਛਾਣ ਪੱਤਰ ਦਿਖਾਉਣਾ ਹੋਵੇਗਾ।
– ਜੋ ਯਾਤਰੀ ਏਅਰਪੋਰਟ ‘ਤੇ ਜਾ ਰਹੇ ਹੋਣਗੇ ਉਨ੍ਹਾਂ ਨੂੰ ਛੋਟ ਹਾਸਲ ਹੈ, ਉਹ ਆਪਣਾ ਟਿਕਟ ਦਿਖਾਉਣ।
– ਨਾਈਟ ਕਰਫਿਊ ਦੌਰਾਨ ਟਰੈਫਿਕ ਆਮ ਰਹੇਗਾ ਯਾਨੀ ਲੋਕ ਹੋਰ ਸੂਬਿਆਂ ਤੋਂ ਆ ਸਕਣਗੇ।
– – ਨਾਈਟ ਕਰਫਿਊ ‘ਚ ਵੀ ਲੋਕ ਕੋਰੋਨਾ ਦਾ ਟੀਕਾ ਲਗਵਾ ਸਕਣਗੇ ਪਰ ਉਨ੍ਹਾਂ ਨੂੰ ਇਸ ਲਈ ਪਾਸ ਲੈਣਾ ਹੋਵੇਗਾ।
– ਈ-ਪਾਸ ਲੈ ਕੇ ਸਬਜ਼ੀ ਤੇ ਫਲ ਵਿਕ੍ਰੇਤਾ, ਮੈਡੀਕਲ ਨਾਲ ਜੁੜੇ ਲੋਕ ਆ-ਜਾ ਸਕਣਗੇ।
– ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਲੋਕਾਂ ਨੂੰ ਛੋਟ ਰਹੇਗੀ ਪਰ ਉਨ੍ਹਾਂ ਨੂੰ ਪਾਸ ਦਿਖਾਉਣਾ ਹੋਵੇਗਾ। ਉਨ੍ਹਾਂ ਨੂੰ ਈ-ਪਾਸ ਜਾਰੀ ਕੀਤਾ ਜਾਵੇਗਾ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In