Menu

ਅਮਰੀਕਾ: ਕੈਦੀਆਂ ਨੇ ਕੀਤੀ ਜੇਲ੍ਹ ਵਿੱਚ ਭੰਨਤੋੜ, ਮਚਾਈ ਭਗਦੜ

ਫਰਿਜ਼ਨੋ (ਕੈਲੀਫੋਰਨੀਆ), 5 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੈਂਟ ਲੂਇਸ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੁਆਰਾ ਭੰਨਤੋੜ ਕਰਕੇ ਭਗਦੜ ਮਚਾਈ ਗਈ ਹੈ। ਇਸ ਕਾਰਵਾਈ ਵਿੱਚ ਐਤਵਾਰ  ਰਾਤ ਨੂੰ ਕੈਦੀਆਂ ਦੁਆਰਾ ਜੇਲ੍ਹ ਦੀਆਂ ਖਿੜਕੀਆਂ ਨੂੰ ਤੋੜਣ ਦੇ ਨਾਲ ਅੱਗ ਲਗਾਈ ਗਈ ਅਤੇ ਹੋਰ ਮਲਬੇ ਨੂੰ ਗਰਾਉਂਡ ਤੇ ਸੁੱਟਿਆ ਗਿਆ।
ਅਧਿਕਾਰੀਆਂ ਅਨੁਸਾਰ ਸ਼ਹਿਰ ਦੇ ਜਸਟਿਸ ਸੈਂਟਰ ਵਿਖੇ ਐਤਵਾਰ ਰਾਤ ਕਰੀਬ 9 ਵਜੇ ਇਹ ਪਰੇਸ਼ਾਨੀ ਪੈਦਾ ਹੋਈ, ਕੈਦੀਆਂ ਨੂੰ ਟੁੱਟੀਆਂ ਖਿੜਕੀਆਂ ਵਿੱਚੋਂ ਬਾਹਰ ਸਮਾਨ ਸੁੱਟਦਿਆਂ ਅਤੇ  ਅੱਗ ਲਾਉਂਦੇ ਵੇਖਿਆ ਗਿਆ। ਇਸ ਅੱਗ ਬੁਝਾਉਣ ਲਈ ਫਾਇਰ ਫਾਈਟਰਜ਼ ਨੂੰ ਜੱਦੋ ਜਹਿਦ ਕਰਨੀ ਪਈ ਅਤੇ ਸੁੱਟੇ ਗਏ ਸਮਾਨ ਵਿੱਚ ਕੁਰਸੀਆਂ ਅਤੇ ਟੀ. ​​ਵੀ ਆਦਿ ਸ਼ਾਮਿਲ ਸਨ। ਕੈਦੀਆਂ ਦੀ ਇਸ ਕਾਰਵਾਈ ਕਾਰਨ ਜੇਲ੍ਹ ਦੇ ਬਾਹਰ ਹੇਠਾਂ ਸੜਕ ਤੇ ਵੀ ਵੱਡੀ ਭੀੜ ਇਕੱਠੀ ਹੋ ਗਈ। ਇਸ ਸਥਿਤੀ ਨੂੰ ਕਾਬੂ ਕਰਨ ਲਈ ਅਧਿਕਾਰੀਆਂ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਅਤੇ ਕੈਦੀ ਟੁੱਟੀਆਂ ਖਿੜਕੀਆਂ ਤੋਂ ਤਕਰੀਬਨ 10:30 ਵਜੇ ਪਾਸੇ ਚਲੇ ਗਏ। ਸੇਂਟ ਲੂਇਸ ਸ਼ੈਰਿਫ ਵਰਨਨ ਬੇਟਸ ਅਨੁਸਾਰ ਇਸ ਵਿੱਚ ਤਕਰੀਬਨ 60 ਕੈਦੀ ਸ਼ਾਮਿਲ ਸਨ। ਇੰਨਾ ਹੀ ਨਹੀਂ ਇਸਦੇ ਬਾਅਦ ਇੱਕ ਵਾਰ ਦੁਬਾਰਾ ਫਿਰ ਤਕਰੀਬਨ 11 ਵਜੇ ਕੈਦੀਆਂ ਨੇ ਜੇਲ ਦੇ ਦੂਜੇ ਪਾਸੇ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਦੁਬਾਰਾ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਿਸਦੇ ਤੀਹ ਮਿੰਟ ਬਾਅਦ, ਕੈਦੀ ਦੁਬਾਰਾ ਸਾਂਤ ਹੋਏ। ਇਸ ਕਾਰਵਾਈ ਦੌਰਾਨ ਕੁੱੱਝ ਕੈਦੀਆਂ ਨੂੰ ਅਦਾਲਤ ਦੀਆਂ ਤਰੀਕਾਂ ਦੀ ਮੰਗ ਕਰਦੇ ਹੋਏ  ਸੁਣਿਆ ਗਿਆ ,ਜਿਹਨਾਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ  ਦੇਰੀ ਹੋ ਗਈ ਹੈ। ਇਸ ਤੋਂ ਪਹਿਲਾਂ ਵੀ 6 ਫਰਵਰੀ ਨੂੰ ਜੇਲ੍ਹ ਵਿੱਚ ਹੋਏ ਇੱਕ ਵਿਦਰੋਹ ਵਿੱਚ 100 ਤੋਂ ਵੱਧ ਕੈਦੀ ਸ਼ਾਮਿਲ ਸਨ ਅਤੇ ਇੱਕ ਅਧਿਕਾਰੀ ਨੂੰ ਹਸਪਤਾਲ ਵੀ ਭੇਜਿਆ ਗਿਆ ਸੀ।  ਇਸ ਜੇਲ੍ਹ ਦੇ ਮੁੱਦਿਆਂ ਨੂੰ ਵੇਖਣ ਲਈ ਇੱਕ ਟਾਸਕ ਫੋਰਸ ਨਿਯੁਕਤ ਕੀਤੀ ਗਈ ਸੀ ਅਤੇ ਇਸ ਦੇ ਚੇਅਰਮੈਨ ਰੇਵਰੇਲ ਡੈਰੇਲ ਗ੍ਰੇ ਨੇ ਪਿਛਲੇ ਮਹੀਨੇ ਇੱਕ ਰਿਪੋਰਟ ਜਾਰੀ ਕਰਕੇ ਜੇਲ੍ਹ ਦੀ ਨਿਗਰਾਨੀ ਵਿੱਚ ਸਹਾਇਤਾ ਲਈ ਇੱਕ ਸੁਤੰਤਰ ਨਿਰੀਖਣ ਬੋਰਡ ਬਣਾਉਣ ਦੀ ਵੀ ਬੇਨਤੀ ਕੀਤੀ ਸੀ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In