Menu

ਕੈਲੀਫੋਰਨੀਆ ਵਿੱਚ  ਏਸ਼ੀਅਨ ਮਹਿਲਾ ਦੀ ਚਾਕੂ ਮਾਰ ਕੇ ਕੀਤੀ ਹੱਤਿਆ

ਫਰਿਜ਼ਨੋ (ਕੈਲੀਫੋਰਨੀਆ), 5 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਏਸ਼ੀਅਨ ਮੂਲ ਦੇ ਲੋਕਾਂ ਨੂੰ ਹਿੰਸਕ ਘਟਨਾਵਾਂ ਦਾ ਨਿਸ਼ਾਨਾ ਬਨਾਉਣਾ ਜਾਰੀ ਹੈ। ਇਸਦੀ ਤਾਜਾ ਘਟਨਾ ਵਿੱਚ ਕੈਲੀਫੋਰਨੀਆ ‘ਚ ਇੱੱਕ ਏਸ਼ੀਅਨ ਮੂਲ ਦੀ ਮਹਿਲਾ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਸ ਮਾਮਲੇ ਵਿੱਚ ਆਪਣੇ ਕੁੱਤਿਆਂ ਨੂੰ ਘੁੰਮਾਉਂਦੀ ਹੋਈ ਇੱਕ ਏਸ਼ੀਆਈ ਔਰਤ ਤੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ 64 ਸਾਲਾ ਕੇ ਚੀਹ ਮੈਂਗ ਸ਼ਨੀਵਾਰ ਸਵੇਰੇ  7:30 ਵਜੇ ਦੇ ਕਰੀਬ ਰਿਵਰਸਾਈਡ ਵਿੱਚ ਆਪਣੇ ਦੋ ਛੋਟੇ ਕੁੱਤਿਆਂ ਨਾਲ ਬਾਹਰ ਸੀ, ਜਿਸ ਦੌਰਾਨ ਉਸ ਨੂੰ ਛੁਰਾ ਮਾਰਿਆ ਗਿਆ । ਇਸ ਛੁਰੇਬਾਜੀ ਕਾਰਨ ਪੀੜਤ ਮਹਿਲਾ ਖੂਨ ਵਗਣ ਕਰਕੇ ਜ਼ਮੀਨ ਤੇ ਡਿੱਗ ਪਈ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਉਸ ਨੂੰ ਜ਼ਮੀਨ ‘ਤੇ ਪਾਇਆ ਅਤੇ ਮੈਂਗ ਨੂੰ ਇੱਕ ਸਥਾਨਕ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੈਂਗ ਦੀ ਇੱਕ ਸ਼ੱਕੀ ਹਮਲਾਵਰ, 23 ਸਾਲਾ ਡਾਰਲੀਨ ਸਟੀਫਨੀ ਮੋਂਤੋਆ ਦੀ ਪੁਲਿਸ ਨੇ ਅਸਥਾਈ ਤੌਰ ਤੇ ਪਛਾਣ ਕੀਤੀ ਹੈ। ਉਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਅਧਿਕਾਰੀਆਂ ਅਨੁਸਾਰ ਡਾਰਲੀਨ ਦੇ ਨਸ਼ੇ ਦੇ ਇਤਿਹਾਸ ਅਤੇ ਉਸਦੀ ਮਾਨਸਿਕ ਸਿਹਤ ਦੇ ਇਤਿਹਾਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਇਲਾਵਾ  ਹੱਤਿਆ ਦੇ ਸ਼ੱਕ ਦੇ ਅਧਾਰ ‘ਤੇ  ਉਸਨੂੰ ਰਾਬਰਟ ਪ੍ਰੇਸਲੇ ਨਜ਼ਰਬੰਦੀ ਕੇਂਦਰ ਵਿੱਚ ਰੱਖਣ ਦੇ ਨਾਲ, ਉਸ  ‘ਤੇ ਨਸ਼ੀਲੇ ਪਦਾਰਥ ਦੇ ਪ੍ਰਭਾਵ ਅਧੀਨ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਇਸ ਸ਼ੱਕੀ ਮਹਿਲਾ ਡਾਰਲੀਨ ਨੂੰ ਪਹਿਲਾਂ ਵੀ ਹਿੰਸਕ ਵਾਰਦਾਤਾਂ ਦੇ ਸੰਬੰਧ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans