Menu

ਫਰਿਜ਼ਨੋ ਵਿੱਚ ਹੋਈ ਗੋਲੀਬਾਰੀ ਨੇ ਲਈ ਨੌਜਵਾਨ ਦੀ ਜਾਨ

ਫਰਿਜ਼ਨੋ (ਕੈਲੀਫੋਰਨੀਆ), 5 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਸੂਬੇ ਦੀ ਫਰਿਜ਼ਨੋ ਕਾਉਂਟੀ ਵਿੱਚ ਹੋ ਰਹੇ ਕਤਲਾਂ ਦੀ ਸੂਚੀ ਵਿੱਚ ਐਤਵਾਰ ਨੂੰ ਇੱਕ ਹੋਰ ਕਤਲ ਜੁੜ  ਗਿਆ ਹੈ। ਇਸ ਕਤਲ ਸੰਬੰਧੀ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਦੱਖਣ-ਪੱਛਮੀ ਫਰਿਜ਼ਨੋ ਵਿੱਚ ਇੱਕ ਚੌਰਾਹੇ ‘ਤੇ ਇੱਕ ਕਾਰ ਨੂੰ ਰੋਕਦਿਆਂ ਉਸ ਤੇ ਗੋਲੀਬਾਰੀ ਕੀਤੀ ਗਈ, ਜਿਸ ਕਰਕੇ ਇੱੱਕ ਨੌਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਪਿਛਲੇ ਕੁੱਝ ਹਫ਼ਤਿਆਂ ਵਿੱਚ ਸ਼ਹਿਰ ਦੀਆਂ ਸੜਕਾਂ ‘ਤੇ ਇਹ ਘੱਟੋ ਘੱਟ ਤੀਜੀ ਅਜਿਹੀ ਘਟਨਾ ਹੈ। ਇਹ ਗੋਲੀਬਾਰੀ ਸ਼ਾਮ 4 ਵਜੇ ਤੋਂ ਪਹਿਲਾਂ  ਪੋਟਲ ਐਵੀਨਿਊ ਅਤੇ ਮਰਸੇਡ ਸਟ੍ਰੀਟ ਦੇ ਨੇੜੇ ਹੋਈ ਅਤੇ  ਜਾਂਚਕਰਤਾ ਇਸ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਐਂਥਨੀ ਡੀਵਾਲ ਦੇ ਅਨੁਸਾਰ, ਅਧਿਕਾਰੀਆਂ ਦੁਆਰਾ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਗੋਲੀਆਂ ਦੇ ਜ਼ਖਮਾਂ ਤੋਂ ਪੀੜਤ ਇੱਕ ਨੌਜਵਾਨ ਮਿਲਿਆ ,ਜਿਸਨੂੰ  ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਇੱਕ ਹੋਰ ਕਾਰ ਦੁਆਰਾ ਨੌਜਵਾਨ ਦੀ ਕਾਰ ਨੂੰ ਰੋਕ ਕੇ ਘੱਟੋ ਘੱਟ ਦਸ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਤੋਂ ਬਾਅਦ ਹਮਲਾਵਰ ਕਾਰ ਲੈ ਕੇ ਭੱਜ ਗਏ। ਡੀਵਾਲ ਦੇ ਅਨੁਸਾਰ, ਕਿਸ਼ੋਰ ਦੇ ਨਾਲ ਗੱਡੀ ਵਿਚ ਇੱਕ ਹੋਰ ਵਿਅਕਤੀ ਵੀ ਸੀ, ਪਰ ਉਹ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਘਟਨਾ ਸਥਾਨ ਤੋਂ ਚਲਾ ਗਿਆ। ਫਰਿਜ਼ਨੋ ਪੁਲਿਸ ਅਨੁਸਾਰ ਸ਼ਹਿਰ ਵਿੱਚ ਇਹ ਕਤਲ ਇਸ ਸਾਲ ਦਾ 23 ਵਾਂ ਕਤਲ ਸੀ।

Listen Live

Subscription Radio Punjab Today

Our Facebook

Social Counter

  • 18901 posts
  • 1 comments
  • 0 fans

Log In