Menu

ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ, ਤਹਿਤ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਕਾਸ਼ਤ ਸਬੰਧੀ ਪਿੰਡ ਰਾਏਕੇ ਕਲਾਂ ਵਿਖੇ ਲਗਾਇਆ ਗਿਆ ਕੈਂਪ

ਬਠਿੰਡਾ, 5 ਅਪ੍ਰੈਲ (ਗੁਰਜੀਤ,ਫੋਟੋ : ਰਾਮ ਸਿੰਘ ਗਿੱਲ)- ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ  ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਡਾ ਧਰਮਪਾਲ ਬਲਾਕ ਖੇਤੀਬਾੜੀ ਅਫਸਰ ਸੰਗਤ ਦੀ ਪ੍ਰਧਾਨਗੀ ਹੇਠ ਪਿੰਡ ਰਾਏ ਕੇ ਕਲਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਖੇਤੀਬਾੜੀ ਸਬ ਇੰਸਪੈਕਟਰ ਘੁੱਦਾ  ਸ੍ਰੀ ਵਿਕਰਮ ਜੀਤ ਸਿੰਘ ਨੇ ਸਾਉਣੀ ਦੀ ਮੁੱਖ ਫਸਲ ਨਰਮੇਂ ਦੀ ਕਾਸ਼ਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਦੇ ਨਾਲ ਹੀ ਮਿੱਟੀ ਅਤੇ ਪਾਣੀ ਟੈਸਟ ਕਰਾਉਣ ਦੇ ਲਾਭ ਅਤੇ ਸੈਂਪਲ ਲੈਣ ਦੇ ਤਰੀਕੇ ਬਾਰੇ ਦੱਸਿਆ। ਇਸ ਤੋਂ ਇਲਾਵਾ ਖੇਤੀਬਾੜੀ ਸਬ ਇੰਸਪੈਕਟਰ ਸ੍ਰੀ ਗੁਰਵਿੰਦਰ ਸਿੰਘ ਨੇ  ਮੂੰਗੀ ਦੀ ਕਾਸਤ ਅਤੇ ਝੋਨੇ ਦੀ ਫਸਲ ਸਬੰਧੀ ਅਤੇ ਐਗਰੀਕਲਚਰ ਸਬ ਇੰਸਪੈਕਟਰ ਮਿਸ ਹਰਪ੍ਰੀਤ ਕੌਰ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ।
ਕੈਂਪ ਦੌਰਾਨ ਬਲਾਕ ਖੇਤੀਬਾੜੀ ਅਫਸਰ ਡਾ ਧਰਮਪਾਲ ਨੇ  ਪਰਾਲੀ ਪ੍ਰਬੰਧਨ ਬਾਰੇ ਵਿਚਾਰ ਚਰਚਾ ਕੀਤੀ। ਇਸ ਤੋਂ ਇਲਾਵਾ ਕੈਂਪ ਵਿੱਚ ਖੇਤੀਬਾੜੀ ਵਿਭਾਗ ਤੋ ਡਾ ਗੁਰਪ੍ਰੀਤ ਸਿੰਘ ਏ ਡੀ ਓ,ਸ੍ਰੀ ਸ਼ਿਵ ਪ੍ਰਸ਼ਾਦ, ਸ਼੍ਰੀ ਦਵਿੰਦਰ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਸ਼੍ਰੀ ਸੁਨੀਲ ਕੁਮਾਰ ਜੇ ਟੀ, ਸ਼੍ਰੀ ਕਰਮਜੀਤ ਸਿੰਘ ਸਹਾਇਕ ਟੈਕਨਾਲੋਜੀ ਮੈਨੇਜਰ ਅਤੇ ਪਿੰਡ ਰਾਏਕੇ ਕਲਾਂ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੇ ਕਿਸਾਨ ਮੌਜੂਦ ਸਨ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In