Menu

ਵਾਸ਼ਿੰਗਟਨ ‘ਚ ਬੈਰੀਕੇਡ ‘ਤੇ ਪੁਲਿਸ ਉੱਤੇ ਚੜਾਈ ਕਾਰ, 1 ਅਧਿਕਾਰੀ ਦੀ ਹੋਈ ਮੌਤ 1 ਜ਼ਖਮੀ

ਫਰਿਜ਼ਨੋ (ਕੈਲੀਫੋਰਨੀਆ), 4 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ,ਡੀ ਸੀ ਵਿੱਚ ਸ਼ੁੱਕਰਵਾਰ ਨੂੰ ਕੈਪੀਟਲ ਇਮਾਰਤ ਦੇ ਬਾਹਰ ਬੈਰੀਕੇਡ ‘ਤੇ ਇੱਕ ਵਿਅਕਤੀ ਦੁਆਰਾ ਗੱਡੀ ਨਾਲ ਟੱਕਰ ਮਾਰ ਦਿੱਤੀ ਗਈ। ਇਸ ਟੱਕਰ ਦੀ ਵਜ੍ਹਾ ਨਾਲ  ਇੱਕ ਅਮਰੀਕੀ ਕੈਪੀਟਲ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਇਸ ਹਾਦਸੇ ਦੇ ਬਾਅਦ ਜਦ ਕਾਰ ਚਾਲਕ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਅਧਿਕਾਰੀਆਂ ਨਾਲ ਉਲਝਣ ਤੇ ਪੁਲਿਸ ਦੁਆਰਾ ਉਸਨੂੰ ਗੋਲੀ ਮਾਰ ਦਿੱਤੀ ਗਈ, ਜਿਸਦੀ ਬਾਅਦ ਵਿੱਚ ਨੇੜਲੇ ਹਸਪਤਾਲ ਵਿੱਚ ਮੌਤ ਹੋ ਗਈ। ਇਸ ਹਮਲੇ ਵਿੱਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਪਛਾਣ ਅਫਸਰ ਵਿਲੀਅਮ “ਬਿਲੀ” ਇਵਾਨਜ਼, ਵਜੋਂ ਹੋਈ।  ਕੈਪੀਟਲ ਪੁਲਿਸ ਨੇ ਕਿਹਾ ਕਿ ਦੂਸਰਾ ਅਧਿਕਾਰੀ ਜ਼ਖਮਾਂ ਦੀ ਹਾਲਤ ਵਿੱਚ ਸਥਿਰ ਹੈ। ਅਧਿਕਾਰੀਆਂ ਅਨੁਸਾਰ ਕਾਰ ਨਾਲ ਟੱਕਰ ਮਾਰਨ ਵਾਲੇ ਸ਼ੱਕੀ ਦੀ ਪਛਾਣ 25 ਸਾਲਾ ਨੋਹ ਆਰ ਗ੍ਰੀਨ ਵਜੋਂ ਹੋਈ ਹੈ ਜੋ ਇੰਡੀਆਨਾ ਦਾ ਰਹਿਣ ਵਾਲਾ ਸੀ। ਕੈਪੀਟਲ ਹਿੱਲ ਦੇ ਅਧਿਕਾਰੀਆਂ ਅਨੁਸਾਰ ਗ੍ਰੀਨ, ਜੋ ਕਿ ਇੱਕ ਅਫਰੀਕੀ ਅਮਰੀਕੀ ਆਦਮੀ ਸੀ, ਉਹ ਪੁਲਿਸ ਦੀ ਕਿਸੇ ਵੀ ਨਿਗਰਾਨੀ ਸੂਚੀ ਵਿੱਚ ਨਹੀਂ ਸੀ । ਕੈਪੀਟਲ ਪੁਲਿਸ ਦੇ ਕਾਰਜਕਾਰੀ ਮੁਖੀ ਯੋਗਾਨੰਦ ਪਿਟਮੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਗ੍ਰੀਨ ਨੇ ਦੁਪਹਿਰ 1: 02 ਵਜੇ ਆਪਣੀ ਕਾਰ ਨਾਲ ਅਫਸਰਾਂ ਨੂੰ ਟੱਕਰ ਮਾਰੀ ਅਤੇ ਫੇਰ ਕਾਰ ਤੋਂ ਬਾਹਰ ਨਿਕਲਿਆ । ਗ੍ਰੀਨ ਅਧਿਕਾਰੀਆਂ ਵੱਲ ਹਮਲਾਵਰ ਤਰੀਕੇ ਨਾਲ ਵਧ ਰਿਹਾ ਸੀ ਅਤੇ ਅਧਿਕਾਰੀਆਂ ਨੇ ਫਿਰ ਸ਼ੱਕੀ ਵਿਅਕਤੀ ‘ਤੇ ਫਾਇਰਿੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਇੱਕ ਅਧਿਕਾਰੀ ਦੇ ਚਿਹਰੇ ‘ਤੇ ਚਾਕੂ ਵੀ ਮਾਰਿਆ ਗਿਆ ਸੀ। ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਨੇ ਇਸ ਹਮਲੇ ਦੇ ਸੰਬੰਧ ਵਿੱਚ ਦੁੱਖ ਪ੍ਰਗਟ ਕੀਤਾ ਹੈ।

ਪੰਜਾਬ ‘ਚ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ ਸੂਬੇ ਵਿਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।…

ਇਕ ਹੋਰ ਹਾਦਸਾ ਬੱਚਿਆਂ ਨਾਲ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39872 posts
  • 0 comments
  • 0 fans