Menu

ਫਲੋਰਿਡਾ ‘ਚ ਗੰਦੇ ਪਾਣੀ ਦੇ ਭੰਡਾਰ ਵਿੱਚ ਲੀਕੇਜ ਕਰਕੇ ਐਮਰਜੈਂਸੀ ਦੀ ਘੋਸ਼ਣਾ

ਫਰਿਜ਼ਨੋ (ਕੈਲੀਫੋਰਨੀਆ), 4 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਲੋਰਿਡਾ ਦੇ ਗਵਰਨਰ, ਰੋਨ ਡੀਸੈਂਟਿਸ ਨੇ ਸ਼ਨੀਵਾਰ ਨੂੰ ਮਾਨਾਟੀ ਕਾਉਂਟੀ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ, ਕਿਉਂਕਿ ਇਸ ਵਿੱਚ ਇੱੱਕ ਗੰਦੇ ਪਾਣੀ ਦੇ ਭੰਡਾਰਨ ਵਾਲੇ ਤਲਾਅ ਦੇ ਲੀਕ ਹੋਣ ਕਾਰਨ, ਖਤਰਾ ਪੈਦਾ ਹੋ ਗਿਆ ਹੈ। ਮਾਨਾਟੀ ਕਾਉਂਟੀ ਦੇ ਪਬਲਿਕ ਸੇਫਟੀ ਵਿਭਾਗ ਅਨੁਸਾਰ ਕਿ ਪਲਮੇਟੋ ਵਿੱਚ ਇੱਕ ਸਾਬਕਾ ਪਿਨੀ ਪੁਆਇੰਟ ਫਾਸਫੇਟ ਪ੍ਰੋਸੈਸਿੰਗ ਪਲਾਂਟ ਵਿੱਚੋਂ ਗੰਦੇ ਪਾਣੀ ਦੇ ਓਵਰਫਲੋ ਹੋ ਜਾਣ ਦਾ ਖ਼ਤਰਾ ਹੈ। ਇਸ ਖਤਰੇ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਐਮਰਜੈਂਸੀ ਨਿਕਾਸੀ ਦੇ ਨੋਟਿਸ  ਜਾਰੀ ਕੀਤੇ ਗਏ ਸਨ, ਅਤੇ ਇੱਕ ਮੀਲ ਦੇ ਘੇਰੇ ਵਿੱਚ ਰਹਿੰਦੇ ਸਥਾਨਕ ਲੋਕਾਂ ਨੂੰ ਖੇਤਰ ਵਿੱਚੋਂ ਬਾਹਰ ਕੱਢਣ ਲਈ ਕਿਹਾ ਗਿਆ ਹੈ। ਮਾਨਾਟੀ ਕਾਉਂਟੀ ਦੇ ਅਧਿਕਾਰੀ ਸਕਾਟ ਹੋਪਜ਼ ਨੇ ਕਿਹਾ ਕਿ ਇਸ ਸਥਿਤੀ ਨੂੰ ਸਥਿਰ ਹੋਣ ਵਿੱਚ 10 ਤੋਂ 12 ਦਿਨ ਲੱਗ ਸਕਦੇ ਹਨ।ਅਧਿਕਾਰੀਆਂ ਨੇ ਦੱਸਿਆ ਕਿ ਇਸ ਤਲਾਅ ਦੀ ਇੱਕ ਦੀਵਾਰ ਵਿੱਚ ਸ਼ੁੱਕਰਵਾਰ ਨੂੰ ਇੱਕ ਲੀਕੇਜ ਦਾ ਪਤਾ ਲਗਾਇਆ ਗਿਆ ਜਿਸ ਵਿੱਚ ਫਾਸਫੋਰਸ ਅਤੇ ਨਾਈਟ੍ਰੋਜਨ ਰੱਖਣ ਵਾਲਾ ਲੱਗਭਗ 800 ਮਿਲੀਅਨ ਗੈਲਨ ਪਾਣੀ ਹੈ।  ਫਲੋਰਿਡਾ ਦੇ ਵਾਤਾਵਰਣ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਤੱਕ ਲੱਗਭਗ 390 ਮਿਲੀਅਨ ਗੈਲਨ ਪਾਣੀ ਇਸ ਭੰਡਾਰ ਵਿੱਚ ਰਿਹਾ।ਫਲੋਰਿਡਾ ਡੀ ਈ ਪੀ ਦੇ ਅਨੁਸਾਰ ਅਧਿਕਾਰੀ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਮਾਨਾਟੀ ਵਿੱਚ ਮਿਸ਼ਰਤ ਸਮੁੰਦਰੀ ਪਾਣੀ ਦੇ ਨਿਯੰਤਰਿਤ ਡਿਸਚਾਰਜ ਨੂੰ ਸ਼ਾਮਲ ਕਰਨ ਵਾਲੀ ਇੱਕ ਯੋਜਨਾ ਯੋਜਨਾ ਬਣਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਪਿੰਨੀ ਪੁਆਇੰਟ ਤੋਂ ਛੱਡਿਆ ਜਾ ਰਿਹਾ ਪਾਣੀ ਸਮੁੰਦਰੀ ਪਾਣੀ ਦਾ ਪੋਰਟ ਮਾਨਾਟੀ ਡਰੇਜ ਪ੍ਰਾਜੈਕਟ ਅਤੇ ਤੂਫਾਨ ਦੇ ਪਾਣੀ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੈ। ਹੋਪਜ਼ ਨੇ ਕਿਹਾ ਕਿ ਵਿਭਾਗੀ ਅਮਲਾ ਇਸ ਖਤਰੇ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ।

ਅੰਬਾਲਾ ਛਾਉਣੀ ਤੋਂ ਪੰਜਾਬ ਦਾ ਫੌਜੀ ਜਵਾਨ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜ ਦਾ ਜਵਾਨ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਜਵਾਨ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

ਕਾਂਗਰਸ ਨੂੰ ਦੋਹਰਾ ਝਟਕਾ, ਭਾਜਪਾ…

ਨਵੀਂ ਦਿੱਲੀ 20 ਅਪ੍ਰੈਲ 2024- ਲੋਕ ਸਭਾ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39841 posts
  • 0 comments
  • 0 fans