Menu

ਅਮਰੀਕੀ ਰੈਪਰ ਡੀ ਐਮ ਐਕਸ ਗੰਭੀਰ ਸਥਿਤੀ ਕਾਰਨ ਹਸਪਤਾਲ ਵਿੱਚ ਭਰਤੀ

ਫਰਿਜ਼ਨੋ (ਕੈਲੀਫੋਰਨੀਆ), 4 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਮਸ਼ਹੂਰ ਰੈਪਰ ਡੀ ਐਮ ਐਕਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀ ਐਮ ਐਕਸ, ਜਿਸਦਾ ਅਸਲ ਨਾਮ ਅਰਲ ਸਿਮਨਸ ਹੈ,ਨੂੰ ਉਸਦੇ ਵਕੀਲ ਮੁਰੇ ਰਿਚਮੈਨ ਅਨੁਸਾਰ, ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਨਿਊਯਾਰਕ ਦੇ ਵ੍ਹਾਈਟ ਪਲੇਨ, ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਰਿਚਮੈਨ ਨੇ ਕਿਹਾ ਕਿ ਉਹ 25 ਸਾਲਾਂ ਤੋਂ 50 ਸਾਲਾਂ ਦੇ ਰੈਪਰ ਨੂੰ ਜਾਣਦਾ ਹੈ। ਉਸਨੇ ਆਖਰੀ ਵਾਰ ਉਸਨੂੰ ਫਰਵਰੀ ਵਿੱਚ ਵੇਖਿਆ ਸੀ ਅਤੇ ਉਹ ਉਸ ਲਈ ਚਿੰਤਤ ਹੈ।
ਡੀ ਐਮ ਐਕਸ ਹਾਲ ਹੀ ਵਿੱਚ ਆਪਣੀ ਫਿਲਮ ਦੇ ਸੰਬੰਧ ਵਿੱਚ ਦੌਰੇ ਤੇ ਸੀ । ਨਿਊਯਾਰਕ ਵਿੱਚ ਜਨਮੇ ਇਸ ਰੈਪਰ ਨੂੰ ਮਲਟੀਪਲ ਗ੍ਰੈਮੀ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਹੈ। ਉਸ ਦੀ ਸਰਬੋਤਮ ਵਿਕਣ ਵਾਲੀ ਐਲਬਮ, 1999 ਦੀ “ਐਂਡ ਦੈਨ ਦੇਅਰ ਵਾਸ ਐਕਸ” ਸੀ ਜੋ ਕਿ ਪੰਜ ਵਾਰ ਪਲੈਟੀਨਮ ਗਈ ਸੀ।ਇਸ ਦੀਆਂ 1 ਮਿਲੀਅਨ ਯੂਨਿਟਾਂ ਵੇਚੀਆਂ ਅਤੇ ਉਸਦੀਆਂ ਪਹਿਲੀਆਂ ਪੰਜ ਐਲਬਮਾਂ ਅਮਰੀਕਾ ਦੇ ਚਾਰਟ ਤੇ ਪਹਿਲੇ ਨੰਬਰ ਤੇ ਪਹੁੰਚ ਗਈਆਂ ਸਨ। ਇਸ ਦੇ ਇਲਾਵਾ ਉਹ ਕਈ ਫਿਲਮਾਂ ਵਿੱਚ ਵੀ ਪ੍ਰਦਰਸ਼ਿਤ ਹੋਇਆ ਹੈ, ਜਿਸ ਵਿਚ “ਰੋਮੀਓ ਮਸਟ ਡਾਈ” ਅਤੇ “ਕ੍ਰੈਡਲ 2 ਦਿ ਕਬਰ” ਸ਼ਾਮਿਲ ਹਨ।  ਉਸਨੇ 2006 ਵਿੱਚ ਬੀ ਈ ਟੀ ਤੇ ਆਪਣੀ ਖੁਦ ਦੀ ਰਿਐਲਿਟੀ ਟੈਲੀਵਿਜ਼ਨ ਸੀਰੀਜ਼, “ਡੀ ਐਮ ਐਕਸ ਸੋਲ ਆਫ ਮੈਨ”, ਸ਼ੁਰੂ ਕੀਤਾ। ਉਸ ਦੀ ਆਖਰੀ ਐਲਬਮ,ਸਾਲ 2012 ਵਿੱਚ ਜਾਰੀ ਕੀਤੀ ਗਈ ਸੀ। 2017 ਵਿੱਚ, ਅਰਲ ਨੂੰ ਟੈਕਸ ਧੋਖਾਧੜੀ ਲਈ ਦੋਸ਼ੀ ਮੰਨਿਆ ਗਿਆ, ਜਿਸ ਵਿੱਚ ਲੱਖਾਂ ਡਾਲਰ ਲੁਕਾਉਣ ਲਈ ਇੱਕ ਸਾਲ ਜੇਲ੍ਹ ਵਿੱਚ ਵੀ ਰਿਹਾ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans