Menu

ਅਮਰੀਕਾ: ਕੈਲੀਫੋਰਨੀਆ  ਜੰਗਲੀ ਅੱਗਾਂ ਨਾਲ ਨਜਿੱਠਣ ਲਈ ਕਰੇਗਾ 1,400 ਹੋਰ ਫਾਇਰ ਫਾਈਟਰਾਂ ਦੀ ਭਰਤੀ

ਫਰਿਜ਼ਨੋ (ਕੈਲੀਫੋਰਨੀਆ), 31 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਹਰ ਸਾਲ ਜੰਗਲੀ ਅੱਗਾਂ ਨਾਲ ਵੱਡੇ ਪੱਧਰ ‘ਤੇ ਨੁਕਸਾਨ ਹੁੰਦਾ ਹੈ, ਜਿਸ ਕਰਕੇ ਇਸ ਸਾਲ  ਅੱਗ ਦੇ ਮੌਸਮ ਤੋਂ ਪਹਿਲਾਂ, ਇਹ ਸੂਬਾ 1,400 ਵਾਧੂ ਮੌਸਮੀ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਭਰਤੀ ਕਰੇਗਾ। ਇਸ ਪ੍ਰਕਿਰਿਆ ਲਈ ਐਮਰਜੈਂਸੀ ਫੰਡਾਂ ਵਿੱਚ 80 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜਾਣਗੇ।
ਇਸ ਸੰਬੰਧੀ ਗਵਰਨਰ ਗੈਵਿਨ ਨਿਊਸਮ ਦੇ ਦਫਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਐਮਰਜੈਂਸੀ ਫੰਡ ਖਰਚੇ ਦੀ ਘੋਸ਼ਣਾ ਕੀਤੀ ਹੈ। ਨਿਊਸਮ ਅਨੁਸਾਰ ਕੈਲੀਫੋਰਨੀਆ ਵਿੱਚ, ਮੌਸਮੀ ਤਬਦੀਲੀ ਕਾਰਨ ਵਿਨਾਸ਼ਕਾਰੀ ਜੰਗਲੀ ਅੱਗਾਂ  ਭਾਈਚਾਰਿਆਂ ਲਈ ਖਤਰਾ ਹਨ, ਇਸ ਲਈ ਇਹ ਫੰਡਿੰਗ ਅੱਗ ਬੁਝਾਉਣ ਵਾਲੇ ਕਾਮਿਆਂ ਨੂੰ ਜਾਨ ਬਚਾਉਣ ਲਈ ਸਹਾਇਤਾ ਦੇਵੇਗੀ। ਕੈਲੀਫੋਰਨੀਆ ਫਾਇਰ ਫਾਈਟਰਜ਼ ਦੀ ਯੂਨੀਅਨ ਕੈਲ ਫਾਇਰ ਸਥਾਨਕ 2881 ਦੇ ਪ੍ਰਧਾਨ ਟਿਮ ਐਡਵਰਡਜ਼ ਅਨੁਸਾਰ ਗਵਰਨਰ ਨਿਊਸਮ ਐਮਰਜੈਂਸੀ ਫੰਡ ਅਧਿਕਾਰਾਂ ਦੀ ਵਰਤੋਂ ਕਰਕੇ, ਰਾਜ ਵਿੱਚ ਜੰਗਲੀ ਅੱਗ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਮੌਸਮੀ ਫਾਇਰ ਫਾਈਟਰਜ਼ ਦੀ ਭਰਤੀ ਤੇ ਸਿਖਲਾਈ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਰਾਜ ਲਈ ਕੰਮ ਕਰ ਰਹੇ ਫਾਇਰ ਫਾਈਟਰਾਂ ਦੀ ਗਿਣਤੀ ਵਿੱਚ ਮਹੱਤਵਪੂਰਣ ਵਾਧਾ ਹੋਵੇਗਾ।  ਐਡਵਰਡਜ਼ ਨੇ ਕਿਹਾ ਕਿ ਕੈਲੀਫੋਰਨੀਆ ਫਾਇਰ ਵਿਭਾਗ ਵਿੱਚ ਲੱਗਭਗ 5,400 ਫੁੱਲ ਟਾਈਮ ਅੱਗ ਬੁਝਾਊ ਕਰਮਚਾਰੀ ਹਨ। ਜਿਕਰਯੋਗ ਹੈ ਕਿ ਪਿਛਲੇ ਸਾਲ 2020 ਵਿੱਚ ਕੈਲੀਫੋਰਨੀਆ ‘ਚ ਜੰਗਲੀ ਅੱਗਾਂ ਨੇ ਬਹੁਤ ਵੱਡੇ ਪੱਧਰ ‘ਤੇ ਤਬਾਹੀ ਮਚਾਈ ਸੀ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In