Menu

ਵਾਟਰਗੇਟ ਮਾਸਟਰ ਮਾਈਂਡ, ਜੀ. ਗੋਰਡਨ ਲਿੱਡੀ ਦਾ 90 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

ਫਰਿਜ਼ਨੋ (ਕੈਲੀਫੋਰਨੀਆ), 31 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਵਾਟਰਗੇਟ ਚੋਰੀ ਦੇ ਇੱਕ ਮਾਸਟਰ ਮਾਈਂਡ ਅਤੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਇੱਕ ਰੇਡੀਓ ਟਾਕ ਸ਼ੋਅ ਦੇ ਮੇਜ਼ਬਾਨ ਜੀ. ਗੋਰਡਨ ਲਿੱਡੀ ਦੀ ਮੰਗਲਵਾਰ ਨੁੰ 90 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਉਸ ਦੇ ਬੇਟੇ, ਥਾਮਸ ਲਿੱੱਡੀ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਪਰ  ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਗਿਆ। ਲਿੱਡੀ ਜੋ ਕਿ ਐਫ ਬੀ ਆਈ ਦਾ ਇੱਕ ਸਾਬਕਾ ਏਜੰਟ ਅਤੇ ਆਰਮੀ ਨਾਲ ਸੰਬੰਧਿਤ ਸੀ, ਵਾਟਰਗੇਟ ਚੋਰੀ ਵਿੱਚ ਉਸਦੀ ਭੂਮਿਕਾ ਲਈ ਸਾਜ਼ਿਸ਼ ਅਤੇ ਚੋਰੀ ਲਈ ਦੋਸ਼ੀ ਠਹਿਰਾਇਆ ਗਿਆ ਸੀ। ਜਿਸ ਕਾਰਨ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਅਸਤੀਫਾ ਦੇ ਦਿੱਤਾ ਸੀ। ਉਸਨੇ ਚਾਰ ਸਾਲ ਅਤੇ ਚਾਰ ਮਹੀਨੇ ਜੇਲ੍ਹ ਵਿੱਚ ਬਿਤਾਏ ਸਨ। ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ, ਲਿੱਡੀ ਇੱਕ ਪ੍ਰਸਿੱਧ,ਰੇਡੀਓ ਟਾਕ ਸ਼ੋਅ ਹੋਸਟ ਬਣ ਗਿਆ। ਉਸਨੇ ਸੁਰੱਖਿਆ ਸਲਾਹਕਾਰ, ਲੇਖਕ ਅਤੇ ਅਦਾਕਾਰ ਵਜੋਂ ਵੀ ਕੰਮ ਕੀਤਾ। ਜੂਨ 1972 ਵਿੱਚ ਵਾਟਰ ਗੇਟ ਦੀ ਇਮਾਰਤ ਵਿੱਚ ਡੈਮੋਕਰੇਟਿਕ ਹੈੱਡਕੁਆਰਟਰ ਵਿੱਚ ਹੋਏ ਬਰੇਕ ਇਨ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਚੋਰੀ ਕਾਰਨ  ਜਾਂਚ,ਵਜੋਂ 1974 ਵਿੱਚ ਨਿਕਸਨ ਦਾ ਅਸਤੀਫਾ ਮਿਲਿਆ ਸੀ। ਲਿੱਡੀ ਨੂੰ ਸਤੰਬਰ 1971 ਵਿੱਚ ਰੱਖਿਆ ਵਿਸ਼ਲੇਸ਼ਕ ਡੈਨੀਅਲ ਈਲਸਬਰਗ ਦੇ ਘੁਟਾਲੇ ਵਿੱਚ ਸਾਜਿਸ਼ ਰਚਣ ਦਾ ਵੀ ਦੋਸ਼ੀ ਠਹਿਰਾਇਆ ਗਿਆ ਸੀ, ਜਿਸ ਨੇ ਪੈਂਟਾਗਨ ਪੇਪਰਾਂ ਵਜੋਂ ਜਾਣੇ ਜਾਂਦੇ ਵੀਅਤਨਾਮ ਯੁੱਧ ਦਾ ਗੁਪਤ ਇਤਿਹਾਸ ਲੀਕ ਕੀਤਾ ਸੀ।ਹੋਵੋਕੇਨ, ਐੱਨ ਜੇ  ਵਿੱਚ ਜਨਮੇ, ਜਾਰਜ ਗੋਰਡਨ ਬੈਟਲ ਲਿੱਡੀ ਨੇ ਫੋਰਡਹੈਮ ਯੂਨੀਵਰਸਿਟੀ ਵਿੱਚ ਪੜ੍ਹਨ ਅਤੇ ਆਰਮੀ ਵਿਚ ਕੰਮ ਕਰਨ ਤੋਂ ਬਾਅਦ,  ਫੋਰਡਹੈਮ ਯੂਨੀਵਰਸਿਟੀ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਐਫ ਬੀ ਆਈ ਵਿੱਚ ਦਾਖਲਾ ਲਿਆ।  ਉਹ 1968 ਵਿੱਚ ਨਿਊਯਾਰਕ ਤੋਂ ਕਾਂਗਰਸ ਲਈ ਅਸਫਲ ਰਿਹਾ ਅਤੇ ਰਾਜ ਵਿੱਚ ਨਿਕਸਨ ਦੀ ਰਾਸ਼ਟਰਪਤੀ ਮੁਹਿੰਮ ਦਾ ਪ੍ਰਬੰਧ ਕਰਨ ਵਿੱਚ ਸਹਾਇਤਾ ਕੀਤੀ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In