Menu

ਫਰਿਜ਼ਨੋ ਵਿਖੇ ਕੋਵਿਡ-19 ਦੀ ਵੈਕਸੀਨ ਦੇ ਲੱਗੇ ਕੈਂਪ ‘ਤੇ ਲੋਕਾ ਨੇ ਲਵਾਏ ਟੀਕੇ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) ਦੁਨੀਆ ਵਿੱਚ ਜਦ ਵੀ ਕਦੇ ਸਮਾਜ ਸੇਵਾ ਜਾਂ ਲੋੜਬੰਦਾ ਦੀ ਮਦਦ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਭਾਈਚਾਰਾ ਸਭ ਤੋਂ ਅੱਗੇ ਹੋ ਸੇਵਾਵਾ ਨਿਭਾਉਂਦਾ ਹੈ।  ਕਰੋਨਾ ਮਹਾਮਾਰੀ ਦੇ ਦੌਰਾਨ ਦੁਨੀਆਂ ਭਰ ਵਿੱਚ ਪੰਜਾਬੀ, ਖ਼ਾਸਕਰ ਸਿੱਖ ਭਾਈਚਾਰੇ ਨੇ ਲੋੜਬੰਦਾ ਲਈ ਲੰਗਰਾਂ ਆਦਿਕ ਦੀਆ ਸੇਵਾਵਾ ਪ੍ਰਦਾਨ ਕੀਤੀਆਂ ਅਤੇ ਕਰ ਰਹੇ ਹਨ। ਹੁਣ ਕਰੋਨਾ ਦੀ ਵੈਕਸੀਨ ਆਉਣ ਤੋਂ ਬਾਅਦ ਉਸ ਨੂੰ ਲੋਕਾ ਨੂੰ ਫਰੀ ਵੈਕਸੀਨ ਦੇਣ ਲਈ ਕੈਂਪਾਂ ਦੇ ਪ੍ਰਬੰਧ ਵੀ ਇੰਨਾਂ ਦੁਆਰਾਂ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸੈਂਟਰਲ ਵੈਲੀ ਦੇ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ, ਗੁਰੂ ਰਵਿਦਾਸ ਟੈਂਪਲ ਫਰਿਜ਼ਨੋ ਪੜਤੇ ਸਿਲਮਾ ਦੇ ਗੁਰੂਘਰਾਂ ਵਿੱਚ ਫਰੀ ਵੈਕਸੀਨ ਦਿੱਤੀ ਗਈ।  ਇਸੇ ਦੌਰਾਨ ਸਾਡੀ ਟੀਮ ਵੱਲੋਂ ਗੁਰੂ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਲੱਗੇ ਕੈਂਪ ਦੌਰਾਨ ਟੀਮ ਨਾਲ ਗੱਲਬਾਤ ਕੀਤੀ ਗਈ। ਜਿਸ ਵਿੱਚ ਸਿਹਤ ਮਾਹਰਾਂ ਦੀ ਇਹ ਸਲਾਹ ਸਾਹਮਾਣੇ ਆਈ ਕਿ ਸਾਨੂੰ ਵਹਿਮਾਂ-ਭਰਮਾ ਅਤੇ ਬੇਕਾਰ ਅਫਵਾਹਾ ‘ਚੋ ਬਾਹਰ ਨਿਕਲ ਕੋਵਿੰਡ ਵੈਕਸੀਨ ਜ਼ਰੂਰ ਲੈਣੀ ਚਾਹੀਦੀ ਹੈ। ਜਿਸ ਨਾਲ ਅਸੀਂ ਆਪਣੀ, ਆਪਣੇ ਪਰਿਵਾਰ ਅਤੇ ਆਲੇ-ਦੁਆਲੇ ਦੇ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾ ਸਕੀਏ। ਅਮਰੀਕਾ ਵਿੱਚ ਲਾਏ ਜਾ ਰਹੇ ਤਿੰਨੋਂ ਕਿਸਮ ਦੇ ਟੀਕੇ, ਜਿੰਨਾਂ ਵਿੱਚ ਫਾਈਜ਼ਰ, ਮੈਡਰੋਨਾ ਜਾਂ ਜੌਨਸਨ ਐਂਡ ਜੌਨਸਨ ਸਿਹਤ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਹਨ।  ਇਹ ਤੁਹਾਡੀ ਸਿਹਤ ਲਈ ਲਾਹੇਵੰਦ ਹਨ, ਸੋ ਕਿਸੇ ਵੀ ਟੀਕੇ ਦੀ ਡੋਜ਼ ਤੁਸੀਂ ਲੈ ਸਕਦੇ ਹੋ।  ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਗੁਰੂਘਰ ਦੁਆਰਾਂ ਸਮੇਂ-ਸਮੇਂ ਸਿਹਤ ਸੰਬੰਧੀ ਅਤੇ ਖ਼ੂਨ-ਦਾਨ ਕੈਂਪ ਲਾਏ ਜਾਂਦੇ ਹਨ। ਇਸੇ ਲੜੀ ਤਹਿਤ ਸੈਂਕੜੇ ਲੋਕਾ ਨੂੰ ਪਿਛਲੇ ਮਹੀਨੇ ਕੋਵਿੰਡ-19 ਦੇ ਟੀਕੇ ਦੀ ਪਹਿਲੀ ਡੋਜ਼ ਦਿੱਤੀ ਗਈ ਸੀ ਅਤੇ ਹੁਣ ਦੂਸਰੀ ਡੋਜ਼ ਦੇ ਕੇ ਇਸ ਟੀਕੇ ਦੀ ਪ੍ਰਕਿਰਿਆ (ਵਿਧੀ) ਨੂੰ ਪੂਰਾ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਭਵਿੱਖ ਵਿੱਚ ਲੱਗਣ ਵਾਲੇ ਸਿਹਤ ਸੇਵਾਵਾ ਕੈਂਪਾਂ ਬਾਰੇ ਸੰਗਤਾਂ ਨੂੰ ਜਲਦ ਦੱਸਿਆ ਜਾਵੇਗਾ।

Listen Live

Subscription Radio Punjab Today

Our Facebook

Social Counter

  • 18915 posts
  • 1 comments
  • 0 fans

Log In