Menu

ਅਮਰੀਕਾ ਦੇ 90% ਬਾਲਗ 19 ਅਪ੍ਰੈਲ ਤੱਕ ਹੋਣਗੇ ਕੋਰੋਨਾ ਟੀਕੇ ਲਈ ਯੋਗ :ਜੋਅ ਬਾਈਡੇਨ

ਫਰਿਜ਼ਨੋ (ਕੈਲੀਫੋਰਨੀਆ), 30 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਕਿ ਸਾਰੇ ਅਮਰੀਕੀ ਬਾਲਗਾਂ ਵਿੱਚੋਂ 90% 19 ਅਪ੍ਰੈਲ ਤੱਕ ਕੋਵਿਡ -19 ਟੀਕੇ ਲਈ ਯੋਗ ਹੋ ਜਾਣਗੇ, ਜੋ ਕਿ ਪਹਿਲਾਂ ਨਿਰਧਾਰਤ ਕੀਤੇ ਗਏ ਟੀਚੇ ਤੋਂ   ਲੱਗਭਗ ਦੋ ਹਫ਼ਤੇ ਪਹਿਲਾਂ ਹੈ। ਇਸਦੇ ਨਾਲ ਹੀ ਬਾਈਡੇਨ ਨੇ ਲੋਕਾਂ ਨੂੰ ਵਾਇਰਸ ਦੀਆਂ ਸਾਵਧਾਨੀਆਂ ਪ੍ਰਤੀ ਢਿੱਲ ਨਾਂ ਵਰਤਣ ਦੀ ਵੀ ਅਪੀਲ ਕੀਤੀ ਹੈ। ਬਾਈਡੇਨ ਨੇ ਅਮਰੀਕੀਆਂ ਨੂੰ ਤਾਕੀਦ ਕੀਤੀ ਕਿ ਉਹ ਵਾਇਰਸ ਪ੍ਰਤੀ ਉਪਾਅ ਘੱਟ ਨਾ ਕਰਨ ਅਤੇ ਇਸਦੇ ਨਾਲ ਹੀ  ਗਵਰਨਰਾਂ ਅਤੇ ਸਥਾਨਕ ਅਧਿਕਾਰੀਆਂ ਨੂੰ ਮਾਸਕ ਪਹਿਣਨ ਦੀ ਜਰੂਰਤ ਨੂੰ ਫਿਰ ਤੋਂ ਬਹਾਲ ਕਰਨ ਦੀ ਬੇਨਤੀ ਕੀਤੀ ਹੈ।
ਬਾਈਡੇਨ ਪ੍ਰਸ਼ਾਸਨ ਅਨੁਸਾਰ ਅਮਰੀਕਾ ਵਿੱਚ 100 ਮਿਲੀਅਨ ਟੀਕੇ ਦੀਆਂ ਖੁਰਾਕਾਂ ਉਸ ਦੇ 100 ਦਿਨ ਦੇ ਮਿੱਥੇ ਹੋਏ ਟੀਚੇ ਤੋਂ ਪਹਿਲਾਂ ਲਗਾਈਆਂ ਗਈਆਂ ਹਨ,ਇਸ ਲਈ ਇਸ ਟੀਚੇ ਨੂੰ 200 ਮਿਲੀਅਨ ਖੁਰਾਕਾਂ ਨਾਲ ਦੁੱਗਣਾ ਕੀਤਾ ਗਿਆ ਹੈ। ਸੀ ਡੀ ਸੀ ਦੇ ਅਨੁਸਾਰ ਹੁਣ ਤੱਕ 145 ਮਿਲੀਅਨ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਵਧੇਰੇ ਅਮਰੀਕੀਆਂ ਨੂੰ ਟੀਕੇ ਤੱਕ ਪਹੁੰਚਣ ਵਿੱਚ ਸਹਾਇਤਾ ਲਈ, ਬਾਈਡੇਨ ਨੇ ਕਿਹਾ ਕਿ ਉਹ  ਕੋਵਿਡ ਟੀਮ ਨੂੰ ਸਾਰੇ ਅਮਰੀਕੀਆਂ ਦੇ 5 ਮੀਲ ਦੇ ਅੰਦਰ ਟੀਕਾਕਰਨ ਦੀਆਂ ਥਾਵਾਂ ਖੋਲ੍ਹਣ ਲਈ ਨਿਰਦੇਸ਼ ਦੇ ਰਹੇ ਹਨ।  ਵ੍ਹਾਈਟ ਹਾਊਸ ਵੀ ਉਨ੍ਹਾਂ ਫਾਰਮੇਸੀਆਂ ਦੀ ਗਿਣਤੀ ਵਧਾ ਰਿਹਾ ਹੈ, ਜੋ ਟੀਕੇ ਦਾ ਪ੍ਰਬੰਧ ਕਰ ਸਕਦੀਆਂ ਹਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans