Menu

ਆਈਓਵਾ ਸਟੇਟ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਦੀ ਕਿਸ਼ਤੀ ਹਾਦਸੇ ‘ਚ ਗਈ ਜਾਨ

ਫਰਿਜ਼ਨੋ (ਕੈਲੀਫੋਰਨੀਆ), 30 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਆਈਓਵਾ ਸਟੇਟ ਯੂਨੀਵਰਸਿਟੀ  ਸਕੂਲ ਦੇ ਕਰਿਊ ਕਲੱਬ ਮੈਂਬਰਾਂ ਦੀ ਐਮਸ ਦੇ ਉੱਤਰ ਵਿੱਚ ਇੱਕ ਝੀਲ ‘ਚ ਹੋਈ ਕਿਸ਼ਤੀ ਦੁਰਘਟਨਾ ਨਾਲ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਵਿਦਿਆਰਥੀ ਹੈਮਿਲਟਨ ਕਾਉਂਟੀ ਦੇ ਲਿਟਲ ਵਾਲ ਲੇਕ ਵਿਖੇ ਐਤਵਾਰ ਸਵੇਰੇ ਅਭਿਆਸ ਕਰ ਰਹੇ ਸਨ , ਜਿਸ ਦੌਰਾਨ ਉਨ੍ਹਾਂ ਦੀ ਕਿਸ਼ਤੀ ਪਲਟ ਗਈ। ਯੂਨੀਵਰਸਿਟੀ ਨੇ ਇੱਕ ਖ਼ਬਰ ਜਾਰੀ ਕਰਦਿਆਂ ਕਿਹਾ ਕਿ ਇਸ ਹਾਦਸੇ ਵਿੱਚੋਂ ਤਿੰਨ ਵਿਦਿਆਰਥੀਆਂ ਨੂੰ ਬਚਾਇਆ ਗਿਆ ਅਤੇ ਗੋਤਾਖੋਰ ਟੀਮ ਨੇ ਬਾਅਦ ਵਿੱਚ ਇੱਕ ਵਿਦਿਆਰਥੀ ਦੀ ਲਾਸ਼ ਬਰਾਮਦ ਕੀਤੀ। ਹੈਮਿਲਟਨ ਕਾਉਂਟੀ ਪੁਲਿਸ ਵਿਭਾਗ ਅਨੁਸਾਰ ਪੰਜਵੇਂ ਵਿਦਿਆਰਥੀ ਦੀ ਭਾਲ ਐਤਵਾਰ ਨੂੰ ਸ਼ੁਰੂ ਕੀਤੀ ਗਈ ਅਤੇ ਉਸ ਦੀ ਲਾਸ਼ ਸੋਮਵਾਰ ਤੜਕੇ ਬਰਾਮਦ ਕੀਤੀ ਗਈ। ਅਧਿਕਾਰੀਆਂ ਅਨੁਸਾਰ ਇਸ ਲਾਸ਼ ਦੀ ਭਾਲ ਲਈ ਸੁਨਾਰ ਤਕਨਾਲੋਜੀ ਦੀ ਵਰਤੋਂ ਕੀਤੀ ਗਈ। ਇਸ ਕਿਸ਼ਤੀ ਹਾਦਸੇ ‘ਚ ਬਚਾਏ ਗਏ ਤਿੰਨ ਵਿਦਿਆਰਥੀਆਂ ਦਾ ਐਮਸ ਦੇ  ਹਸਪਤਾਲ ਵਿੱਚ ਇਲਾਜ ਕੀਤਾ ਗਿਆ । ਯੂਨੀਵਰਸਿਟੀ ਦੇ ਪ੍ਰਧਾਨ ਵੈਂਡੀ ਵਿੰਟਰਸਟੀਨ ਨੇ ਇਸ ਹਾਦਸੇ ਦੇ ਸੰਬੰਧ ਵਿੱਚ ਦੁੱਖ ਪ੍ਰਗਟ ਕੀਤਾ ਹੈ। ਇਹ ਵਿਦਿਆਰਥੀ ਇੱਕ ਮਾਨਤਾ ਪ੍ਰਾਪਤ ਵਿਦਿਆਰਥੀ ਸੰਗਠਨ ਆਈਓਵਾ ਸਟੇਟ ਕਰਿਊ ਕਲੱਬ ਦਾ ਹਿੱਸਾ ਸਨ। ਲਿਟਲ ਵਾਲ ਲੇਕ ਐਮਸ ਤੋਂ ਲੱਗਭਗ 15 ਮੀਲ ਉੱਤਰ ਵੱਲ ਹੈ। ਆਈਓਵਾ ਸਟੇਟ ਯੂਨੀਵਰਸਿਟੀ ਅਨੁਸਾਰ ਇਸ ਘਟਨਾ ਨਾਲ ਸੰਬੰਧਤ ਪ੍ਰਕਿਰਿਆਵਾਂ ਦੀ ਅੰਦਰੂਨੀ ਸਮੀਖਿਆ ਕੀਤੀ ਜਾਵੇਗੀ ਅਤੇ ਮ੍ਰਿਤਕਾਂ ਦੇ ਨਾਮ ਫਿਲਹਾਲ ਜਾਰੀ ਨਹੀਂ ਕੀਤੇ ਗਏ ਹਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans