Menu

ਅਮਰੀਕਾ: ਸਾਊਥ ਡਕੋਟਾ ‘ਚ ਲੱਗੀ ਜੰਗਲੀ ਅੱਗ ਕਾਰਨ ਮਾਊਂਟ ਰਸ਼ਮੋਰ ਮੈਮੋਰੀਅਲ ਨੂੰ ਕੀਤਾ ਗਿਆ ਬੰਦ

ਫਰਿਜ਼ਨੋ (ਕੈਲੀਫੋਰਨੀਆ), 30 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਸਾਊਥ ਡਕੋਟਾ ਵਿੱਚ ਲੱਗੀ ਜੰਗਲੀ ਅੱਗ ਨੇ ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਕੀਤਾ ਹੈ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਡਕੋਟਾ ਦੇ ਬਲੈਕ ਹਿੱਲਜ਼ ਵਿੱਚ ਲੱਗੀਆਂ ਤਿੰਨ ਜੰਗਲੀ ਅੱਗਾਂ ਨੇ ਸੈਂਕੜੇ ਘਰਾਂ ਨੂੰ ਖਾਲੀ ਕਰਵਾਉਣ ਦੇ ਨਾਲ ਮਾਊਂਟ ਰਸ਼ਮੋਰ ਨੈਸ਼ਨਲ ਮੈਮੋਰੀਅਲ ਨੂੰ ਬੰਦ ਕਰਨ ਲਈ ਵੀ ਮਜਬੂਰ ਕੀਤਾ ਹੈ। ਪੇਨਿੰਗਟਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਰੈਪਿਡ ਸ਼ਹਿਰ ਦੇ ਉੱਤਰ ਪੱਛਮ ਵਿੱਚ ਲੱਗਭਗ 15 ਮੀਲ ਉੱਤਰ ਪੱਛਮੀ ਨੀਮੋ ਖੇਤਰ ਵਿੱਚ ਅੱਗ ਸ਼ੁਰੂ ਹੋਈ, ਜੋ ਕਿ 1.5 ਵਰਗ ਮੀਲ ਤੱਕ ਫੈਲੀ । ਅਧਿਕਾਰੀਆਂ ਅਨੁਸਾਰ ਇਸ ਅੱਗ ਨਾਲ ਕਈ ਆਉਟ-ਬਿਲਡਿੰਗਾਂ ਅਤੇ ਘੱਟੋ ਘੱਟ ਇੱਕ ਘਰ ਤਬਾਹ ਹੋ ਗਿਆ ਹੈ । ਪੇਨਿੰਗਟਨ ਕਾਉਂਟੀ ਸ਼ੈਰਿਫ ਕੇਵਿਨ ਥੌਮ ਨੇ ਕਿਹਾ ਕਿ ਰੈਪਿਡ ਸਿਟੀ ਜਰਨਲ ਦੇ ਅਨੁਸਾਰ 400 ਤੋਂ 500 ਦੇ ਵਿਚਕਾਰ ਘਰ ਖਾਲੀ ਕਰਵਾ ਲਏ ਗਏ ਹਨ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।ਇਸ ਅੱਗ ਤੇ ਕਾਬੂ ਕਰਨ ਲਈ  ਤਕਰੀਬਨ 250 ਫਾਇਰ ਫਾਈਟਰਜ਼ ਨੇ ਜੱਦੋਜਹਿਦ ਕੀਤੀ ਜਦਕਿ ਤੇਜ਼ ਹਨੇਰੀ ਦੀ ਰਫਤਾਰ 50 ਮੀਲ ਪ੍ਰਤੀ ਘੰਟਾ ਤੋਂ ਲੈ ਕੇ 72 ਮੀਲ ਪ੍ਰਤੀ ਘੰਟਾ ਤੱਕ ਸੀ। ਇਸਦੇ ਇਲਾਵਾ ਦੋ ਹੋਰ ਅੱਗਾਂ ਕੀਸਟੋਨ ਨੇੜੇ ਰੈਪਿਡ ਸਿਟੀ ਦੇ ਦੱਖਣ ਪੱਛਮ ਵਿੱਚ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਨੇ 75 ਏਕੜ ਅਤੇ ਦੂਜੀ ਨੇ 20 ਏਕੜ ਰਕਬੇ ਵਿੱਚ ਨੁਕਸਾਨ ਕੀਤਾ ਅਤੇ ਅਧਿਕਾਰੀਆਂ ਅਨੁਸਾਰ ਇਸ ਨਾਲ ਮਾਊਂਟ ਰਸ਼ਮੋਰ ਵੀ ਘੱਟੋ ਘੱਟ ਬੁੱਧਵਾਰ ਤੱਕ ਬੰਦ ਹੋ ਗਿਆ ਹੈ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans