Menu

ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ 40 ਤੋਂ 60 ਫੀਸਦੀ ਤੱਕ ਸਰਕਾਰੀ ਸਬਸਿਡੀ ਉਪਲਬੱਧ

ਫਾਜ਼ਿਲਕਾ, 30 ਮਾਰਚ (ਰਿਤਿਸ਼) – ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲੇ ਦੇ ਕਿਸਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਅਪਨਾਉਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ 40 ਤੋਂ 60 ਫੀਸਦੀ ਤੱਕ ਦੀ ਸਬਸਿਡੀ ਮੱਛੀ ਅਤੇ ਝੀਂਗਾ ਪਾਲਣ ਲਈ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਦੇ ਇੱਛੁਕ ਕਿਸਾਨ ਮੱਛੀ ਪਾਲਣ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ। ਉਨਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲੇ ਵਿਚ ਇਹ ਧੰਦਾ ਬਹੁਤ ਲਾਹੇਵੰਦ ਹੈ ਖਾਸ ਕਰਕੇ ਜਿੱਥੇ ਸੇਮ ਦੇ ਖਾਰੇ ਪਾਣੀ ਕਾਰਨ ਹੋਰ ਫਸਲਾਂ ਦੀ ਕਾਸਤ ਨਹੀਂ ਹੋ ਸਕਦੀ ਹੈ।
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਗਠਿਤ ਜ਼ਿਲਾ ਪੱਧਰੀ ਕਮੇਟੀ ਦੀ ਬੈਠਕ ਦੌਰਾਨ ਸਾਲ 2021 22 ਦੀ ਜ਼ਿਲੇ ਦੀ ਕਾਰਜਯੋਜਨਾ ਪ੍ਰਵਾਨ ਕੀਤੀ ਗਈ ਹੈ। ਉਨਾਂ ਨੇ ਦੱਸਿਆ ਕਿ ਇਸ ਸਾਲ 52 ਹੈਕਟੇਅਰ ਵਿਚ ਝੀਂਗਾ ਅਤੇ 16 ਹੈਕਟੇਅਰ ਵਿਚ ਰਵਾਇਤੀ ਮੱਛੀ ਪਾਲਣ ਦਾ ਟੀਚਾ ਮਿੱਥਿਆ ਗਿਆ ਹੈ। ਉਨਾਂ ਨੇ ਕਿਹਾ ਕਿ ਰਵਾਇਤੀ ਮੱਛੀ ਪਾਲਣ ਦੇ ਇੱਛੁਕ ਕਿਸਾਨ ਹਾਲੇ ਵੀ ਅਰਜੀਆਂ ਦੇ ਕੇ ਸਬਸਿਡੀ ਦਾ ਲਾਭ ਲੈ ਸਕਦੇ ਹਨ।
ਇਸ ਮੌਕੇ ਡਿਪਟੀ ਡਾਇਰੈਕਟਰ ਮੱਛੀ ਪਾਲਣ ਸ੍ਰੀ ਦਲਬੀਰ ਸਿੰਘ ਨੇ ਦੱਸਿਆ ਕਿ ਰਵਾਇਤੀ ਮੱਛੀ ਪਾਲਣ ਦਾ ਇਕ ਹੈਕਟੇਅਰ ਦਾ ਤਲਾਬ ਬਣਾਉਣ ਤੇ 7 ਲੱਖ ਰੁਪਏ ਦਾ ਕੁੱਲ ਖਰਚ ਆਉਂਦਾ ਹੈ ਅਤੇ 4 ਲੱਖ ਇਨਪੁੱਟ ਖਰਚੇ ਆਉਂਦੇ ਹਨ। ਜਦ ਕਿ ਝੀਂਗਾ ਲਈ ਤਲਾਬ ਬਣਾਉਣ ਦਾ ਪ੍ਰਤੀ ਹੈਕਟੇਅਰ ਖਰਚ 8 ਲੱਖ ਰੁਪਏ ਅਤੇ ਸਾਂਭ ਸੰਭਾਲ ਦਾ ਖਰਚ 6 ਲੱਖ ਰੁਪਏ ਹੈ। ਇੰਨਾਂ ਸਮੇਤ ਹੋਰ ਕੰਮਾਂ ਲਈ ਸਰਕਾਰ ਵੱਲੋਂ ਜਨਜਲ ਸ਼ੇ੍ਰਣੀ ਲਈ 40 ਫੀਸਦੀ ਅਤੇ ਐਸ.ਸੀ. ਐਸ.ਟੀ. ਅਤੇ ਔਰਤਾਂ ਨੂੰ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਬਿਨਾਂ ਮੱਛੀ ਪਾਲਣ ਦੀ ਨਵੀਂ ਵਿਧੀ ਆਰ.ਏ.ਐਸ. ਅਤੇ ਬਾਇਓਫਲਾਕ ਲਈ ਵੀ ਇਹ ਸਬਸਿਡੀ ਉਪਲਬੱਧ ਹੈ। ਇਸ ਤੋਂ ਬਿਨਾਂ ਮੱਛੀ ਦੇ ਮੰਡੀਕਰਨ ਲਈ ਮੋਟਰਸਾਈਕਲ, ਥ੍ਰੀਵਹੀਲਰ ਅਤੇ ਵਿਕਰੀ ਕੇਂਦਰ ਸਥਾਪਿਤ ਕਰਨ ਲਈ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨਾਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans