Menu

ਅਲਾਸਕਾ ‘ਚ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 5 ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 29 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਅਲਾਸਕਾ ਵਿੱਚ ਸ਼ਨੀਵਾਰ ਨੂੰ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲਾਸਕਾ ਦੀ ਬੈਕ ਕੰਟਰੀ ਵਿੱਚ ਇੱਕ ਲੌਂਜ ਵਿਚੋਂ ਗਾਈਡਾਂ ਅਤੇ ਮਹਿਮਾਨਾਂ ਨੂੰ ਹੈਲੀ-ਸਕੀਇੰਗ ਯਾਤਰਾ ‘ਤੇ ਲੈ ਕੇ ਗਿਆ ਇੱਕ  ਹੈਲੀਕਾਪਟਰ ਕਰੈਸ਼ ਹੋਣ ਕਾਰਨ  ਪਾਇਲਟ ਅਤੇ ਚਾਰ ਹੋਰ ਲੋਕ ਮਾਰੇ ਗਏ। ਇਸ ਹਾਦਸੇ ਵਿੱਚ ਬਚੇ ਇੱਕ ਵਿਅਕਤੀ ਦੀ ਹਾਲਤ ਗੰਭੀਰ  ਸੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਅਲਾਸਕਾ ਰਾਜ ਦੇ ਅਧਿਕਾਰੀਆਂ ਨੇ  ਪੀੜਤਾਂ ਦੀ ਪਛਾਣ 52 ਸਾਲਾ ਕੋਲੋਰਾਡੋ ਨਿਵਾਸੀ ਗ੍ਰੈਗਰੀ ਹਾਰਮਜ਼,  56 ਸਾਲਾਂ ਪੀਟਰ ਕੈਲਨਰ ਅਤੇ 50 ਸਾਲਾ ਬੈਂਜਾਮਿਨ ਲਰੋਚੇਕਸ (ਦੋਵੇਂ ਚੈੱਕ ਗਣਰਾਜ ਨਾਲ ਸੰਬੰਧਿਤ), ਗਿਰਡਵੁੱਡ ਤੋਂ 38 ਸਾਲਾ ਸੀਨ ਮੈਕਮੈਨਮੀ,ਅਤੇ ਐਂਕਰੇਜ ਤੋਂ 33 ਸਾਲਾ ਪਾਇਲਟ ਜ਼ੈਕਰੀ ਰਸਲ ਵਜੋਂ ਕੀਤੀ ਹੈ। ਇਹਨਾਂ ਮ੍ਰਿਤਕਾਂ ਵਿੱਚੋਂ ਕੈਲਨਰ, ਚੈੱਕ ਗਣਰਾਜ ਦਾ ਇੱਕ ਅਮੀਰ ਆਦਮੀ ਸੀ। ਕੰਪਨੀ ਦੇ ਬੁਲਾਰੇ ਮੈਰੀ ਐਨ ਪ੍ਰਯੂਟ ਅਨੁਸਾਰ ਪੰਜ ਯਾਤਰੀਆਂ ਵਿੱਚ ਟੌਰਡਰਿਲੋ ਮਾਉਂਟੇਨ ਲੌਂਜ ਦੇ ਤਿੰਨ ਮਹਿਮਾਨ ਅਤੇ ਦੋ ਗਾਈਡ ਸਨ। ਪ੍ਰਯੂਟ ਅਨੁਸਾਰ ਰਸਲ ਕੰਪਨੀ ਸੋਲਾਈ ਹੈਲੀਕਾਪਟਰਾਂ ਦਾ ਪਾਇਲਟ ਸੀ, ਜਿਸ ਨੂੰ ਆਵਾਜਾਈ ਮੁਹੱਈਆ ਕਰਾਉਣ ਲਈ ਲੌਂਜ ਦੁਆਰਾ ਠੇਕਾ ਦਿੱਤਾ ਗਿਆ ਸੀ। ਇਹ ਹੈਲੀਕਾਪਟਰ ਯੂਰੋਕੋਪਟਰ ਏ ਐਸ 350 ਅਣਪਛਾਤੇ ਹਾਲਾਤਾਂ ਵਿੱਚ ਐਂਕਰੇਜ਼ ਦੇ ਪੂਰਬ ਵੱਲ ਤਕਰੀਬਨ 6:35 ਵਜੇ ਕਰੈਸ਼ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਕਰੈਸ਼ ਜਗ੍ਹਾ ਨਿਕ ਗਲੇਸ਼ੀਅਰ ਦੇ ਨੇੜੇ ਸੀ।
ਅਲਾਸਕਾ ਆਰਮੀ ਦੇ ਰਾਸ਼ਟਰੀ ਗਾਰਡ ਅਤੇ ਅਲਾਸਕਾ ਮਾਉਂਟੇਨ ਰੈਸਕਿਊ ਗਰੁੱਪ ਦੇ ਵਲੰਟੀਅਰਾਂ ਨੇ ਐਤਵਾਰ ਨੂੰ ਕਰੈਸ਼ ਜਗ੍ਹਾ ਤੋਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਉਨ੍ਹਾਂ ਨੂੰ ਰਾਜ ਦੇ ਮੈਡੀਕਲ ਜਾਂਚਕਰਤਾ ਦੇ ਹਵਾਲੇ ਕੀਤਾ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਕਰੈਸ਼ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ।

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ ਮਹਿਲਾ ਮੁੱਖ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ 14…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ…

ਨਿਵੀਂ ਦਿੱਲੀ, 8 ਮਈ :  ਦਿੱਲੀ ਹਾਈ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40214 posts
  • 0 comments
  • 0 fans