Menu

ਅਮਰੀਕਾ ਦੇ ਇੱਕ ਸੀਰੀਅਲ ਕਿੱਲਰ ਦੀ ਇੰਡੀਆਨਾ ਦੇ ਹਸਪਤਾਲ ਵਿੱਚ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 29 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇੱਕ ਸੀਰੀਅਲ ਕਿੱਲਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਦੋਸ਼ੀ ਸੀਰੀਅਲ ਕਿਲਰ , ਜਿਸ ਦੇ ਪੀੜਤਾਂ ਵਿੱਚ ਦੋ ਨੌਜਵਾਨ ਲੜਕੇ ਵੀ ਸ਼ਾਮਿਲ ਸਨ, ਦੀ ਐਤਵਾਰ ਨੂੰ ਇੰਡੀਆਨਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। ਕੈਲੀਫੋਰਨੀਆ ਦੇ ਰਿਵਰਸਾਈਡ ਕਾਉਂਟੀ ਵਿੱਚ ਵਕੀਲਾਂ ਦੇ ਇਕ ਬਿਆਨ ਅਨੁਸਾਰ  ਜੋਸੇਫ ਐਡਵਰਡ ਡੰਕਨ ਨਾਮਕ ਸੀਰੀਅਲ ਕਿੱਲਰ ਦੀ ਮੌਤ ਯੂਨਾਈਟਿਡ ਸਟੇਟ ਪੈਨਸ਼ਨਰੀ, ਟੈਰੇ ਹੌਟੇ ਦੇ ਨੇੜੇ ਮੈਡੀਕਲ ਸੈਂਟਰ ਵਿੱਚ ਹੋਈ ਹੈ। ਅਧਿਕਾਰੀਆਂ ਅਨੁਸਾਰ ਡੰਕਨ(58) ਟਰਮੀਨਲ ਦਿਮਾਗ  ਕੈਂਸਰ ਨਾਲ ਪੀੜਤ ਸੀ। ਇਸ ਵਿਅਕਤੀ ਡੰਕਨ ਨੂੰ 2005 ਵਿੱਚ ਕੋਇਰ ਡੀਲਿਨ, ਇਡਾਹੋ ਤੋਂ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਰਨ ਦਾ ਦੋਸ਼ੀ ਪਾਇਆ ਗਿਆ ਸੀ। ਉਸਨੇ ਇੱਕ ਲੜਕੇ ਦੀ ਹੱਤਿਆ ਤੋਂ ਪਹਿਲਾਂ ਘਰ ਵਿੱਚੋਂ ਦੋ ਬੱਚਿਆਂ ਡਿਲਨ ਅਤੇ ਸ਼ਾਸਤਾ ਗਰੋਇਨ ਨੂੰ ਅਗਵਾ ਕਰਕੇ ਉਹਨਾਂ ਨੂੰ ਮੋਨਟਾਨਾ ਵਿੱਚ ਤਸੀਹੇ ਦਿੱਤੇ। ਸ਼ਸਤਾ ਗਰੋਇਨ ਇਸ ਹੱਤਿਆਕਾਂਡ ਵਿੱਚ ਇਕਲੌਤਾ ਬਚਿਆ ਸੀ। ਇਸ ਦੇ ਬਾਅਦ, ਡੰਕਨ ਨੂੰ 1997 ਵਿੱਚ ਰਿਵਰਸਾਈਡ ਕਾਉਂਟੀ ਦੇ 10 ਸਾਲਾ ਐਂਥਨੀ ਮਾਰਟੀਨੇਜ਼ ਦੀ ਮੌਤ ਦੀ ਸੁਣਵਾਈ ਲਈ ਦੱਖਣੀ ਕੈਲੀਫੋਰਨੀਆ ਭੇਜ ਦਿੱਤਾ ਗਿਆ ਸੀ। ਡੰਕਨ, ਜੋ ਕਿ ਟਾਕੋਮਾ, ਵਾਸ਼ਿੰਗਟਨ ਦਾ ਰਹਿਣ ਵਾਲਾ ਹੈ, ਨੂੰ ਇਸ ਕਤਲ ਨਾਲ ਜੋੜਿਆ ਗਿਆ ਸੀ ਅਤੇ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਸੀ। ਇਸ ਸਾਲ ਦੇ ਸ਼ੁਰੂ ਵਿੱਚ ਅਦਾਲਤ ਵਿੱਚ ਅਟਾਰਨੀਆਂ ਨੇ ਖੁਲਾਸਾ ਕੀਤਾ ਕਿ ਡੰਕਨ ਦਾ ਪਿਛਲੀ ਅਕਤੂਬਰ ਵਿੱਚ ਦਿਮਾਗ ਦੀ ਸਰਜਰੀ ਹੋਈ ਸੀ ਅਤੇ ਉਸ ਨੂੰ ਗਲਿਓਬਲਾਸਟੋਮਾ, ਸਟੇਜ਼ 4 ਦਿਮਾਗ ਦਾ ਕੈਂਸਰ ਸੀ।  ਅਦਾਲਤ ਦੇ ਰਿਕਾਰਡ ਅਨੁਸਾਰ, ਉਸਨੇ ਕੀਮੋਥੈਰੇਪੀ ਅਤੇ ਰੇਡੀਏਸ਼ਨ ਤੋਂ ਇਨਕਾਰ ਕਰ ਦਿੱਤਾ ਸੀ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans