Menu

ਮੈਰੀਲੈਂਡ ਵਿੱਚ ਮਿਲੇ ਸਿਵਲ ਵਾਰ ਨਾਲ ਸੰਬੰਧਿਤ ਬੰਬ ਨੂੰ ਕੀਤਾ ਗਿਆ ਨਕਾਰਾ

ਫਰਿਜ਼ਨੋ (ਕੈਲੀਫੋਰਨੀਆ), 29 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) –  ਮੈਰੀਲੈਂਡ ਵਿੱਚ ਪਿਛਲੇ ਹਫਤੇ  ਸਿਵਲ ਯੁੱਧ ਨਾਲ ਸੰਬੰਧਿਤ ਮਿਲੇ ਇੱਕ ਜਿੰਦਾ ਬੰਬ ਦੇ ਗੋਲੇ ਨੂੰ  ਬੰਬ ਸਕੁਐਡ ਦੁਆਰਾ ਨਕਾਰਾ ਬਣਾਇਆ ਗਿਆ ਹੈ। ਮੈਰੀਲੈਂਡ ਵਿੱਚ ਇੱਕ ਘਰ ਦੇ ਮਾਲਕ ਨੇ ਇਸ ਵਿਸਫੋਟਕ ਸਮੱਗਰੀ ਦੇ ਮਿਲਣ ਤੋਂ ਬਾਅਦ ਰਾਜ ਦੇ ਫਾਇਰ ਮਾਰਸ਼ਲ ਨਾਲ ਸੰਪਰਕ ਕੀਤਾ । ਇਹ ਬੰਬ ਉਸਦੇ ਇੱਕ ਪਰਿਵਾਰਕ ਮੈਂਬਰ ਨੂੰ ਬਾਲਟੀਮੋਰ ਤੋਂ ਲੱਗਭਗ 50 ਮੀਲ ਪੱਛਮ ਵਿੱਚ, ਫਰੈਡਰਿਕ ਵਿੱਚ ਮੋਨੋਸੀ ਬੈਟਲਫੀਲਡ ਦੇ ਕੋਲ ਮਿਲਿਆ ਅਤੇ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਇਸ ਵਿਸਫੋਟਕ ਪਦਾਰਥ ਨੂੰ  ਲਾਈਵ ਦੱਸਿਆ ਸੀ। ਬੰਬੀ ਟੈਕਨੀਸ਼ੀਅਨਾਂ ਨੇ ਇਸ ਵਿਸਫੋਟਕ ਸਮੱਗਰੀ ਨੂੰ ਹੇਗ੍ਰਸਟਾਊਨ ਵਿੱਚ ਬੀਵਰ ਕ੍ਰੀਕ ਕਿਏਰੀ ਵਿੱਚ ਭੇਜਿਆ, ਜਿੱਥੇ ਅਧਿਕਾਰੀਆਂ ਨੇ ਇਸਦਾ ਐਮਰਜੈਂਸੀ ਨਿਪਟਾਰਾ ਕੀਤਾ। ਫਾਇਰ ਮਾਰਸ਼ਲ ਦੇ ਦਫਤਰ ਅਨੁਸਾਰ ਸਿਵਲ ਯੁੱਧ ਤੋਂ ਮਿਲਟਰੀ ਆਰਡੀਨੈਂਸ ਦੀ ਭਾਲ ਮੈਰੀਲੈਂਡ ਵਿੱਚ  ਅਸਧਾਰਨ ਨਹੀਂ ਹੈ, ਅਤੇ ਇਹ ਉਪਕਰਣ ਉਸੇ ਤਰ੍ਹਾਂ ਦਾ ਹੀ ਖ਼ਤਰਾ ਪੈਦਾ ਕਰਦੇ ਹਨ, ਜਿਸ ਲਈ ਸ਼ੁਰੂ ਵਿੱਚ ਤਿਆਰ ਕੀਤੇ ਗਏ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਅਜਿਹੀਆਂ ਵਿਸਫੋਟਕ ਵਸਤੂਆਂ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ, ਕਿਉਂਕਿ ਇਹ ਜਾਨਲੇਵਾ ਹੋ ਸਕਦੀਆਂ ਹਨ। 2008 ਵਿੱਚ, ਇੱਕ ਵਿਅਕਤੀ ਦੀ ਸਿਵਲ ਯੁੱਧ ਨਾਲ ਸੰਬੰਧਿਤ ਇੱਕ ਬੰਬ ਨਾਲ ਛੇੜਛਾੜ ਕਰਨ ਦੌਰਾਨ ਉਸਦੇ ਫਟਣ ਨਾਲ ਮੌਤ ਹੋ ਗਈ ਸੀ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans