ਫਾਜ਼ਿਲਕਾ 27 ਮਾਰਚ (ਰਿਤਿਸ਼) – ਹਲਕਾ ਫਾਜ਼ਿਲਕਾ ਦੇ ਪਿੰਡ ਨਵੇਂ ਮੁੰਬੇ ਕੇ ਦੇ ਸ਼ਹੀਦ ਹੋਏ ਕਿਸਾਨ ਦੀ ਅੰਤਿਮ ਅਰਦਾਸ ਮੌਕੇ ਸ਼ਾਮਲ ਹੋਇਆ ਮਾਨਯੋਗ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਅਤੇ ਕਿਹਾ ਕਿ ਭਜਨ ਸਿੰਘ ਕਿਸਾਨ ਹੋਣ ਦੇ ਨਾਤੇ ਪਿਛਲੇ ਤਿੰਨ ਮਹੀਨਿਆਂ ਪਹਿਲਾ ਟਿੱਕਰੀ ਬਾਰਡਰ ਦਿੱਲੀ ਵਿਖੇ ਗਏ ਹੋਏ ਸਨ ਅਚਾਨਕ ਦਿੱਲੀ ਵਿਖੇ 18 ਮਾਰਚ ਨੂੰ ਭਜਨ ਸਿੰਘ ਜੀ ਦੀ ਹੋਈ ਮੌਤ ਹੋ ਗਈ ਘੁਬਾਇਆ ਜੀ ਨੇ ਕਿਹਾ ਕਿ ਸ਼ਹੀਦ ਹੋਇ ਕਿਸਾਨ ਸ਼੍ਰੀ ਭਜਨ ਸਿੰਘ ਜੀ ਦਾ ਇਸ ਦੁਨੀਆਂ ਚੋ ਤੁਰ ਜਾਣਾ ਵੱਡੇ ਘਾਟੇ ਵਾਲੀ ਗੱਲ ਹੈ ਭੱਜਨ ਸਿੰਘ ਵਰਗੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਵਿਖੇ ਮੋਦੀ ਸਰਕਾਰ ਦੇ ਖਿਲਾਫ ਧਰਨੇ ਲਗਾ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਘੁਬਾਇਆ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅੱਜ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਘੁਬਾਇਆ ਜੀ ਨੇ ਕਿਸਾਨ ਆਗੂ ਸ਼੍ਰੀ ਭੱਜਨ ਸਿੰਘ ਜੀ ਦੀ ਧਰਮ ਪਤਨੀ ਸ਼੍ਰੀਮਤੀ ਸੁਮਿਤਰਾ ਬਾਈ ਜੀ ਨੂੰ ਮਾਲੀ ਸਹਾਇਤਾ ਲਈ ਉਹਨਾਂ ਜੀ ਦੇ ਅੰਤਿਮ ਅਰਦਾਸ ਮੌਕੇ ਤਿੰਨ ਲੱਖ ਰੁਪਏ ਦਾ ਚੈਕ ਦਿੱਤਾ ਦੱਸਣਾ ਬਣਦਾ ਹੈ ਕਿ ਭਜਨ ਸਿੰਘ ਜੀ ਦੇ ਅੰਤਿਮ ਸੰਸਕਾਰ ਤੇ ਪੰਜਾਬ ਸਰਕਾਰ ਵਲੋ 2 ਲੱਖ ਰੁਪਏ ਦਾ ਚੈਕ ਵੀ ਦਿੱਤਾ ਗਿਆ ਸੀ
ਇਸ ਮੌਕੇ ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਨਵਜੀਵਨ ਛਾਬੜਾ ਨਾਇਥ. ਤਹਿਸੀਲਦਾਰ, ਡੀ ਐਸ ਪੀ ਸ਼੍ਰੀ ਪੰਨੂ ਸਾਹਿਬ, ਜਗਤਾਰ ਸਿੰਘ ਸਰਪੰਚ, ਗੁਰਦੇਵ ਸਿੰਘ ਸਰਪੰਚ ਨਿਰਮਲ ਸਿੰਘ, ਅਜਿਤ ਸਿੰਘ, ਜਸਵੀਰ ਸਿੰਘ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ ਪੀ ਏ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।