Menu

ਨਗਰ ਕੋਂਸਲ ਫਾਜਿਲਕਾ ਵੱਲੋਂ ਕੀਤੀ ਗਈ ਬਰਸਾਤੀ ਨਾਲਿਆਂ ਦੀ ਸਫਾਈ-ਰਜ਼ਨੀਸ਼ ਕੁਮਾਰ

ਫਾਜ਼ਿਲਕਾ 26 ਮਾਰਚ (ਰਿਤਿਸ਼) – ਐਸ.ਡੀ.ਐਮ ਫਾਜ਼ਿਲਕਾ ਤੇ ਨਗਰ ਕੋਂਸਲ ਫਾਜਿਲਕਾ ਦੇ ਪ੍ਰਬੰਧਕ ਸ਼੍ਰੀ ਕੇਸ਼ਵ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਜ ਸਾਧਕ ਅਫਸਰ ਨਗਰ ਕੋਂਸਲ ਫਾਜਿਲਕਾ ਸ਼੍ਰੀ ਰਜਨੀਸ਼ ਕੁਮਾਰ ਦੀ ਅਗਵਾਈ ਹੇਠ ਆਉਣ ਵਾਲੇ ਬਰਸਾਤੀ ਸੀਜਨ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੀ ਨਿਕਾਸੀ ਲਈ ਬਣੇ ਬਰਸਾਤੀ ਨਾਲੇਆਂ ਦੀ ਸਾਫ ਸਫਾਈ ਦਾ ਕੰਮ ਸ਼ਡਿਉਲ ਬਣਾ ਕੇ ਲੜੀਵਾਰ ਸ਼ੁਰੂ ਕਰਵਾਇਆ ਗਿਆ।
ਕਾਰਜ ਸਾਧਕ ਅਫਸਰ ਸ਼੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਮਦਨ ਗੋਪਾਲ ਰੋਡ ਤੇ ਬਣੇ ਬਰਸਾਤੀ ਨਾਲੇ ਦੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ।ਉਨ੍ਹਾ ਕਿਹਾ ਸ਼ਹਿਰ ਵਾਸੀਆਂ ਨੂੰ ਬਰਸਾਤੀ ਸੀਜਨ ਦੌਰਾਨ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ।
ਇਸ ਮੋਕੇ ਸੈਂਨਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਜੀ ਵੱਲੋ ਦੱਸਿਆਂ ਗਿਆ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਵਿੱਚ ਸ਼ਹਿਰ ਵਿੱਚ ਬਣੇ ਬਰਸਾਤੀ ਨਾਲੇਆਂ ਦੀ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਤਾਂ ਜ਼ੋ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਅਤੇ ਸ਼ਹਿਰ ਵਿੱਚ ਪਾਣੀ ਨਾ ਖੜਾ ਹੋ ਹੋਵੇ।
ਇਸ ਮੋਕੇ ਸਫਾਈ ਇੰਚਾਰਜ ਮੋਹਨ ਲਾਲ ਹਾਜਰ ਰਹੇ।

Listen Live

Subscription Radio Punjab Today

Our Facebook

Social Counter

  • 18960 posts
  • 1 comments
  • 0 fans

Log In