Menu

ਬੋਸਟਨ ਵਿੱਚ ਉਬਰ ਡਰਾਈਵਰ ਨੇ ਕੀਤੀ ਮਹਿਲਾ ਯਾਤਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼

ਫਰਿਜ਼ਨੋ (ਕੈਲੀਫੋਰਨੀਆ), 23 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਬੋਸਟਨ ਵਿੱਚ ਉਬਰ ਟੈਕਸੀ ਦੇ ਇੱਕ ਡਰਾਈਵਰ ਨੇ ਇੱਕ ਮਹਿਲਾ ਯਾਤਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਡਰਾਈਵਰ ਜਿਸ ‘ਤੇ ਇੱਕ ਔਰਤ ਨੂੰ ਆਪਣੀ ਕਾਰ ਦੇ ਅੰਦਰ ਲੌਕ ਲਗਾਉਣ ਦਾ ਦੋਸ਼ ਹੈ, ਨੂੰ ਸੋਮਵਾਰ ਦੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੋਸਟਨ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਟਨ, ਮੈਸਾਚਿਉਸੇਟਸ ਦੇ 47 ਸਾਲਾ ਕਮਲ ਐਸਸਾਲਕ ਨੂੰ ਸ਼ਨੀਵਾਰ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਘਟਨਾ ਦੀ ਪੀੜਤ ਔਰਤ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਵੀਰਵਾਰ ਨੂੰ ਉਸਦੇ ਉਬਰ ਟੈਕਸੀ ਵਿੱਚ ਚੜਨ ਦੇ ਬਾਅਦ ਡਰਾਈਵਰ ਅਜੀਬ ਜਿਹਾ ਵਰਤਾਓ ਕਰ ਰਿਹਾ ਸੀ।ਇਸ ਲਈ ਉਸਨੇ ਡਰਾਈਵਰ ਨੂੰ  ਉਤਾਰ ਦੇਣ ਦੀ ਬੇਨਤੀ ਕੀਤੀ। ਪਰ ਡਰਾਈਵਰ ਨੇ ਕਾਰ ਦੇ ਲੌਕ ਨੂੰ ਲਗਾ ਦਿੱਤਾ। ਇਸ ਦੌਰਾਨ ਪੀੜਤ ਮਹਿਲਾ  ਨੇ ਰੌਲਾ ਪਾਉਣ ਅਤੇ ਸ਼ੀਸ਼ੇ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ  ਵਿਅਕਤੀ ਨੇ ਵਾਹਨ ਦੇ ਪਿਛਲੇ ਯਾਤਰੀ ਖੇਤਰ ਵਿੱਚ ਚੜ੍ਹਨਾ ਸ਼ੁਰੂ ਕਰ ਦਿੱਤਾ। ਇਸ ਉਪਰੰਤ ਔਰਤ ਡਰਾਈਵਰ ਦੀ ਸੀਟ ਤੇ ਜਾ ਕੇ ਕਾਰ ਦੀ ਵਿੰਡੋ ਖੋਲ੍ਹ ਕੇ ਭੱਜਣ ਵਿੱਚ ਸਫਲ ਹੋ ਗਈ। ਇਸ ਹਾਦਸੇ ਨੂੰ ਉਬਰ ਨੇ ਭਿਆਨਕ ਦੱਸਿਆ ਹੈ ਅਤੇ ਡਰਾਈਵਰ ਨੂੰ ਉਬਰ ਤੋਂ ਹਟਾ ਦਿੱਤਾ ਹੈ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans