Menu

ਕਾਮੇਡੀਅਨ ਕੇਨ ਜੇਓਂਗ ਨੇ ਐਟਲਾਂਟਾ ਸਪਾ ਗੋਲੀਬਾਰੀ ਦੇ ਪੀੜਤ ਪਰਿਵਾਰਾਂ ਨੂੰ ਦਿੱਤਾ 50,000 ਡਾਲਰ ਦਾ ਦਾਨ

ਫਰਿਜ਼ਨੋ (ਕੈਲੀਫੋਰਨੀਆ), 23 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਦਾਕਾਰ ਅਤੇ ਹਾਸਰਸ ਕਲਾਕਾਰ ਕੇਨ ਜਿਓਂਗ ਨੇ ਪਿਛਲੇ ਹਫਤੇ ਐਟਲਾਂਟਾ ਖੇਤਰ ਦੇ ਤਿੰਨ ਥਾਵਾਂ ‘ਤੇ ਹੋਈ ਗੋਲੀਬਾਰੀ’ ਚ ਮਾਰੇ ਗਏ ਪੀੜਤਾਂ ਦੇ ਪਰਿਵਾਰਾਂ ਨੂੰ 50,000 ਡਾਲਰ ਦਾਨ ਕੀਤੇ ਹਨ। ਕੇਨਡ੍ਰਿਕ ਜਿਓਂਗ ਵੱਲੋਂ ਇਸ ਗੋਲੀਬਾਰੀ ਵਿੱਚ ਮਰਨ ਵਾਲੇ ਸੂਨ ਚੁੰਗ ਪਾਰਕ, ​​ਹਯੂਨ ਜੁਗ ਗ੍ਰਾਂਟ, ਸੁਨਚਾ ਕਿਮ, ਜ਼ਿਆਓਜੀ ਟੈਨ ਅਤੇ ਯੋਂਗ ਯੂ ਦੇ ਪਰਿਵਾਰਾਂ ਲਈ ਚਲਾਏ “ਗੋ ਫੰਡ ਮੀ” ਪੇਜ਼ ਮੁਹਿੰਮ ਲਈ ਪੰਜ ਥਾਵਾਂ ਤੇ 10,000 ਡਾਲਰ ਦਾਨ ਕੀਤੇ ਗਏ ਹਨ। ਅਧਿਕਾਰੀਆਂ ਨੇ ਹਮਲੇ ਦੇ ਪੀੜਤਾਂ ਵਜੋਂ ਡੇਲਾਇਨਾ ਐਸ਼ਲੇ ਯੌਨ, ਪੌਲ ਆਂਡਰੇ ਮਿਸ਼ੇਲਜ਼ ਅਤੇ ਡੇਓਯੁ ਫੇਂਗ ਦੀ ਵੀ ਪਛਾਣ ਕੀਤੀ ਹੈ। ਜੇਓਂਗ, ਜਿਸ ਦੇ ਮਾਪੇ ਦੱਖਣੀ ਕੋਰੀਆ ਤੋਂ ਅਮਰੀਕਾ ਆਏ ਸਨ, ਨੇ ਆਪਣੇ ਟਵਿੱਟਰ ਅਕਾਉਂਟ ਤੇ ਕੁੱਝ ਫੰਡ ਇਕੱਤਰ ਕਰਨ ਦੀਆਂ ਮੁਹਿੰਮਾਂ ਵੀ ਸਾਂਝੀਆਂ ਕੀਤੀਆਂ ਹਨ। ਉਸਨੇ ਆਪਣੇ ਅਕਾਉਂਟ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਸ਼ੂਟਿੰਗ ਤੋਂ ਬਾਅਦ ਏਸ਼ੀਆਈ ਨਸਲਵਾਦ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ। ਐਟਲਾਂਟਾ ਵਿੱਚ ਹੋਈ ਗੋਲੀਬਾਰੀ ਵਿੱਚ ਅੱਠ ਪੀੜਤਾਂ ਵਿਚੋਂ ਛੇ ਏਸ਼ੀਆਈ ਮੂਲ ਦੀਆਂ ਔਰਤਾਂ ਸਨ। ਪਿਛਲੇ ਸਾਲ ਏਸ਼ੀਆ ਵਿਰੋਧੀ ਨਫ਼ਰਤ ਦੀਆਂ ਤਕਰੀਬਨ 3,800 ਘਟਨਾਵਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਔਰਤਾਂ ਦੁਆਰਾ  68 ਪ੍ਰਤੀਸ਼ਤ ਰਿਪੋਰਟਾਂ ਕੀਤੀਆਂ ਗਈਆਂ ਹਨ। ਇਹ ਅੰਕੜੇ ਪਿਛਲੇ ਹਫਤੇ ਦੀ ਗੋਲੀਬਾਰੀ ਤੋਂ ਪਹਿਲਾਂ ਸਟਾਪ ਏ ਪੀ ਆਈ ਹੇਟ ਦੁਆਰਾ  ਕੀਤੀ ਖੋਜ ਅਨੁਸਾਰ ਜਾਰੀ ਕੀਤੇ ਗਏ ਹਨ।

ਭਾਜਪਾ ਨੇ ਦਿੱਲੀ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 6 ਮਈ : ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਜੋਰਾਂ ਸ਼ੋਰਾਂ ‘ਤੇ ਚੱਲ…

ਸਾਂਸਦ ਬ੍ਰਿਜ ਭੂਸ਼ਣ ਦੇ ਪੁੱਤਰ…

ਲਖਨਊ, 6 ਮਈ 2024 : ਪ੍ਰਸ਼ਾਸਨ ਨੇ…

ਹਵਾਈ ਫੌਜ ਦੇ ਕਾਫਲੇ ‘ਤੇ…

6 ਮਈ 2024: 4 ਮਈ ਨੂੰ ਜੰਮੂ-ਕਸ਼ਮੀਰ ਦੇ…

ਬੱਚੇ ਨੇ ਗੇਂਦ ਸਮਝ ਕੇ…

6 ਮਈ 2024- : ਪੱਛਮੀ ਬੰਗਾਲ ਦੇ…

Listen Live

Subscription Radio Punjab Today

ਮੰਦਭਾਗੀ ਖਬਰ-ਆਸਟ੍ਰੇਲੀਆ ‘ਚ ਇੱਕ ਭਾਰਤੀ ਨੌਜਵਾਨ ਦਾ…

6 ਮਈ 2024-ਆਸਟ੍ਰੇਲੀਆ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਮੈਲਬੌਰਨ ‘ਚ ਇੱਕ ਭਾਰਤੀ ਨੌਜਵਾਨ ਦੀ ਚਾਕੂ ਮਾਰ…

ਗੋਲਡੀ ਬਰਾੜ ਦੀ ਮੌਤ ਦੀ…

2 ਮਈ 2024-: ਬੀਤੇ ਦਿਨੀਂ ਖਬਰ ਆਈ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Our Facebook

Social Counter

  • 40155 posts
  • 0 comments
  • 0 fans