Menu

ਅਮਰੀਕਾ : ਬੋਲਡਰ ਦੇ ਕਿੰਗ ਸੂਪਰਜ਼ ਸਟੋਰ ‘ਚ ਹੋਈ ਗੋਲੀਬਾਰੀ, ਪੁਲਿਸ ਅਧਿਕਾਰੀ ਸਮੇਤ ਹੋਈ 10 ਲੋਕਾਂ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ), 23 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਕੋਲੋਰਾਡੋ ਵਿੱਚ ਬੋਲਡਰ ਦੇ ਕਿੰਗ ਸੂਪਰਜ਼ ਸਟੋਰ ਵਿੱਚ ਇੱਕ ਬੰਦੂਕਧਾਰੀ ਨੇ ਸੋਮਵਾਰ ਦੁਪਹਿਰ ਨੂੰ ਗੋਲੀਬਾਰੀ ਕਰਕੇ 10 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ, ਜਿਹਨਾਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲੇ ਦੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਪਰ ਅਧਿਕਾਰੀਆਂ ਅਨੁਸਾਰ ਇਸ ਗੋਲੀਬਾਰੀ ਦੀ ਜਾਂਚ ਪੜਤਾਲ ਕਰਨ ਵਿੱਚ ਕਈ ਦਿਨ ਲੱਗ ਸਕਦੇ ਹਨ। ਬੋਲਡਰ ਦੇ ਪੁਲਿਸ ਮੁਖੀ ਮਾਰੀਸ ਹੈਰੋਲਡ ਨੇ ਸੋਮਵਾਰ ਦੀ ਰਾਤ ਨੂੰ ਇੱਕ ਕਾਨਫਰੰਸ ਵਿੱਚ ਮ੍ਰਿਤਕ ਪੁਲਿਸ ਅਧਿਕਾਰੀ ਦੀ ਪਛਾਣ 51 ਸਾਲਾ ਏਰਿਕ ਟੈਲੀ ਵਜੋਂ ਕੀਤੀ, ਜੋ 2010 ਤੋਂ ਵਿਭਾਗ ਵਿੱਚ ਸੇਵਾਵਾਂ ਨਿਭਾ ਰਿਹਾ ਸੀ ਅਤੇ ਗੋਲੀਬਾਰੀ ਵਾਲੀ ਥਾਂ ‘ਤੇ ਜਵਾਬ ਦੇਣ ਲਈ ਮੌਜੂਦ ਸੀ।ਅਧਿਕਾਰੀਆਂ ਅਨੁਸਾਰ ਸ਼ੂਟਿੰਗ ਦੁਪਹਿਰ 2:30 ਵਜੇ ਤੋਂ ਬਾਅਦ ਸ਼ੁਰੂ ਹੋਈ। ਕੁੱਝ ਗਵਾਹਾਂ ਨੇ ਸ਼ੂਟਰ ਨੂੰ ਸਟੋਰ ਵਿੱਚ ਆਉਂਦੇ ਵੇਖਿਆ ਅਤੇ ਉਹਨਾਂ ਅਨੁਸਾਰ ਉਸਨੇ ਅੰਦਰ ਆਉਦਿਆਂ ਹੀ ਬਿਨਾਂ ਕੁੱਝ ਬੋਲੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ।
ਇਸ ਗੋਲੀਬਾਰੀ ਦਾ ਜਵਾਬ ਦੇਣ ਲਈ ਪੁਲਿਸ ਵਿਭਾਗ ਨੇ ਕਈ ਸੈਨਿਕਾਂ ਨੂੰ ਭੇਜਿਆ ਅਤੇ ਫਾਇਰ ਟਰੱਕਾਂ, ਐਂਬੂਲੈਂਸਾਂ, ਹਥਿਆਰਬੰਦ ਵਾਹਨ, ਹੈਲੀਕਾਪਟਰਾਂ ਅਤੇ ਪੁਲਿਸ ਕਾਰਾਂ ਨੇ ਵੀ ਕਾਰਵਾਈ ਕੀਤੀ । ਇਸਦੇ ਇਲਾਵਾ  ਗੋਲੀਬਾਰੀ ਦਾ ਜਵਾਬ ਦੇਣ ਲਈ ਡਰੋਨ ਵੀ ਵਰਤੇ ਗਏ।ਪੁਲਿਸ ਦੁਆਰਾ ਦੋਸ਼ੀ ਨੂੰ ਬਿਨਾਂ ਹਥਿਆਰ ਦੇ ਬਾਹਰ ਆਉਣ ਲਈ ਕਿਹਾ ਗਿਆ ਅਤੇ ਤਕਰੀਬਨ ਇੱਕ ਘੰਟੇ ਵਿੱਚ, ਇੱਕ ਦਾੜ੍ਹੀ ਵਾਲੇ ਆਦਮੀ ਨੂੰ ਹੱਥਕੜੀ ਵਿੱਚ ਸਟੋਰ ਤੋਂ ਬਾਹਰ ਲਿਜਾਇਆ ਗਿਆ,ਜਿਸਦੇ ਕੋਈ ਕਮੀਜ਼ ਅਤੇ ਜੁੱਤੀ ਨਹੀਂ ਪਾਈ ਸੀ।ਅਮਰੀਕਾ ਵਿੱਚ ਥੋੜੇ ਦਿਨਾਂ ਦੇ ਫਰਕ ਨਾਲ ਇਹ ਗੋਲੀਬਾਰੀ ਹੋਈ ਹੈ। ਇਸਤੋਂ ਪਹਿਲਾਂ ਐਟਲਾਟਾਂ ਦੇ ਮਸਾਜ ਸੈਂਟਰਾਂ ਵਿੱਚ ਗੋਲੀਬਾਰੀ ਕੀਤੀ ਗਈ ਸੀ।

UPSC ਨੇ ਐਲਾਨੇ ਸਿਵਲ ਸੇਵਾਵਾਂ 2023 ਦੇ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਮੰਗਲਵਾਰ ਨੂੰ ਸਿਵਲ ਸੇਵਾ ਪ੍ਰੀਖਿਆ 2023 ਦੇ ਨਤੀਜਿਆਂ…

ਸੁਪਰੀਮ ਕੋਰਟ ਤੋਂ ਅੱਜ ਵੀ…

16 ਅਪ੍ਰੈਲ 2024 : ਐਲੋਪੈਥੀ ਦੇ ਖਿਲਾਫ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

ਨਦੀ ‘ਚ ਪਲਟੀ ਸਕੂਲੀ ਬੱਚਿਆਂ…

ਸ੍ਰੀਨਗਰ, 16 ਅਪ੍ਰੈਲ 2024 : ਸ੍ਰੀਨਗਰ ਦੇ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39751 posts
  • 0 comments
  • 0 fans