Menu

 ਫਾਜ਼ਿਲਕਾ : ਕੋਵਿਡ ਦੇ ਮੱਦੇਨਜਰ ਜ਼ਿਲਾ ਮੈਜਿਸਟੇ੍ਰਟ ਵੱਲੋਂ ਨਵੀਂਆਂ ਪਾਬੰਦੀਆਂ ਲਾਗੂ

ਫਾਜ਼ਿਲਕਾ, 23 ਮਾਰਚ (ਰਿਤਿਸ਼) – ਕੋਵਿਡ ਦੇ ਵੱਧਦੇ ਕੇਸਾਂ ਦੇ ਮੱਦੇਨਜਰ ਜ਼ਿਲਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ ਨਵੀਂਆਂ ਪਾਬੰਦੀਆਂ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਹਨ। ਧਾਰਾ 144 ਤਹਿਤ ਜਾਰੀ ਹਦਾਇਤਾਂ ਅਨੁਸਾਰ ਜ਼ਿਲੇ ਵਿਚ 31 ਮਾਰਚ 2021 ਤੱਕ ਸਕੂਲ ਕਾਲਜ ਨੂੰ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਪਰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਕੰਮ ਤੇ ਆਵੇਗਾ। ਇਸੇ ਤਰਾਂ ਮੈਡੀਕਲ ਅਤੇ ਨਰਸਿੰਗ ਕਾਲਜਾਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਸੀਨੇਮਾ ਹਾਲ, ਥਿਏਟਰ, ਮਲਟੀਪਲੈਕਸ ਆਦਿ 50 ਫੀਸਦੀ ਸਮਰੱਥਾ ਜਾਂ ਵੱਧ ਤੋਂ ਵੱਧ 100 ਲੋਕਾਂ ਤੱਕ ਹੀ ਇਕ ਵੇਲੇ ਅੰਦਰ ਆਉਣ ਦੀ ਆਗਿਆ ਹੋਵੇਗੀ। ਇਸੇ ਤਰਾਂ ਹਰ ਸ਼ਨੀਵਾਰ 11 ਤੋਂ 12 ਵਜੇ ਤੱਕ ਕੋਵਿਡ ਕਾਰਨ ਜਾਨਾਂ ਗੁਆਉਣ ਵਾਲਿਆਂ ਨੂੰ ਨਮਨ ਕਰਨ ਹਿੱਤ ਸੜਕੀ ਆਵਾਜਾਈ ਨਹੀਂ ਹੋਵੇਗੀ। ਇਸ ਸਮੇਂ ਦੌਰਾਨ ਸੜਕਾਂ ਤੇ ਕੋਈ ਵਾਹਨ ਨਹੀਂ ਚੱਲੇਗਾ। ਇਸੇ ਤਰਾਂ ਲੋਕਾਂ ਨੂੰ ਜਨਤਕ ਥਾਂਵਾਂ ਤੇ ਮਾਸਕ ਲਗਾਉਣ, 6 ਫੁੱਟ ਦੀ ਦੂਰੀ ਰੱਖਣ, ਖੁੱਲੇ ਵਿਚ ਨਾ ਥੁੱਕਣ ਲਈ ਪਾਬੰਦ ਕੀਤਾ ਗਿਆ ਹੈ। ਪਬਲਿਸ ਟਰਾਂਸਪੋਰਟ ਵਿਚ ਵੀ ਮਾਸਕ ਅਤੇ ਹੋਰ ਸਾਵਧਾਨੀਆਂ ਲਾਜਮੀ ਕੀਤੀਆਂ ਗਈਆਂ ਹਨ। ਪੁਲਿਸ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਖੁੱਲੇ ਵਿਚ ਬਿਨਾਂ ਮਾਸਕ ਘੁੰਮਣ ਵਾਲਿਆਂ ਦਾ ਆਰਟੀਪੀਸੀਆਰ ਟੈਸਟ ਕਰਵਾਇਆ ਜਾਵੇ। ਲੋਕਾਂ ਨੂੰ ਵੀ ਸਮਾਜਿਕ ਗਤੀਵਿਧੀਆਂ ਘੱਟ ਕਰਨ ਲਈ ਕਿਹਾ ਗਿਆ ਹੈ ਅਤੇ ਘਰਾਂ ਅੰਦਰ ਵੀ 10 ਤੋਂ ਜਿਆਦਾ ਮਹਿਮਾਨਾਂ ਦੇ ਆਉਣ ਤੇ ਰੋਕ ਹੈ। ਇਸੇ ਤਰਾਂ ਸਿਆਸੀ ਸਭਾਵਾਂ ਵਿਚ ਵੀ ਉਪਲਬੱਧ ਸਥਾਨ ਦੀ 50 ਫੀਸਦੀ ਸਮੱਰਥਾ ਜਾਂ ਖੁੱਲੇ ਵਿਚ ਵੱਧ ਤੋਂ ਵੱਧ 200 ਅਤੇ ਅੰਦਰ ਵੱਧ ਤੋਂ ਵੱਧ 100 ਲੋਕਾਂ ਦੇ ਹੀ ਇੱਕਠੇ ਹੋਣ ਦੀ ਆਗਿਆ ਹੋਵੇਗੀ।
ਇੰਨਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਜੇਲ੍ਹ ‘ਚ ਮਹਿਲਾ ਕੈਦੀ ਨਾਲ ਬਲਾਤਕਾਰ

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ ਜੀਂਦ ਵਿਚ ਇੱਕ ਮਹਿਲਾ ਕੈਦੀ ਨੂੰ ਦੋ ਕੈਦੀਆਂ ਨੇ ਨਸ਼ੀਲਾ ਪਦਾਰਥ ਪਿਲਾ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

ਨੌਜਵਾਨ ਦਾ ਦਿਨ ਦਿਹਾੜੇ ਗੋ.ਲੀਆਂ…

ਹਰਿਆਣਾ, 18 ਅਪ੍ਰੈਲ 2024- ਸੋਨੀਪਤ ਦੇ ਪਿੰਡ…

ਸੀਨੀਅਰ ਵੱਲੋਂ ਅਪਮਾਨਿਤ ਕੀਤੇ ਜਾਣ…

ਆਂਧਰਾ ਪ੍ਰਦੇਸ਼ , 18 ਅਪ੍ਰੈਲ 2024- ਸਾਬਕਾ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39800 posts
  • 0 comments
  • 0 fans