Menu

ਅਪ੍ਰੈਲ ਮਹੀਨੇ ਮੈਗਾ ਜਾਬ ਮੇਲਿਆਂ ਵਿਚ ਮਿਲਣੀਆਂ 10 ਹਜਾਰ ਨੌਕਰੀਆਂ- ਡਿਪਟੀ ਕਮਿਸ਼ਨਰ ਫਾਜ਼ਿਲਕਾ

ਫਾਜ਼ਿਲਕਾ, 23 ਮਾਰਚ (ਰਿਤਿਸ਼) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੁਰੂ ਕੀਤੇ ਘਰ ਘਰ ਰੋਜਗਾਰ ਮਿਸ਼ਨ ਤਹਿਤ ਅਪ੍ਰੈਲ ਮਹੀਨੇ ਫਾਜ਼ਿਲਕਾ ਜ਼ਿਲੇ ਵਿਚ ਤਿੰਨ ਮੈਗਾ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇੱਥੇ ਇਸ ਸਬੰਧੀ ਤਿਆਰੀਆਂ ਦੇ ਜਾਇਜੇ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਨੇ ਦੱਸਿਆ ਕਿ ਇਹ ਮੇਲੇ ਅਬੋਹਰ, ਫਾਜ਼ਿਲਕਾ ਅਤੇ ਜਲਾਲਾਬਾਦ ਵਿਖੇ ਕ੍ਰਮਵਾਰ 23, 28 ਅਤੇ 30 ਅਪ੍ਰੈਲ ਨੂੰ ਲਗਾਏ ਜਾਣਗੇ। ਉਨਾਂ ਨੇ ਜਾਣਕਾਰੀ ਦਿੱਤੀ ਕਿ ਇੰਨਾਂ ਤਿੰਨ ਮੇਲਿਆਂ ਦੌਰਾਨ ਜ਼ਿਲੇ ਦੇ ਨੌਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵਿਚ 10 ਹਜਾਰ ਨੌਕਰੀਆਂ ਦੀ ਆਫਰ ੳਪਲਬੱਧ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਨੌਜਵਾਨ ਰੋਜਗਾਰ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ। ਉਨਾਂ ਨੇ ਕਿਹਾ ਕਿ ਇਸ ਸਬੰਧੀ ਸਾਰੇ ਵਿਭਾਗ ਵੀ ਆਪਣੇ ਅਧੀਨ ਆਉਂਦੇ ਸੰਸਥਾਨਾਂ ਵਿਚ ਨੌਜਵਾਨਾਂ ਦੀ ਪਲੇਸਮੈਂਟ ਕਰਵਾਉਣ ਲਈ ਯਤਨ ਕਰਨ। ਉਨਾਂ ਨੇ ਕਿਹਾ ਕਿ ਵਿਭਾਗ ਇੰਨਾਂ ਮੇਲਿਆਂ ਦੌਰਾਨ ਸਰਕਾਰ ਦੀਆਂ ਸਵੈ ਰੋਜਗਾਰ ਅਤੇ ਹੋਰ ਸਕੀਮਾਂ ਸਬੰਧੀ ਵੀ ਸਟਾਲ ਲਗਾ ਕੇ ਲੋਕਾਂ ਨੂੰ ਜਾਣਕਾਰੀ ਦੇਣ। ਉਨਾਂ ਨੇ ਸਾਰੇ ਵਿਭਾਗਾਂ ਨੂੰ ਆਪਣੀਆਂ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੇਣ ਅਤੇ ਇੰਨਾਂ ਸਕੀਮਾਂ ਦਾ ਪ੍ਰਚਾਰ ਕਰਨ ਲਈ ਕਿਹਾ। ਉਨਾਂ ਨੇ ਜਿੰਨਾਂ ਸੰਸਥਾਨਾਂ ਵਿਚ ਰੋਜਗਾਰ ਮੇਲੇ ਲੱਗਣੇ ਹਨ ਉਨਾਂ ਨੂੰ ਵੀ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰਨ ਲਈ ਕਿਹਾ।
ਬੈਠਕ ਵਿਚ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਜ਼ਿਲਾ ਰੋਜਗਾਰ ਉਤਪੱਤੀ ਅਫ਼ਸਰ ਸ੍ਰੀ ਿਸ਼ਨ ਲਾਲ, ਪਲੇਸਮੈਂਟ ਅਫ਼ਸਰ ਸ੍ਰੀ ਰਾਜ ਸਿੰਘ, ਖੇਤੀਬਾੜੀ ਅਫ਼ਸਰ ਸ: ਗੁਰਮੀਤ ਸਿੰਘ ਚੀਮਾ ਵੀ ਹਾਜਰ ਸਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans