ਫਰਿਜ਼ਨੋ (ਕੈਲੀਫੋਰਨੀਆ), 22 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਟੈਕਸਾਸ ਰੋਡਹਾਊਸ ਰੈਸਟੋਰੈਂਟ ਚੇਨ ਦੇ ਸੰਸਥਾਪਕ ਅਤੇ ਸੀ ਈ ਓ ਕੈਂਟ ਟੇਲਰ ਦੀ ਮੌਤ ਹੋ ਗਈ ਹੈ,ਉਹ 65 ਸਾਲਾਂ ਦੇ ਸਨ। ਉਸਦੇ ਪਰਿਵਾਰ ਅਤੇ ਕੰਪਨੀ ਦਾ ਕਹਿਣਾ ਹੈ ਟੇਲਰ ਨੇ ਕੋਵਿਡ -19 ਨਾਲ ਸਬੰਧਤ ਲੱਛਣਾਂ ਤੋਂ ਪੀੜਤ ਹੋ ਕੇ ਆਪਣੀ ਜਾਨ ਲੈ ਲਈ, ਜਿਸ ਵਿੱਚ ਗੰਭੀਰ ਸਥਿਤੀ ਟਿੰਨੀਟਸ ਵੀ ਸ਼ਾਮਲ ਹੈ।ਟੇਲਰ ਦੇ ਪਰਿਵਾਰ ਅਤੇ ਕੰਪਨੀ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਟਿੰਨੀਟਸ ਇੱਕ ਆਮ ਸਥਿਤੀ ਹੈ ਜੋ ਇੱਕ ਜਾਂ ਦੋਨੋ ਕੰਨਾਂ ਵਿੱਚ ਸ਼ੋਰ ਜਾਂ ਹੋਰ ਆਵਾਜ਼ਾਂ ਪੈਦਾ ਕਰਦੀ ਹੈ ਅਤੇ ਮਾਹਿਰ ਅਨੁਸਾਰ ਕੋਰੋਨਾ ਵਾਇਰਸ ਟਿੰਨੀਟਸ ਦੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਟੇਲਰ ਨੇ ਹਾਲ ਹੀ ਵਿੱਚ ਟਿੰਨੀਟਸ ਨਾਲ ਪੀੜਤ ਫੌਜੀ ਮੈਂਬਰਾਂ ਦੀ ਸਹਾਇਤਾ ਲਈ ਕਲੀਨਿਕਲ ਅਧਿਐਨ ਲਈ ਫੰਡ ਦੇਣ ਲਈ ਘੋਸ਼ਣਾ ਕੀਤੀ ਸੀ। ਟੇਲਰ ਨੇ 1993 ਵਿੱਚ ਕਲਾਰਕਸਵਿਲੇ, ਇੰਡੀਆਨਾ ਵਿੱਚ ਟੈਕਸਾਸ ਰੋਡਹਾਊਸ ਰੈਸਟੋਰੈਂਟ ਖੋਲ੍ਹਿਆ, ਜੋ ਕਿ ਇਸ ਵੇਲੇ 49 ਰਾਜਾਂ ਅਤੇ 10 ਹੋਰ ਦੇਸ਼ਾਂ ਵਿੱਚ 610 ਰੈਸਟੋਰੈਂਟ ਚਲਾਉਂਦਾ ਹੈ। ਟੈਕਸਾਸ ਰੋਡਹਾਊਸ ਟੇਲਰ ਦੇ ਜੱਦੀ ਸ਼ਹਿਰ ਲੂਇਸਵਿਲ, ਕੈਂਟਕੀ ਵਿੱਚ ਸਥਿਤ ਹੈ।ਟੇਲਰ, ਦੀ ਵੀਰਵਾਰ ਦੇ ਦਿਨ ਮੌਤ ਹੋਣ ਦੇ ਬਾਅਦ ਆਪਣੇ ਪਿੱਛੇ ਆਪਣੇ ਮਾਪਿਆਂ, ਤਿੰਨ ਬੱਚੇ ਅਤੇ ਪੰਜ ਪੋਤੀ ਪੋਤਿਆਂ ਨੂੰ ਛੱਡ ਗਏ ਹਨ।