Menu

ਅਮਰੀਕਾ ਵਿੱਚ ਐਸਟਰਾਜ਼ੇਨੇਕਾ ਦੀ ਟ੍ਰਾਇਲ ਅਨੁਸਾਰ ਇਸਦੀ ਵੈਕਸੀਨ ਹੈ,79 ਪ੍ਰਤੀਸ਼ਤ ਪ੍ਰਭਾਵਸ਼ਾਲੀ

ਫਰਿਜ਼ਨੋ (ਕੈਲੀਫੋਰਨੀਆ), 22 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੋਰੋਨਾ ਟੀਕਾ , ਕੋਰੋਨਾ ਵਾਇਰਸ ਨੂੰ ਰੋਕਣ ਦੇ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਇਹ ਸਾਰੇ ਉਮਰ ਸਮੂਹਾਂ ਵਿੱਚ ਗੰਭੀਰ ਬਿਮਾਰੀ ਅਤੇ ਹਸਪਤਾਲ ਵਿੱਚ ਦਾਖਲੇ ਨੂੰ ਪੂਰੀ ਤਰ੍ਹਾਂ ਰੋਕਦਾ ਹੈ। ਇਸਦਾ ਐਲਾਨ ਕੰਪਨੀ ਦੁਆਰਾ  ਸੋਮਵਾਰ ਨੂੰ ਕੀਤਾ ਗਿਆ। ਐਸਟਰਾਜ਼ੇਨੇਕਾ ਅਨੁਸਾਰ ਕੰਪਨੀ ਨੇ ਕਿਹਾ ਕਿ ਉਹ ਹੁਣ ਵਿਸ਼ਲੇਸ਼ਣ ਕਰਨ ਲਈ ਅੰਕੜੇ ਜਾਰੀ ਕਰੇਗੀ ਅਤੇ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਲਈ ਅਮਰੀਕੀ ਸੰਸਥਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਅਰਜੀ ਦੇਵੇਗੀ। ਇਸ ਸੰਬੰਧੀ ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਸਦੇ ਫੇਜ਼ 3 ਦੇ ਟ੍ਰਾਇਲ 32,000 ਵਲੰਟੀਅਰਾਂ ਉੱਪਰ ਅਮਰੀਕਾ, ਚਿਲੀ ਅਤੇ ਪੇਰੂ ਵਿੱਚ ਕਰਵਾਏ ਗਏ, ਜਿਸ ਅਨੁਸਾਰ ਇਹ ਟੀਕਾ ਬਿਮਾਰੀ ਦੇ ਵਿਰੁੱਧ 79 ਪ੍ਰਤੀਸ਼ਤ ਅਤੇ ਗੰਭੀਰ ਅਤੇ ਘਾਤਕ ਮਾਮਲਿਆਂ ਨੂੰ ਰੋਕਣ ਵਿੱਚ 100 ਪ੍ਰਤੀਸ਼ਤ ਪ੍ਰਭਾਵਸ਼ਾਲੀ ਸੀ। ਦੁਨੀਆ ਭਰ ਦੇ 50 ਤੋਂ ਵੀ ਵੱਧ ਦੇਸ਼ਾਂ ਨੇ ਆਕਸਫੋਰਡ ਯੂਨੀਵਰਸਿਟੀ, ਦੀ ਸਾਂਝੇਦਾਰੀ ਨਾਲ ਵਿਕਸਤ ਕੀਤੇ ਐਸਟਰਾਜ਼ੇਨੇਕਾ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਯੂਕੇ ਨੇ ਵੀ ਦਸੰਬਰ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਸੀ ।ਐਸਟਰਾਜ਼ੇਨੇਕਾ ਦਾ ਟੀਕਾ ਪ੍ਰੀਖਣਾਂ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਦਿਖਾਇਆ ਗਿਆ ਹੈ, ਪਰ ਪਿਛਲੇ ਹਫਤੇ ਤਕਰੀਬਨ ਇੱਕ ਦਰਜਨ ਦੇਸ਼ਾਂ ਨੇ ਖੂਨ ਦੇ ਥੱਬਿਆਂ ਵਰਗੇ ਗੰਭੀਰ ਮਾੜੇ ਪ੍ਰਭਾਵਾਂ ਦੇ ਡਰ ਕਾਰਨ ਇਸ ਟੀਕੇ ਦੀ ਦੁਬਾਰਾ  ਜਾਂਚ  ਸ਼ੁਰੂ ਕੀਤੀ ਸੀ। ਯੂਰਪੀਅਨ ਮੈਡੀਸਨ ਏਜੰਸੀ ਨੇ ਪਿਛਲੇ ਹਫਤੇ ਕਿਹਾ ਕਿ ਇਹ ਟੀਕਾ ਸੁਰੱਖਿਅਤ ਹੈ ਅਤੇ ਹੁਣ ਐਸਟਰਾਜ਼ੇਨੇਕਾ ਅਨੁਸਾਰ ਇਸ ਨੂੰ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕਰਨ ਵਾਲੇ 21,583 ਪ੍ਰੀਖਣ ਭਾਗੀਦਾਰਾਂ ਵਿੱਚ ਕੋਈ ਖਤਰਾ ਨਹੀਂ ਪਾਇਆ ਗਿਆ। ਅਮਰੀਕਾ ਨੇ ਇਸ ਟੀਕੇ ਦੀ ਪ੍ਰਵਾਨਗੀ ਤੋਂ ਬਾਅਦ, ਟੀਕੇ ਦੀਆਂ 300 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਲਈ ਇੱਕ ਸੌਦੇ ‘ਤੇ ਦਸਤਖਤ ਕੀਤੇ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans