Menu

ਨਿਊਯਾਰਕ ਵਿੱਚ ਸਾਹਮਣੇ ਆਇਆ ਬ੍ਰਾਜ਼ੀਲੀ ਕੋਰੋਨਾ ਵਾਇਰਸ ਵੇਰੀਐਂਟ ਦਾ ਪਹਿਲਾ ਕੇਸ

ਫਰਿਜ਼ਨੋ (ਕੈਲੀਫੋਰਨੀਆ), 22 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ ਨਿਊਯਾਰਕ ਵਿੱਚ, ਸਭ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਪਾਏ ਗਏ ਕੋਰੋਨਾ ਵਾਇਰਸ ਦੇ ਇੱਕ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਗਵਰਨਰ ਦੇ ਦਫ਼ਤਰ ਨੇ ਦੱਸਿਆ ਕਿ ਵਾਇਰਸ ਦੇ ਪੀ .1 ਵੇਰੀਐਂਟ ਦੇ ਮਰੀਜ਼ ਦੀ ਪਛਾਣ ਨਿਊਯਾਰਕ ਸਿਟੀ ਦੇ ਮਾਉਂਟ ਸਿਨਾਈ ਹਸਪਤਾਲ ਵਿਖੇ ਹੋਈ ਹੈ। ਇਸ ਨਾਲ ਪੀੜਤ ਮਰੀਜ਼ ਆਪਣੇ 90 ਵਿਆਂ ਦੇ ਦਹਾਕੇ ਦੀ ਬਰੁਕਲਿਨ ਨਾਲ ਸੰਬੰਧਿਤ ਔਰਤ ਹੈ ।ਇਸ ਮਹਿਲਾ ਦੀ ਯਾਤਰਾ ਸੰਬੰਧੀ ਕੋਈ ਹਿਸਟਰੀ ਨਹੀਂ ਹੈ। ਕੁਓਮੋ ਦੇ ਅਨੁਸਾਰ, ਇਸ ਮਹਿਲਾ ਦੇ ਸੰਭਾਵਿਤ ਸਥਾਨਕ ਸੰਪਰਕਾਂ ਨੂੰ ਵੀ ਟ੍ਰੈਕ ਕੀਤਾ ਜਾ ਰਿਹਾ ਹੈ।ਬ੍ਰਾਜ਼ੀਲ ਦੇ ਵਾਇਰਸ ਦਾ ਇਹ ਰੂਪ ਵਿਸ਼ਾਣੂ ਦੇ ਤੇਜ਼ੀ ਨਾਲ ਵਿਕਸਤ ਹੋਣ ਵਾਲੇ ਕਈ ਸੰਸਕਰਣਾਂ ਵਿਚੋਂ ਇੱਕ ਹੈ ਜੋ ਸਿਹਤ ਅਧਿਕਾਰੀਆਂ ਲਈ ਚਿੰਤਾਵਾਂ ਦਾ ਕਾਰਨ ਬਣ ਰਹੇ ਹਨ। ਸਿਹਤ ਮਾਹਿਰ ਬੀ.1.526, ਬੀ.1.1.7 ਯੂ. ਕੇ ਵੈਰੀਐਂਟ , ਦੱਖਣੀ ਅਫਰੀਕਾ ਤੋਂ ਬੀ .1.351 ਆਦਿ ਰੂਪਾਂ ਨਾਲ ਵੀ ਨਜਿੱਠ ਰਹੇ ਹਨ। ਅਮਰੀਕਾ ਵਿੱਚ ਬ੍ਰਾਜ਼ੀਲ ਦੇ ਵੇਰੀਐਂਟ ਦਾ ਪਤਾ ਪਹਿਲੀ ਵਾਰ ਜਨਵਰੀ ਦੇ ਅਖੀਰ ਵਿੱਚ ਲੱਗਿਆ ਸੀ।  ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ(ਸੀ.ਡੀ.ਸੀ) ਨੇ ਇਸ ਨੂੰ ਚਿੰਤਾਜਨਕ ਦੱਸਿਆ ਹੈ ਕਿਉਂਕਿ ਇਸ ਵਿੱਚ ਫੈਲਾਅ ਦੀ ਸੰਭਾਵਨਾ ਜ਼ਿਆਦਾ ਹੈ। ਸਰਕਾਰ ਦੁਆਰਾ ਲੋਕਾਂ ਨੂੰ ਸਿਹਤ ਦੀ ਰੱਖਿਆ ਲਈ ਮਾਸਕ ਪਹਿਨਣ , ਸਮਾਜਿਕ ਦੂਰੀ ਰੱਖਣ, ਹੱਥ ਧੋਣ ਅਤੇ ਕੋਰੋਨਾ ਟੀਕਾ ਲਗਾਓਣ ਦੀ ਅਪੀਲ ਕੀਤੀ ਹੈ।

CBI ਨੇ ਸੰਦੇਸ਼ਖਾਲੀ ਮਾਮਲੇ ‘ਚ ਦਰਜ ਕੀਤਾ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਜ਼ਮੀਨ ਹੜੱਪਣ ਅਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਪੱਛਮੀ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Listen Live

Subscription Radio Punjab Today

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ ਹੋਰ ਪੰਜਾਬੀ…

ਸਰੀ , 25 ਅਪ੍ਰੈਲ – ਕੈਨੇਡਾ ਦੇ ਸਰੀ ‘ਚ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ (27) ਦੀ ਵ੍ਹਾਈਟ ਰੌਕ ਵਾਟਰਫਰੰਟ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

Our Facebook

Social Counter

  • 39924 posts
  • 0 comments
  • 0 fans