Menu

ਫਰਿਜ਼ਨੋ ਦੇ ਗਲੀ ਵਿਕਰੇਤਾ ਦਾ ਗੋਲੀ ਮਾਰ ਕੇ ਕੀਤਾ ਕਤਲ

ਫਰਿਜ਼ਨੋ (ਕੈਲੀਫੋਰਨੀਆ), 22 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਦੱਖਣ-ਪੂਰਬੀ ਫਰਿਜ਼ਨੋ ਵਿੱਚ ਐਤਵਾਰ ਨੂੰ ਕੰਮ ਕਰਦੇ ਸਮੇਂ ਇੱਕ ਗਲੀ ਵਿਕਰੇਤਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਲੈਫਟੀਨੈਂਟ ਇਜ਼ਰਾਈਲ ਰੇਅਜ਼ ਨੇ ਦੱਸਿਆ ਕਿ  ਅਲਟਾ ਅਤੇ ਪਿਅਰਸ ਐਵੀਨਿਊ ਖੇਤਰ ਵਿੱਚ ਹੋਈ ਇਸ ਕਤਲ ਅਤੇ ਸੰਭਾਵਿਤ ਲੁੱਟ ਦੀ ਘਟਨਾ ਬਾਰੇ ਤਕਰੀਬਨ 4:30 ਦੇ ਬਾਅਦ ਪੁਲਿਸ ਨੂੰ ਇੱਕ ਫੋਨ ਆਇਆ। ਇਸ ਉਪਰੰਤ ਅਧਿਕਾਰੀਆਂ ਦੁਆਰਾ ਕਾਰਵਾਈ ਕਰਨ ਤੇ  30 ਤੋਂ 40 ਦੇ ਦਹਾਕੇ ਦੀ ਉਮਰ ਦਾ ਇੱਕ ਸਟ੍ਰੀਟ ਵੈਂਡਰ ਮਿਲਿਆ  ,ਜਿਸਦੇ ਸਿਰ ਤੇ ਗੋਲੀ ਦੇ ਜ਼ਖ਼ਮ ਸਨ। ਇਸ ਵਿਅਕਤੀ ਨੂੰ ਕਮਿਊਨਿਟੀ ਰੀਜ਼ਨਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਬਾਰੇ ਗਵਾਹਾਂ ਦੇ ਬਿਆਨਾਂ ਅਤੇ ਉਪਲੱਬਧ ਵੀਡੀਓ ਫੁਟੇਜ਼ ਦੇ ਅਨੁਸਾਰ ਵਿਕਰੇਤਾ ਪਿਅਰਸ ਦੇ ਦੱਖਣ ਵੱਲ ਜਾ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਵਿਕਰੇਤਾ ਨੂੰ ਉਸ ਦੇ ਸਾਈਕਲ ਤੋਂ ਉਤਾਰ ਕੇ ਇੱਕ ਬੰਦੂਕ ਕੱਢ ਕੇ ਗੋਲੀ ਮਾਰ ਦਿੱਤੀ। ਗਵਾਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਵਿਕਰੇਤਾ ਦੇ ਆਉਣ ਦੀ ਉਡੀਕ ਕਰ ਰਿਹਾ ਦਿਖਾਈ ਦੇ ਰਿਹਾ ਸੀ। ਪੁਲਿਸ ਅਨੁਸਾਰ ਗੋਲੀਬਾਰੀ ਤੋਂ ਬਾਅਦ ਹਮਲਾਵਰ ਨੇ  ਵਿਕਰੇਤਾ ਕੋਲੋਂ ਕੁੱਝ ਚੀਜ਼ਾਂ ਚੁਰਾਈਆਂ।ਫਰਿਜ਼ਨੋ ਸਿਟੀ ਕਾਉਂਸਲ ਮੈਂਬਰ ਲੂਈਸ ਸ਼ਾਵੇਜ਼ ਨੇ ਇੱਕ ਬਿਆਨ ਵਿੱਚ, ਇਸ ਹਮਲਾਵਰ ਦੀ ਜਾਣਕਾਰੀ ਵਾਲੇ ਲਈ 5,000 ਡਾਕਟਰ ਦੇ ਇਨਾਮ ਦੀ ਘੋਸ਼ਣਾ ਕੀਤੀ। ਇਸਦੇ ਇਲਾਵਾ ਲੂਈਸ ਵੱਲੋਂ  ਸੋਮਵਾਰ ਨੂੰ  ਕਾਨਫਰੰਸ ਕੀਤੀ ਜਾਣ ਦੀ ਯੋਜਨਾ  ਹੈ ਤਾਂ ਜੋ ਵਿਕਰੇਤਾਵਾਂ ਉੱਪਰ ਹੋ ਰਹੀ  ਹਿੰਸਾ ਵੱਲ ਹੋਰ ਧਿਆਨ ਦਿੱਤਾ ਜਾ ਸਕੇ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans